ਇਸ ਤਰ੍ਹਾਂ ਬਣਾਓ ਬਰੈੱਡ ਪਾਪੜੀ ਚਾਟ

09/04/2017 3:27:54 PM

ਨਵੀਂ ਦਿੱਲੀ— ਦਹੀਂ ਪਾਪੜੀ ਚਾਟ ਤਾਂ ਅਕਸਰ ਬਣਾਉਂਦੇ ਅਤੇ ਖਾਂਦੇ ਹੋ ਪਰ ਘਰ ਵਿਚ ਬਚੀ ਹੋਈ ਬਰੈੱਡ ਦਾ ਕੀ ਕਰਦੇ ਹੋ? ਕੀ ਤੁਸੀਂ ਕਦੇਂ ਸੋਚਿਆਂ ਹੈ ਕਿ ਬਰੈੱਡ ਨਾਲ ਵੀ ਸੁਆਦੀ ਚਾਟ ਬਣਾਈ ਜਾ ਸਕਦੀ ਹੈ। ਜਾਣੋਂ ਬਰੈੱਡ ਪਾਪੜੀ ਚਾਟ ਬਣਾਉਣ ਦਾ ਤਰੀਕਾ
ਸਮੱਗਰੀ
-
ਅੱਠ ਬਰੈੱਡ ਸਲਾਈਸ
- ਇਕ ਛੋਟੀ ਕਟੋਰੀ ਉਬਲੇ ਹੋਏ ਕਾਬੁਲੀ ਛੋਲੇ
- ਇਕ ਕੋਲੀ ਦਹੀ 
- ਦੋ ਛੋਟੇ ਚਮੱਚ ਲਾਲ ਮਿਰਚ ਪਾਊਡਰ
- ਦੋ ਛੋਟੇ ਚਮੱਚ ਜੀਰਾ ਪਾਊਡਰ
- ਦੋ ਛੋਟੇ ਚਮੱਚ ਮਿੱਠੀ ਚਟਨੀ
- ਦੋ ਛੋਟੇ ਚਮੱਚ ਤਿੱਖੀ ਚਟਨੀ
- ਨਮਕ ਸੁਆਦ ਮੁਤਾਬਕ
- ਤੇਲ ਤਲਣ ਲਈ
ਸਜਾਵਟ ਲਈ
-
ਇਕ ਕੋਲੀ ਨਮਕੀਨ ਸੇਵ
- ਇਕ ਛੋਟੀ ਕੋਲੀ ਬੂੰਦੀ
ਬਣਾਉਣ ਦੀ ਵਿਧੀ
1.
ਸਭ ਤੋਂ ਪਹਿਲਾਂ ਸਾਰੇ ਬਰੈੱਡ ਨੂੰ ਵਿਚੋਂ ਕੱਟ ਕੇ ਗੋਲ ਆਕਾਰ ਸ਼ੇਪ ਵਿਚ ਕੱਟ ਲਓ।
2. ਇਸ ਤੋਂ ਬਾਅਦ ਤੇਜ਼ ਗੈਸ 'ਤੇ ਇਕ ਪੈਨ ਵਿਚ ਤੇਲ ਗਰਮ ਕਰਨ ਲਈ ਰੱਖੋ। 
3. ਤੇਲ ਦੇ ਗਰਮ ਹੁੰਦੇ ਹੀ ਬਰੈੱਡ ਦੇ ਕੱਟੇ ਹੋਏ ਪੀਸ ਪਾ ਕੇ ਸੁਨਿਹਰਾ ਤਲ ਲਓ ਅਤੇ ਇਕ ਪਲੇਟ ਵਿਚ ਕੱਢ ਕੇ ਰੱਖ ਲਓ। 
4. ਇਕ ਕੋਲੀ ਦਹੀਂ ਵਿਚ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਫੈਂਟ ਲਓ। 
5. ਫਿਰ ਬਰੈੱਡ 'ਤੇ ਉਬਲੇ ਹੋਏ ਕਾਬੁਲੀ ਛੋਲੇ ਫੈਲਾ ਦਿਓ। 
6. ਫਿਰ ਉਸ ਉਪਰ ਉਬਲੇ ਆਲੂ ਦੇ ਟੁਕੜੇ ਅਤੇ ਦਹੀਂ ਪਾਓ। 
7. ਦਹੀਂ ਦੇ ਉਪਰ ਮਿੱਠੀ ਅਤੇ ਤਿੱਖੀ ਚਟਨੀ ਪਾ ਕੇ ਲਾਲ ਮਿਰਚ ਪਾਊਡਰ ਅਤੇ ਜੀਰਾ ਪਾਊਡਰ ਛਿੜਕੋ। 
8. ਬਰੈੱਡ ਪਾਪੜੀ ਚਾਟ ਨੂੰ ਨਮਕੀਨ ਸੇਵ ਅਤੇ ਬੂੰਦੀ ਨਾਲ ਗਾਰਨਿਸ਼ ਕਰਕੇ ਸਰਵ ਕਰੋ ਅਤੇ ਇਸ ਦਾ ਸੁਆਦ ਲਓ।  
 


Related News