ਇਸ ਤਰ੍ਹਾਂ ਬਣਾਓ ਨਾਰੀਅਲ ਦੀ ਬਰਫੀ

07/14/2017 12:49:05 PM

ਨਵੀਂ ਦਿੱਲੀ— ਨਾਰੀਅਲ ਦੀ ਬਰਫੀ ਸਾਰਿਆਂ ਨੂੰ ਹੀ ਪਸੰਦ ਹੁੰਦੀ ਹੈ, ਪਰ ਇਸ ਨੂੰ ਸਭ ਤੋਂ ਪਰਫੈਕਟ ਕਿਵੇਂ ਬਣਾਇਆ ਜਾਵੇ ਇਹ ਸਵਾਲ ਹਰ ਸਮੇਂ ਦਿਲ ਵਿਚ ਰਹਿੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ, ਜਿਸ ਨੂੰ ਵਰਤ ਕੇ ਤੁਸੀਂ ਸਭ ਤੋਂ ਵਧੀਆ ਤਰੀਕੇ ਨਾਲ ਬਰਫੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਵਿਧੀ ਬਾਰੇ
ਬਣਾਉਣ ਦੀ ਵਿਧੀ
- ਸਭ ਤੋਂ ਪਹਿਲਾਂ ਸੁਕਾ ਨਾਰੀਅਲ ਲਓ। ਇਸ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਟੁੱਕੜੇ ਵਿਚ ਤੋੜ ਕੇ ਦਰਦਰਾ ਪੀਸ ਲਓ। 
- ਪੀਸੇ ਹੋਏ ਨਾਰੀਅਲ ਨੂੰ ਭਾਰੀ ਤਲੇ ਵਾਲੀ ਕੜਾਈ ਵਿਚ ਹੀ ਭੁਣ ਲਓ।
- ਦੋ ਤਾਰ ਦੀ ਚਾਸ਼ਨੀ ਤਿਆਰ ਕਰੋ। ਧਿਆਨ ਰੱਖੋ ਚਾਸ਼ਨੀ ਗਾੜੀ ਹੀ ਬਣੇ, ਜ਼ਿਆਦਾ ਪਤਲੀ ਚਾਸ਼ਨੀ ਨਾਲ ਬਰਫੀ ਸਹੀਂ ਤਰੀਕੇ ਨਾਲ ਨਹੀਂ ਬਣ ਪਾਵੇਗੀ।
- ਘੱਟ ਗੈਸ 'ਤੇ ਕਦੂਕਸ ਕੀਤੇ ਹੋਏ ਨਾਰੀਅਲ ਦਾ ਬੂਰਾ ਅਤੇ ਚਾਸ਼ਨੀ ਨੂੰ ਮਿਲਾ ਲਓ। ਕੜਸ਼ੀ ਉਦੋਂ ਤੱਕ ਚਲਾਉਂਦੇ ਰਹੋ ਜਦੋਂ ਤੱਕ ਮਿਸ਼ਰਣ ਚੰਗੀ ਤਰ੍ਹਾਂ ਨਾਲ ਗਾੜਾ ਨਾ ਹੋ ਜਾਵੇ।
- ਜਦੋਂ ਮਿਸ਼ਰਣ ਨੂੰ ਪਲੇਟ ਵਿਚ ਰੱਖੋ ਤਾਂ ਉਸ ਤੋਂ ਪਹਿਲਾਂ ਪਲੇਟ 'ਤੇ ਘਿਓ ਲਗਾ ਲਓ। ਅਜਿਹਾ ਕਰਨ ਨਾਲ ਮਿਸ਼ਰਣ ਚਿਪਕੇਗਾ ਨਹੀਂ। 
- ਫਿਰ ਇਸ ਨੂੰ ਥੋੜ੍ਹੀ ਦੇਰ ਲਈ ਠੰਡਾ ਹੋਣ ਲਈ ਰੱਖੋ ਅਤੇ ਆਪਣੇ ਮਨਚਾਹੇ ਆਕਾਰ ਦਾ ਕੱਟੋ। 
- ਸੁਆਦੀ ਨਾਰੀਅਲ ਦੀ ਬਰਫੀ ਤਿਆਰ ਹੈ। ਇਸ ਨੂੰ ਸਰਵ ਕਰੋ।


Related News