ਨਰਾਤਿਆਂ ਵਿਚ ਘਰ ਵਿਚ ਇਸ ਤਰ੍ਹਾਂ ਬਣਾਓ ਸਾਬੂਦਾਨਾ ਕਬਾਬ

09/21/2017 6:05:07 PM

ਨਵੀਂ ਦਿੱਲੀ— ਅੱਜ ਮਾਂ ਦੁਰਗਾ ਦੇ ਨਰਾਤੇ ਸ਼ੁਰੂ ਹੋ ਚੁੱਕੇ ਹਨ। ਇਹ ਉਹ ਸਮਾਂ ਹੈ ਜਦੋਂ ਭਗਤ 9 ਦਿਨਾਂ ਤੱਕ ਮਾਂ ਦੇ ਨੌ ਰੂਪਾਂ ਦੀ ਪੂਜਾ ਕਰਦੇ ਹਨ। ਇਹ ਤਿਉਹਾਰ ਹਿੰਦੁਆ ਦਾ ਪ੍ਰਮੁੱਖ ਤਿਓਹਾਰ ਹੈ। ਇਸ ਦੌਰਾਨ ਖਾਣ-ਪੀਣ ਵੀ ਬਾਕੀ ਦਿਨਾਂ ਦੀ ਤੁਲਨਾ ਵਿਚ ਥੋੜ੍ਹਾ ਵੱਖਰਾ ਹੁੰਦਾ ਹੈ। ਇਸ ਲਈ ਅਸੀਂ ਤੁਹਾਨੂੰ ਸਪੈਸ਼ਲ ਸਾਬੁਦਾਨਾ ਕਬਾਬ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਆਸਾਨੀ ਨਾਲ ਘਰ ਵਿਚ ਬਣਾ ਸਕਦੇ ਹੋ। 
ਸਮੱਗਰੀ
- 400 ਗ੍ਰਾਮ ਉਬਲੇ ਆਲੂ
-40 ਗ੍ਰਾਮ ਗਾਜਰ
- 1 ਵੱਡਾ ਚਮੱਚ ਅਦਰਕ
- 1 ਚਮੱਚ ਹਰੀ ਮਿਰਚ 
- 1 ਚਮੱਚ ਕੱਟਿਆ ਹੋਇਆ ਧਨੀਆ
- 170 ਗ੍ਰਾਮ 
- 90 ਗ੍ਰਾਮ ਸਿੰਘਾੜੇ ਦਾ ਆਟਾ 
- 60 ਗ੍ਰਾਮ ਮੂੰਗਫਲੀ ਦਾ ਪਾਊਡਰ 
- 1 ਚਮੱਚ ਕਾਲੀ ਮਿਰਚ
- 1 ਚਮੱਚ ਸੇਂਧਾ ਨਮਕ
ਬਣਾਉਣ ਦੀ ਵਿਧੀ
1.
ਇਕ ਬਾਊਲ ਵਿਚ ਸਾਰੀਆਂ ਸਮੱਗਰੀਆਂ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
2. ਫਿਰ ਇਸ ਮਿਸ਼ਰਣ ਦਾ ਇਕ ਛੋਟਾ ਜਿਹਾ ਹਿੱਸਾ ਲੈ ਕੇ ਉਸ ਦੀ ਸਿਲੇਂਡਰ ਸ਼ੇਪ ਬਣਾ ਲਓ। ਫਿਰ ਇਸ ਵਿਚ ਸਟਿਕ ਪਾ ਕੇ ਹਰੇਕ ਹਿੱਸੇ ਨੂੰ ਚੰਗੀ ਤਰ੍ਹਾਂ ਨਾਲ ਦਬਾਓ। 
3. ਇਕ ਕੜਾਈ ਵਿਚ ਤੇਲ ਗਰਮ ਕਰੋ ਅਤੇ ਇਸ ਵਿਚ ਤਿਆਰ ਮਿਸ਼ਰਣ ਨੂੰ ਸੁਨਿਹਰਾ ਭੂਰਾ ਅਤੇ ਕੁਰਕੁਰਾ ਹੋਣ ਤੱਕ ਭੁੰਨੋ। 
4. ਤੁਹਾਡਾ ਸਾਬੂਦਾਨਾ ਕਬਾਬ ਤਿਆਰ ਹੈ ਇਸ ਨੂੰ ਗਰਮਾ-ਗਰਮ ਸਰਵ ਕਰੋ।


Related News