‘ਆਪ’ ਹਾਈਕਮਾਡ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ : ਤਲਬੀਰ ਗਿੱਲ

Wednesday, Jul 09, 2025 - 12:17 AM (IST)

‘ਆਪ’ ਹਾਈਕਮਾਡ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ : ਤਲਬੀਰ ਗਿੱਲ

ਮਜੀਠਾ/ਕੱਥੂਨੰਗਲ, (ਰਾਜਬੀਰ)- ਆਮ ਆਦਮੀ ਪਾਰਟੀ ਵੱਲੋਂ ਸੀਨੀਅਰ ਪਾਰਟੀ ਆਗੂ ਤਲਬੀਰ ਸਿੰਘ ਗਿੱਲ ਨੂੰ ਹਲਕਾ ਮਜੀਠਾ ਦਾ ਇੰਚਾਰਜ ਨਿਯੁਕਤ ਕਰਨ ਨਾਲ ਜੋ ਲੰਮੇ ਸਮੇਂ ਤੋਂ ਹਲਕਾ ਮਜੀਠਾ ਦਾ ਇੰਚਾਰਜ ਲਾਉਣ ਦੀਆਂ ਕਿਆਸਰਾਈਆਂ ਚੱਲ ਰਹੀਆਂ ਸਨ, ਜਿਸ ਨੂੰ ਅੱਜ ਵਿਰਾਮ ਲੱਗ ਗਿਆ ਹੈ।

ਹਲਕਾ ਮਜੀਠਾ ਦਾ ਇੰਚਾਰਜ ਲੱਗਣ ਉਪਰੰਤ ਤਲਬੀਰ ਸਿੰਘ ਗਿੱਲ ਨੇ ‘ਆਪ’ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ‘ਆਪ’ ਹਾਈਕਮਾਡ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਤਰ੍ਹਾਂ ਸੂਬੇ ਵਿਚ ਸਰਵਪੱਖੀ ਵਿਕਾਸ ਕਰਵਾ ਰਹੀ ਹੈ ਉਸ ਨਾਲ ਜ਼ਮੀਨੀ ਪੱਧਰ ’ਤੇ ‘ਆਪ’ ਸਰਕਾਰ ਮਜ਼ਬੂਤ ਹੋਈ ਹੈ ਜਿਸ ਤੋਂ ਵਿਰੋਧੀ ਪਾਰਟੀਆਂ ਦੇ ਆਗੂ ਘਬਰਾਏ ਫਿਰ ਰਹੇ ਹਨ।

ਉਨ੍ਹਾਂ ਕਿਹਾ ਕਿ ‘ਆਪ’ ਹਾਈਕਮਾਂਡ ਨੇ ਜਿਸ ਤਰ੍ਹਾਂ ਮੇਰੇ ਉੱਪਰ ਹਲਕਾ ਮਜੀਠਾ ਦਾ ਇੰਚਾਰਜ ਲਗਾ ਕੇ ਭਰੋਸਾ ਜਿਤਾਇਆ ਹੈ, ਮੈਂ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਵਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ।

ਉਨ੍ਹਾਂ ਸਮੁੱਚੇ ਹਲਕਾ ਮਜੀਠਾ ਦੇ ਆਮ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਕੰਮਾਂ ਅਤੇ ਮੁਸ਼ਕਲਾਂ ਤੋਂ ਮੈਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਦੇ ਬਣਦੇ ਕੰਮ ਪਹਿਲ ਦੇ ਅਾਧਾਰ ’ਤੇ ਹੋਣਗੇ, ਜਿਸ ਲਈ ਮੈਂ ਹਮੇਸ਼ਾਂ ਪਹਿਲਾਂ ਦੀ ਤਰ੍ਹਾਂ ਹਾਜ਼ਰ ਹਾਂ।


author

Rakesh

Content Editor

Related News