ਇਸ ਤਰ੍ਹਾਂ ਬਣਾਓ ਮਿਲਕ ਪਾਊਡਰ ਬਰਫੀ

09/08/2017 6:20:24 PM

ਨਵੀਂ ਦਿੱਲੀ— ਤਿਓਹਾਰ ਦਾ ਸੀਜਨ ਸ਼ੁਰੂ ਹੋਣ ਵਾਲਾ ਹੈ। ਇਨ੍ਹਾਂ ਦਿਨਾਂ ਵਿਚ ਹਲਵਾਈਆਂ ਦੀਆਂ ਦੁਕਾਨਾਂ 'ਤੇ ਬਹੁਤ ਭੀੜ ਲੱਗ ਜਾਂਦੀ ਹੈ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਖਰੀਦ ਕੇ ਆਪਣੇ ਰਿਸ਼ਤੇਦਾਰਾਂ ਵਿਚ ਵੰਡਦੇ ਹਨ ਅਤੇ ਖੁਦ ਵੀ ਖਾਂਦੇ ਹਨ। ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹਨ ਜੋ ਘਰ ਵਿਚ ਖੁਦ ਮਿਠਾਈ ਬਣਾਉਣਾ ਪਸੰਦ ਕਰਦੀਆਂ ਹਨ ਤਾਂ ਚਲੋ ਅੱਜ ਅਸੀਂ ਤੁਹਾਨੂੰ ਮਿਲਕ ਪਾਊਡਰ ਬਰਫੀ ਬਣਾਉਣ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ ਜੋ ਸਿਰਫ 15 ਮਿੰਟ ਵਿਚ ਬਣ ਕੇ ਤਿਆਰ ਹੋ ਜਾਵੇਗੀ। 
ਸਮੱਗਰੀ
-
1/4 ਕੱਪ ਘਿਓ
-3/4 ਕੱਪ ਦਹੀਂ
- 2.5 ਕੱਪ ਮਿਲਕ ਪਾਊਡਰ
- 1/2 ਕੱਪ ਚੀਨੀ
- 1/4 ਵੱਡੇ ਚਮੱਚ ਇਲਾਇਚੀ ਪਾਊਡਰ 
- ਡ੍ਰਾਈ ਫਰੂਟ (ਕੱਟੇ ਹੋਏ)
ਬਣਾਉਣ ਦੀ ਵਿਧੀ
1.
ਸਭ ਤੋਂ ਪਹਿਲਾਂ ਗੈਸ 'ਤੇ ਕੜਾਈ ਰੱਖ ਦਿਓ ਫਿਰ ਇਸ ਵਿਚ ਘਿਓ ਪਾ ਕੇ ਗਰਮ ਕਰੋ। 
2. ਇਸ ਤੋਂ ਬਾਅਦ ਇਸ ਵਿਚ ਦੁੱਧ, ਮਿਲਕ ਪਾਊਡਰ ਅਤੇ ਚੀਨੀ ਮਿਲਾ ਕੇ 10 ਮਿੰਟ ਲਈ ਚੰਗੀ ਤਰ੍ਹਾਂ ਨਾਲ ਮਿਕਸ ਕਰੋ। 
3. ਇਹ ਮਿਸ਼ਕਣ ਗਾੜ੍ਹਾ ਹੋ ਜਾਵੇ ਤਾਂ ਇਸ ਵਿਚ ਇਲਾਇਚੀ ਪਾਊਡਰ ਮਿਲਾਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਮਿਕਸਚਰ ਨੂੰ ਆਟੇ ਦੀ ਤਰ੍ਹਾਂ ਗਾੜਾ ਕਰੋ। 
4. ਫਿਰ ਗੈਸ ਤੋਂ ਉਤਾਰ ਕੇ ਤਿਲ ਲਗੀ ਟ੍ਰੇ 'ਤੇ ਫੈਲਾ ਲਓ। 
5. ਫਿਰ ਇਸ ਚਮੱਚ ਦੀ ਮਦਦ ਨਾਲ ਪੂਰੀ ਟ੍ਰੇ 'ਤੇ ਫੈਲਾ ਦਿਓ। 
6. ਇਸ ਤੋਂ ਬਾਅਦ ਇਸ 'ਤੇ ਡ੍ਰਾਈ ਫਰੂਟ ਪਾ ਕੇ ਚਮੱਚ ਨਾਲ ਇਸ 'ਤੇ ਉਤਕ ਪਾ ਦਿਓ ਤਾਂ ਬਰਫੀ ਚੰਗੀ ਤਰ੍ਹਾਂ ਨਾਲ ਤਿਆਰ ਹੋ ਸਕੇ। 
7. ਫਿਰ ਬਰਫੀ ਦੀ ਸ਼ੇਪ ਵਿਚ ਇਸ ਨੂੰ ਕੱਟ ਕੇ ਛੋਟੇ-ਛੋਟੇ ਟੁੱਕੜੇ ਬਣਾ ਲਓ ਅਤੇ ਸਰਵ ਕਰੋ।


Related News