ਇਸ ਤਰ੍ਹਾਂ ਬਣਾਓ ਆਰੇਂਜ ਆਈਸ ਟੀ

12/29/2017 3:30:58 PM

ਨਵੀਂ ਦਿੱਲੀ— ਜੇ ਤੁਸੀਂ ਵੀ ਕੁਝ ਖਾਸ ਤਰ੍ਹਾਂ ਦੀ ਡ੍ਰਿੰਕ ਸਰਚ ਕਰ ਰਹੇ ਹੋ, ਜਿਸ ਨੂੰ ਤੁਸੀਂ ਮਹਿਮਾਨਾਂ ਦੇ ਆਉਣ 'ਤੇ ਉਨ੍ਹਾਂ ਨੂੰ ਸਰਵ ਕਰ ਸਕੋ, ਤਾਂ ਤੁਸੀਂ ਆਰੇਂਜ ਆਈਸ ਟੀ ਬਣਾਉਣਾ ਸੀਖ ਸਕਦੇ ਹੋ। ਇਹ ਬੇਹੱਦ ਆਸਾਨ ਅਤੇ ਜਲਦੀ ਬਣ ਸਕਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
-
ਪਾਣੀ 440 ਮਿਲੀਲੀਟਰ 
- ਟੀ ਬੈਗਸ 6 
- ਸੰਤਰੇ ਦੇ ਛਿਲਕੇ 35 ਗ੍ਰਾਮ 
- ਸੰਤਰੇ ਦਾ ਜੂਸ 180 ਮਿਲੀਲੀਟਰ 
- ਖੰਡ 60 ਗ੍ਰਾਮ 
- ਪਾਣੀ 500 ਮਿਲੀਲੀਟਰ 
- ਬਰਫ ਜ਼ਰੂਰਤ ਮੁਤਾਬਕ
- ਆਰੇਂਜ ਸਲਾਈਸ 2
ਬਣਾਉਣ ਦੀ ਵਿਧੀ 
1.
ਘੱਟ ਗੈਸ 'ਤੇ ਇਕ ਪੈਨ 'ਚ 440 ਮਿਲੀਲੀਟਰ ਪਾਣੀ 6 ਟੀ ਬੈਗਸ 35 ਗ੍ਰਾਮ ਸੰਤਰੇ ਦੇ ਛਿਲਕੇ ਪਾ ਕੇ ਉਬਾਲ ਲਓ। 
2. ਇਸ ਮਿਸ਼ਰਣ ਨੂੰ ਇਕ ਜਗ 'ਚ ਪਾ ਕੇ ਇਸ 'ਚ 180 ਮਿਲੀਲੀਟਰ ਸੰਤਰੇ ਦਾ ਰਸ, 60 ਗ੍ਰਾਮ ਖੰਡ, 500 ਮਿਲੀਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। 
3. ਇਕ ਗਲਾਸ 'ਚ ਬਰਫ ਪਾਓ ਅਤੇ ਫਿਰ ਇਸ 'ਚ 2 ਆਰੇਂਜ ਸਲਾਈਸ ਅਤੇ ਤਿਆਰ ਮਿਸ਼ਰਣ ਨੂੰ ਮਿਲਾਓ। 
4. ਇਸ ਤੋਂ ਬਾਅਦ ਇਸ ਨੂੰ ਆਰੇਂਜ ਸਲਾਈਸ ਨਾਲ ਗਾਰਨਿਸ਼ ਕਰੋ। 
5. ਤੁਹਾਡੀ ਡ੍ਰਿੰਕ ਤਿਆਰ ਹੈ ਇਸ ਨੂੰ ਸਰਵ ਕਰੋ। 
 


Related News