ਤਿਉਹਾਰ ਦੇ ਸੀਜ਼ਨ 'ਚ ਬਾਜ਼ਾਰ ਤੋਂ ਨਹੀਂ ਸਗੋਂ ਘਰੇ ਬਣਾਓ 'ਪਾਲਕ ਦੇ ਪਕੌੜੇ'

Saturday, Oct 23, 2021 - 10:18 AM (IST)

ਤਿਉਹਾਰ ਦੇ ਸੀਜ਼ਨ 'ਚ ਬਾਜ਼ਾਰ ਤੋਂ ਨਹੀਂ ਸਗੋਂ ਘਰੇ ਬਣਾਓ 'ਪਾਲਕ ਦੇ ਪਕੌੜੇ'

ਨਵੀਂ ਦਿੱਲੀ— ਪਕੌੜਿਆਂ ਦਾ ਨਾਂ ਸੁਣਦੇ ਹੀ ਹਰ ਕਿਸੇ ਦੇ ਮੂੰਹ 'ਚੋਂ ਪਾਣੀ ਆ ਜਾਂਦਾ ਹੈ ਇਸ ਨੂੰ ਵੱਡਿਆਂ ਤੋਂ ਲੈ ਕੇ ਛੋਟੇ ਬੱਚਿਆਂ ਤਕ ਹਰ ਕੋਈ ਖਾਣਾ ਪਸੰਦ ਕਰਦਾ ਹੈ। ਇਹ ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਲਾਹੇਵੰਦ ਹੁੰਦੇ ਹਨ। ਘਰ 'ਚ ਜਦੋਂ ਕੋਈ ਮਹਿਮਾਨ ਆ ਜਾਵੇ ਤਾਂ ਅਸੀਂ ਸੋਚਦੇ ਹਾਂ ਕਿ ਚਾਹ ਨਾਲ ਕੀ ਬਣਾਇਆ ਜਾਵੇ ਜਾਂ ਫਿਰ ਅਸੀਂ ਘਰ ਦੀ ਬਜਾਏ ਉਨ੍ਹਾਂ ਨੂੰ ਬਾਜ਼ਾਰ ਤੋਂ ਲਿਆ ਕੇ ਕੋਈ ਚੀਜ਼ ਖਵਾਉਂਦੇ ਹਾਂ ਪਰ ਹੁਣ ਤੁਹਾਨੂੰ ਬਾਜ਼ਾਰ ਤੋਂ ਨਹੀਂ ਸਗੋਂ ਘਰ 'ਚ ਹੀ ਪਾਲਕ ਦੇ ਪਕੌੜੇ ਬਣਾਉਣ ਦੀ ਵਿਧੀ ਦੱਸਣ ਜਾ। ਪਾਲਕ ਦੇ ਪਕੌੜੇ ਘਰ 'ਚ ਬਹੁਤ ਆਸਾਨੀ ਨਾਲ ਬਣਾਏ ਜਾ ਸਕਦੇ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
ਪਾਲਕ ਦੇ ਪੱਤੇ- 10 
ਵੇਸਣ- 70 ਗ੍ਰਾਮ
ਹਲਦੀ- 1/4 ਚਮਚ
ਲਾਲ ਮਿਰਚ- 1/2 ਚਮਚਾ
ਚਾਟ ਮਸਾਲਾ- 1/2 ਚਮਚਾ
ਚੌਲਾਂ ਦਾ ਆਟਾ- 1 ਚਮਚਾ 
ਲੂਣ- 1/2 ਚਮਚਾ
ਪਾਣੀ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਪਾਲਕ ਦੇ ਪੱਤਿਆਂ ਨੂੰ ਕੱਟ ਲਓ। ਫਿਰ ਇਕ ਕੌਲੀ ਵਿਚ ਵੇਸਣ, ਹਲਦੀ, ਲਾਲ ਮਿਰਚ,ਅਜਵੈਣ, ਚਾਟ ਮਸਾਲਾ, ਲੂਣ ਅਤੇ ਚੌਲਾਂ ਦਾ ਆਟਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਫਿਰ ਇਸ ਵਿਚ ਜ਼ਰੂਰਤ ਮੁਤਾਬਕ ਪਾਣੀ ਪਾਓ ਅਤੇ ਗਾੜ੍ਹਾ ਪੇਸਟ ਤਿਆਰ ਕਰ ਲਓ। ਫਿਰ ਇਸ ਵਿਚ ਪਾਲਕ ਦੇ ਪੱਤੇ ਪਾਓ। 
ਇਕ ਕੜਾਈ ਵਿਚ ਤੇਲ ਗਰਮ ਕਰਕੇ ਪਕੌੜਿਆਂ ਨੂੰ ਫਰਾਈ ਕਰੋ। ਇਨ੍ਹਾਂ ਨੂੰ ਉਦੋਂ ਤੱਕ ਫਰਾਈ ਕਰੋ ਜਦੋਂ ਤੱਕ ਇਸ ਦਾ ਰੰਗ ਹਲਕਾ ਭੂਰਾ ਨਾ ਹੋ ਜਾਵੇ। ਤੁਹਾਡੇ ਖਾਣ ਲਈ ਪਾਲਕ ਦੇ ਪਕੌੜੇ ਬਣ ਕੇ ਤਿਆਰ ਹਨ। ਇਸ ਨੂੰ ਗਰਮਾ-ਗਰਮ ਚਾਹ ਦੇ ਨਾਲ ਆਪ ਵੀ ਖਾਓ ਅਤੇ ਮਹਿਮਾਨਾਂ ਨੂੰ ਵੀ ਖਵਾਓ।


author

Aarti dhillon

Content Editor

Related News