ਇਸ ਤਰ੍ਹਾਂ ਬਣਾਓ ਚਿਕਨ ਬਰੈੱਡ

11/18/2017 12:44:35 PM

ਨਵੀਂ ਦਿੱਲੀ— ਤੁਸੀਂ ਕਾਫੀ ਤਰ੍ਹਾਂ ਦੇ ਬਰੈੱਡ ਬਣਾ ਕੇ ਖਾਦੇ ਹੋਣਗੇ। ਅੱਜ ਅਸੀਂ ਤੁਹਾਨੂੰ ਚਿਕਨ ਬਰੈੱਡ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 300 ਗ੍ਰਾਮ ਮੈਦਾ
- 1 ਚੱਮਚ ਖਮੀਰ
- 1 ਚੱਮਚ ਸ਼ੂਗਰ
- 1 ਚੱਮਚ ਨਮਕ
- 1 ਅੰਡਾ
- ਪਾਣੀ
- ਤੇਲ 50 ਮਿਲੀਲੀਟਰ
- 95 ਗ੍ਰਾਮ ਪਿਆਜ਼
- 1 ਚੱਮਚ ਅਦਰਕ ਪੇਸਟ
- 1 ਚੱਮਚ ਲਸਣ ਪੇਸਟ
- 500 ਗ੍ਰਾਮ ਚਿਕਨ
- 1/2 ਚੱਮਚ ਵਾਈਟ ਪੇਪਰ ਪਾਊਡਰ
- 1/2 ਚੱਮਚ ਕਾਲੀ ਮਿਰਚ ਪਾਊਡਰ
- 1 ਚੱਮਚ ਨਮਕ 
- 1/2 ਚੱਮਚ ਲਾਲ ਮਿਰਚ ਪੀਸੀ ਹੋਈ
- 1/2 ਚੱਮਚ ਚਿਲੀ ਗਾਰਲਿਕ ਸਾਓਸ
- 1 ਚੱਮਚ ਹਰੀ ਮਿਰਚ 
- 1 ਚੱਮਚ ਵਾਇਟ ਤਿਲ
- 1 ਚੱਮਚ ਕਲੌਂਜੀ
ਬਣਾਉਣ ਦੀ ਵਿਧੀ 
ਸਭ ਤੋਂ ਪਹਿਲਾਂ ਇਕ ਬਾਊਲ ਲਓ ਅਤੇ ਉਸ ਵਿਚ ਮੈਦਾ ਪਾਓ।
ਫਿਰ ਉਸ ਵਿਚ ਖਮੀਰ, ਖੰਡ, ਨਮਕ 'ਤੇ ਅੰਡਾ ਪਾਓ। ਇਸ ਨੂੰ ਆਟੇ ਦੀ ਤਰ੍ਹਾਂ ਗੁੰਨ ਲਓ। ਤਿੰਨ ਘੰਟੇ ਲਈ ਰੱਖ ਦਿਓ। 
ਫਿਰ ਇਕ ਪੈਨ ਲਓ ਅਤੇ ਉਸ ਵਿਚ ਤੇਲ ਪਾ ਕੇ ਪਿਆਜ਼, ਅਦਰਕ ਪੇਸਟ ਅਤੇ ਲਸਣ ਪੇਸਟ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਓ।
ਫਿਰ ਇਸ ਵਿਚ ਚਿਕਨ ਪਾਓ ਅਤੇ ਚੰਗੀ ਤਰ੍ਹਾਂ ਨਾਲ ਪਕਾਓ। 
ਫਿਰ ਇਸ ਵਿਚ ਵਾਇਟ ਪੇਪਰ ਪਾਊਡਰ, ਕਾਲੀ ਮਿਰਚ ਪਾਊਡਰ,ਨਮਕ,ਲਾਲ ਮਿਰਚ,ਚਿਲੀ ਗਾਰਲਿਕ ਸਾਓਸ ਅਤੇ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। 
ਫਿਰ ਆਟਾ ਲਓ ਅਤੇ ਉਸ ਦਾ ਪੇੜਾ ਬਣਾ ਲਓ ਅਤੇ ਵੇਲ ਲਓ।
ਫਿਰ ਇਸ ਨੂੰ ਚੋਰਸ ਆਕਾਰ ਵਿਚ ਕੱਟ ਲਓ। 
ਫਿਰ ਇਸ ਨੂੰ ਸਾਈਡਾਂ ਤੋਂ ਕੱਟ ਲਗਾ ਲਓ ਅਤੇ ਵਿਚ ਬਣਾਇਆ ਮਿਸ਼ਰਣ ਭਰ ਲਓ। ਫਿਰ ਇਸ ਨੂੰ ਰੋਲ ਕਰੋ ਲਓ ਜਿਵੇਂ ਕਿ ਵੀਡਿਓ ਵਿਚ ਦੱਸਿਆ ਗਿਆ ਹੈ। 
ਫਿਰ ਇਸ ਨੂੰ ਬੇਕਿੰਗ ਟ੍ਰੇ ਵਿਚ ਰੱਖੋ ਅਤੇ ਉਪਰ ਤੇਲ ਅਤੇ ਅੰਡਾ ਲਗਾਓ। 
ਫਿਰ ਇਸ ਉਪਰ ਤਿਲ ਅਤੇ ਕਲੌਂਜੀ ਛਿੜਕ ਦਿਓ।
ਫਿਰ ਇਸ ਨੂੰ 350 ਫਾਰਨਹਾਈਟ /180 ਡਿਗਰੀ ਸੈਲਸਿਅਸ 'ਤੇ 30 ਮਿੰਟ ਲਈ ਪਕਾਓ। 
ਚਿਕਨ ਬਰੈੱਡ ਤਿਆਰ ਹੈ। ਫਿਰ ਇਸ ਬਾਹਰ ਕੱਢ ਕੇ ਸਰਵ ਕਰੋ

 


Related News