ਘਰ ''ਚ ਬਣਾਓ ਅੰਬ ਦੀ ਜੈਮ

03/28/2017 12:58:50 PM

ਜਲੰਧਰ—ਆਮ ਘਰਾਂ ''ਚ ਜ਼ਿਆਦਾਤਰ ਸਵੇਰੇ ਨਾਸ਼ਤੇ ਦੇ ਸਮੇਂ ਜੈਮ ਦੀ ਵਰਤੋ ਕੀਤੀ ਜਾਂਦੀ ਹੈ। ਸਾਰ੍ਹਿਆਂ ਨੂੰ ਬ੍ਰੈਡ ''ਤੇ ਜੈਮ ਲਗਾ ਕੇ ਖਾਣਾ ਕਾਫੀ ਪਸੰਦ ਹੁੰਦਾ ਹੈ ਅਤੇ ਇਸ ਨਾਲ ਨਾਸ਼ਤੇ ਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ। ਕਈਂ ਲੋਕਾਂ ਨੂੰ ਪਰੋਂਠੇ ''ਤੇ ਜੈਮ ਲਗਾ ਕੇ ਖਾਣਾ ਵੀ ਪਸੰਦ ਹੁੰਦਾ ਹੈ। ਬੱਚਿਆਂ ਨੂੰ ਤਾਂ ਜੈਮ ਇਨੀਂ ਪਸੰਦ ਹੁੰਦੀ ਹੈ ਕਿ ਉਹ ਸਕੂਲ ਦੇ ਲੰਚ ''ਚ ਵੀ ਜੈਮ ਬ੍ਰੈਡ ਲਿਜਾਣਾ ਪਸੰਦ ਕਰਦੇ ਹਨ। ਤੁਸੀਂ ਆਪਣੇ ਬੱਚੇ ਦੇ ਟਿਫਿਨ ''ਚ ਉਸ ਨੂੰ ਨਵੇਂ ਤਰੀਕੇ ਦੀ ਜੈਮ ਬ੍ਰੈਡ ''ਤੇ ਲਗਾ ਕੇ ਦੇ ਸਕਦੇ ਹੋ। ਜਿਸਦਾ ਨਾਂ ਹੈ ਅੰਬ ਦੀ ਜੈਮ। ਅੱਜ ਅਸੀਂ ਤੁਹਾਨੂੰ ਇਸ ਨੂੰ ਬਣਾਉਣ ਦੀ ਆਸਾਨ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਦੇਖਦੇ ਹਾਂ।
ਬਣਾਉਣ ਲਈ ਸਮੱਗਰੀ
- ਡੇੜ ਕੱਪ ਪਕੇ ਅੰਬ ਦਾ ਗੂਦਾ  
- 1/4 ਕੱਪ ਚੀਨੀ
- 1 ਚਮਚ ਨਿੰਬੂ ਦਾ ਰਸ
ਬਣਾਉਣ ਦੀ ਵਿਧੀ
- ਘੱਟ ਗੈਸ ''ਤੇ ਇਕ ਕੜਾਈ ''ਚ ਅੰਬ ਦਾ ਗੂਦਾ, ਚੀਨੀ ਅਤੇ ਨਿੰਬੂ ਦਾ ਰਸ ਪਾ ਦਿਓ।
- ਇਸ ਨੂੰ 25 ਮਿੰਟ ਤੱਕ ਲਗਾਤਾਰ ਪਕਾਉਂਦੇ ਰਹੋਂ। 
- ਜਦੋਂ ਮਿਸ਼ਰਣ ਚਮਕਦਾਰ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ। 
- ਫਿਰ ਜੈਮ ਨੂੰ ਠੰਡਾ ਹੋਣ ਦੇ ਲਈ ਰੱਖ ਦਿਓ। 
- ਅੰਬ ਦੀ ਜੈਮ ਤਿਆਰ ਹੈ ਇਸ ਨੂੰ ਕਿਸੇ ਏਅਰ ਟਾਈਟ ਜ਼ਾਰ ''ਚ ਬੰਦ ਕਰ ਕੇ ਫਰਿੱਜ ''ਚ ਰੱਖੋ। 
- ਕੁਝ ਦੇਰ ਬਾਅਦ ਇਸ ਦੀ ਵਰਤੋ ਕਰੋ, ਅਤੇ ਆਪਣੇ ਨਾਸ਼ਤੇ ਨੂੰ ਇਸ ਨਾਲ ਹੋਰ ਵੀ ਸੁਆਦ ਬਣਾਓ।

Related News