ਪੁਰਾਣੇ ਸਿੱਕਿਆਂ ਨਾਲ ਬਣਾਓ Penny Vase

01/08/2018 2:08:10 PM

ਨਵੀਂ ਦਿੱਲੀ— ਸਾਡੇ ਘਰ 'ਚ ਕਈ ਅਜਿਹੀਆਂ ਚੀਜ਼ਾਂ ਪਈਆਂ ਹੁੰਦੀਆਂ ਹਨ ਜੋ ਬਿਨਾਂ ਕਿਸੇ ਕੰਮ ਦੀ ਸਮਝ ਕੇ ਘਰ ਦੇ ਕਿਸੇ ਕੋਨੇ 'ਤੇ ਰੱਖ ਦਿੱਤੇ ਜਾਂਦੇ ਹਨ ਫਲਾਵਰ ਪਾਟ ਘਰ ਦੀ ਡੈਕੋਰੇਸ਼ਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਬਾਜ਼ਾਰ 'ਚ ਤੁਹਾਨੂੰ ਫਲਾਵਰ ਪਾਟ ਦੀਆਂ ਕਈ ਵੈਰਾਇਟੀਆਂ ਅਤੇ ਡਿਜ਼ਾਈਨ ਮਿਲ ਜਾਣਗੇ ਜਿਸ ਨਾਲ ਘਰ ਨੂੰ ਕਾਫੀ ਕਲਾਸਿਕ ਲੁਕ ਮਿਲਦੀ ਹੈ ਪਰ ਅੱਜ ਅਸੀਂ ਤੁਹਾਨੂੰ ਫਲਾਵਰ ਪਾਟ ਨੂੰ ਡੈਕੋਰੇਟ ਕਰਨ ਦੇ ਖੂਬਸੂਰਤ ਆਈਡਿਆ ਦੱਸਣ ਜਾ ਰਹੇ ਹਾਂ ਜਿਸ ਨਾਲ ਸਜੇ ਫਲਾਵਰ ਪਾਟ ਨੂੰ ਕਲਾਸਿਕ ਲੁਕ ਮਿਲੇਗਾ। ਇਹ ਘਰ ਨੂੰ ਰੋਅਲੀ ਲੁਕ ਵੀ ਦਿੰਦਾ ਹੈ। ਟਾਇਮ ਦੇ ਨਾਲ ਕਰੰਸੀ ਵੀ ਬਦਲ ਗਈ ਹੈ ਪਰ ਅੱਜ ਵੀ ਕੁਝ ਲੋਕ ਅਜਿਹੇ ਹਨ ਜੋ ਪੁਰਾਣੇ ਜਮਾਨੇ 'ਚ ਚਲਣ ਵਾਲੇ ਸਿੱਕਿਆਂ ਨੂੰ ਸੰਭਾਲ ਕੇ ਰੱਖਦੇ ਹਨ। ਤਾਂ ਕਿਉਂ ਨਾ ਤੁਸੀਂ ਇਨ੍ਹਾਂ ਸਿੱਕਿਆ ਨੂੰ ਹੀ ਡੈਕੋਰੇਸ਼ਨ ਦਾ ਖਾਸ ਹਿੱਸਾ ਬਣਾਓ। ਸਿੱਕਿਆਂ ਨਾਲ ਤੁਸੀਂ ਫਲਾਵਰ ਪਾਟ ਨੂੰ ਖੂਬਸੂਰਤ ਲੁਕ ਦੇ ਸਕਦੇ ਹੋ ਆਓ ਜਾਣਦੇ ਹਾਂ ਕਿਵੇਂ...
ਸਮੱਗਰੀ
-
ਸਿੰਪਲ ਫਲਾਵਰ ਪਾਟ
- ਪੁਰਾਣੇ ਸਿੱਕੇ 
- ਗਲੂ 
- ਰੰਗ ਬਿਰੰਗੇ ਫਲਾਵਰਸ
ਸਜਾਉਣ ਦਾ ਤਰੀਕਾ
ਫਲਾਵਰ ਪਾਟ ਦੇ ਚਾਰੇ ਪਾਸੇ ਗਲੂ ਦੀ ਮਦਦ ਨਾਲ ਪੁਰਾਣੇ ਸਿੱਕਿਆਂ ਨੂੰ ਚਿਪਕਾਓ। ਫਿਰ ਇਸ ਨੂੰ ਥੋੜ੍ਹੀ ਦੇਰ ਸੁੱਕਣ ਲਈ ਛੱਡ ਦਿਓ। ਬਾਅਦ 'ਚ ਇਨ੍ਹਾਂ ਪਾਟ 'ਚ ਰੰਗ ਬਿਰੰਗੇ ਫਲਾਵਰਸ ਪਾ ਕੇ ਇਨ੍ਹਾਂ ਨੂੰ ਸੈਂਟਰਪੀਸ ਡੈਕੋਰੇਸ਼ਨ ਦਾ ਖਾਸ ਹਿੱਸਾ ਬਣਾਓ। ਇਸ ਨਾਲ ਟੇਬਲ ਨੂੰ ਕਲਾਸੀ ਲੁਕ ਮਿਲੇਗੀ।


Related News