ਪੁਰਾਣੇ ਕੱਪੜਿਆਂ ਨਾਲ ਬਣਾਓ ''ਬੱਬਲ ਕੁਇਲਟ''

Wednesday, Feb 08, 2017 - 12:26 PM (IST)

 ਪੁਰਾਣੇ ਕੱਪੜਿਆਂ ਨਾਲ ਬਣਾਓ ''ਬੱਬਲ ਕੁਇਲਟ''

ਮੁੰਬਈ— ਘਰ ''ਚ ਬਹੁਤ ਸਾਰੇ ਪੁਰਾਣੇ ਕੱਪੜੇ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਬੇਕਾਰ ਸਮਝ ਕੇ ਕਿਸੇ ਨੂੰ ਦੇ ਦਿੰਦੇ ਹਾਂ ਜਾਂ ਫਿਰ ਬਾਹਰ ਸੁੱਟ ਦਿੰਦੇ ਹਾਂ ਪਰ ਤੁਸੀਂ ਇਨ੍ਹਾਂ ਕੱਪੜਿਆਂ ਨਾਲ ਕਈ ਚੀਜ਼ਾਂ ਬਣਾ ਸਕਦੇ ਹੋ ਜਿਵੇਂ ਦਰੀ, ਮੈਟ ਜਾਂ ਬੱਬਲ ਕੁਇਲਟ। ਜੀ ਹਾਂ, ਬੱਚਿਆਂ ਨੂੰ ਜ਼ਮੀਨ ''ਤੇ ਖੇਡਣ ਦੀ ਆਦਤ ਹੁੰਦੀ ਹੈ ਤੁਸੀਂ ਉਨ੍ਹਾਂ ਨੂੰ ਜ਼ਮੀਨ ''ਤੇ ਕੋਈ ਕੱਪੜਾ ਵਿਛਾਅ ਕੇ ਬਿਠਾ ਦਿੰਦੇ ਹੋ ਪਰ ਤੁਸੀਂ ਬੱਬਲ ਕਵਿਲਟ ਦੀ ਵੀ ਮਦਦ ਲੈ ਸਕਦੇ ਹੋ। ਇਸ ਨਾਲ ਬੱਚਾ ਠੰਡ ਤੋਂ ਬਚਿਆ ਰਹੇਗਾ। ਆਓ ਜਾਣਦੇ ਹਾਂ ਬੱਬਲ ਕੁਇਲਟ ਬਣਾਉਣ ਦਾ ਤਰੀਕਾ।
ਸਮੱਗਰੀ
- 1 ਯਾਡ ਮਿਨਕੀ ਕੱਪੜਾ 
- ਸਕ੍ਰੈਪ(ਪੁਰਾਣਾ) ਕੱਪੜਾ (16 ਅਲੱਗ-ਅਲੱਗ ਰੰਗ)
- ਰੂੰ ਅਤੇ ਸੂਈ
ਵਿਧੀ
1. ਸਕ੍ਰੈਪ ਕੱਪੜੇ ਦੇ ਅਲੱਗ-ਅਲੱਗ ਰੰਗਾਂ ਦੇ ਅਕਾਰ ਬਣਾ ਕੇ ਕੱਟ ਲਓ। ਇਸ ਨੂੰ ਬਣਾਉਣ ਲਈ 7-7 ਵਰਗ ਦੇ ਬੱਬਲ ਬਣਾ ਕੇ ਕੱਟ ਲਓ।
2. ਫੈਬਰਿਕ ਦੇ 11 ਟੁਕੜੇ ਵੱਡੇ ਆਕਾਰ ''ਚ ਕੱਟ ਲਓ ਅਤੇ 6 ਛੋਟੇ ਆਕਾਰ ''ਚ ਕੱਟ ਲਓ।
3. ਹੁਣ ਜ਼ਮੀਨ ''ਤੇ ਇਨ੍ਹਾਂ ਕੱਪੜਿਆਂ ਨੂੰ ਵਿਛਾਅ ਦਿਓ। ਹੁਣ ਇਨ੍ਹਾਂ ਨੂੰ ਉਲਟਾ ਕਰਕੇ ਇਸ ''ਚ ਰੂੰ ਭਰ ਦਿਓ। ਇਸ ਤੋਂ ਬਾਅਦ ਇਸ ਨੂੰ ਸੂਈ ਨਾਲ ਸੀਣਾਂ ਲਗਾ ਕੇ ਬੱਬਲ ਬਣਾ ਲਓ। ਇਸ ਤਰ੍ਹਾਂ ਬਾਕੀ ਬੱਬਲਸ ਵੀ ਤਿਆਰ ਕਰ ਲਓ।
4. ਇਨ੍ਹਾਂ ਬੱਬਲਸ ਨੂੰ ਆਪਸ ''ਚ ਮਿਲਾ ਕੇ ਤਿਆਰ ਕਰ ਲਓ। ਇਸ ਤਰ੍ਹਾਂ ਹੀ ਬਾਕੀ ਲੇਅਰ ਵੀ ਬਣਾ ਲਓ ਅਤੇ ਉਸ ਨੂੰ ਮੈਟ ਦੀ ਤਰ੍ਹਾਂ ਬਣਾ ਲਓ।
5. ਕੱਪੜੇ ਨੂੰ ਉਸ ਮੈਟ ਦੇ ਆਕਾਰ ''ਚ ਕੱਟ ਲਓ ਅਤੇ ਇਸਦੇ ਚਾਰੇ ਪਾਸੇ ਫਰਿਲ ਲਗਾਓ ਅਤੇ ਬੱਬਲਸ ਨਾਲ ਬਣੇ ਮੈਟ ''ਤੇ ਵਿਛਾਅ ਦਿਓ। ਨਾਲ ਹੀ ਇਸ ਦੇ ਚਾਰੇ ਪਾਸਿਆਂ ਨੂੰ ਸੂਈ ਨਾਲ ਜੋੜ ਦਿਓ ਅਤੇ ਇਸ ਨੂੰ ਸਿੱਧਾ ਕਰਕੇ ਇਕ ਪਾਸੇ ਤੋਂ ਖੁੱਲਾ ਛੱਡ ਦਿਓ।
6. ਜੋੜਨ ਤੋਂ ਬਾਅਦ ਇਸ ਨੂੰ ਸਿੱਧਾ ਕਰਕੇ ਅਤੇ ਫਰਿਲ ਨੂੰ ਚੰਗੀ ਤਰ੍ਹਾਂ ਸਲਾਈ ਕਰ ਦਿਓ। ਹੁਣ ਇਹ ਬਣ ਕੇ ਤਿਆਰ ਹੈ। ਇਸ ਨੂੰ ਤੁਸੀਂ ਜ਼ਮੀਨ ''ਤੇ ਵਿਛਾਅ ਕੇ ਆਪਣੇ ਬੱਚੇ ਨੂੰ ਖੇਡਣ ਦੇ ਲਈ ਛੱਡ ਸਕਦੇ ਹੋ।


Related News