ਇਸ ਤਰ੍ਹਾਂ ਬਣਾਓ ਮੈਂਗੋ ਫਲੇਵਰ ਲੱਸੀ

05/25/2017 11:39:24 AM


ਜਲੰਧਰ— ਗਰਮੀ ਦੇ ਮੌਸਮ 'ਚ ਲੱਸੀ ਪੀਣਾ ਹਰੇਕ ਨੂੰ ਬਹੁਤ ਪਸੰਦ ਹੁੰਦਾ ਹੈ। ਅੱਜ ਅਸੀਂ ਤੁਹਾਡੇ ਲਈ ਮੈਂਗੋ ਲੱਸੀ ਲੈ ਕੇ ਆਏ ਹਾਂ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਤਰੀਕੇ ਬਾਰੇ। 
ਬਣਾਉਣ ਲਈ ਸਮੱਗਰੀ
- ਅੱਧਾ ਕੱਪ ਦਹੀਂ 
- ਅੱਧਾ ਕੱਪ ਪਾਣੀ
- ਅੱਧਾ ਪਕਿਆ ਹੋਇਆ ਅੰਬ ( ਛਿੱਲਿਆ ਹੋਇਆ ਅਤੇ ਕੱਟਿਆ ਹੋਇਆ )
- 4-5 ਚਮਚ ਚੀਨੀ
- 4-5 ਪਿਸਤਾ
- 2-3 ਕਾਜੂ
ਬਣਾਉਣ ਦੀ ਵਿਧੀ
1. ਮਿਕਸੀ 'ਚ ਦਹੀਂ, ਪਾਣੀ, ਅੰਬ ਦੇ ਟੁੱਕੜੇ ਅਤੇ ਚੀਨੀ ਪਾ ਕੇ ਮਿਕਸ ਕਰ ਲਓ। 
2. ਫਿਰ ਜਾਰ ਨੂੰ ਬਲੇਂਡਰ 'ਚ ਲਗਾਓ ਅਤੇ 2-3 ਮਿੰਟ ਤੱਕ ਪੀਸ ਲਓ। 
3. ਤਿਆਰ ਹੋਈ ਮੈਂਗੋ ਫਲੇਵਰ ਲੱਸੀ ਨੂੰ ਗਿਲਾਸ 'ਚ ਪਾਓ ਅਤੇ ਪਿਸਤਾ-ਕਾਜੂ ਨਾਲ ਗਾਰਨਿਸ਼ ਕਰਕੇ ਪੀਓ।


Related News