ਇਸ ਤਰ੍ਹਾਂ ਬਣਾਓ Egg Muffins

11/17/2017 1:27:04 PM

ਜਲੰਧਰ— ਬੱਚੇ ਮਫਿਨ ਬਹੁਤ ਹੀ ਚਾਅ ਨਾਲ ਖਾਂਦੇ ਹਨ। ਅੱਜ ਅਸੀਂ ਬੱਚਿਆਂ ਲਈ ਰੈਸਿਪੀ ਲੈ ਕੇ ਆਏ ਹਾਂ। ਇਸ ਦਾ ਨਾਮ ਹੈ ਐਗ ਮਫਿੰਸ ਇਹ ਬਣਾਉਣ 'ਚ ਕਾਫਈ ਆਸਾਨ ਹੈ ਅਤੇ ਖਾਣ 'ਚ ਵੀ ਸੁਆਦ ਹੈ। ਇਹ ਡਿਸ਼ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਆਓ ਜਾਣਦੇ ਹਾਂ ਇਸ ਦੀ ਰੈਸਿਪੀ ਬਾਰੇ।
ਸਮੱਗਰੀ
- 12 ਅੰਡੇ
- 50 ਮਿਲੀ ਲੀਟਰ ਦੁੱਧ
- 1/2 ਚਮਚ ਕਾਲੀ ਮਿਰਚ
- 1 ਤੋਂ 1/2 ਚਮਚ ਨਮਕ
- 80 ਗ੍ਰਾਮ ਪਾਲਕ ਕੱਟੀ ਹੋਈ
- 140 ਗ੍ਰਾਮ ਚੈਰੀ ਟਮਾਟਰ
- 120 ਗ੍ਰਾਮ ਪਿਆਜ਼
- ਸਾਲਸਾ
- ਫੇਟਾ ਚੀਜ਼
ਬਣਾਉਣ ਦੀ ਵਿਧੀ
1. ਇਕ ਬਾਊਲ 'ਚ ਸਾਰੇ ਅੰਡੇ ਕੱਢ ਲਓ ਅਤੇ ਫਿਰ ਇਸ 'ਚ 50 ਮਿਲੀ ਲੀਟਰ ਦੁੱਧ, 1/2 ਚਮਚ ਕਾਲੀ ਮਿਰਚ, 1, 1/2 ਚਮਚ ਨਮਕ ਪਾ ਕੇ ਮਿਕਸ ਕਰ ਲਓ।
2. ਫਿਰ ਇਸ 'ਚ 80 ਗ੍ਰਾਮ ਪਾਲਕ, 140 ਗ੍ਰਾਮ ਚੈਰੀ ਟਮਾਟਰ ਅਤੇ 120 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਮਿਲਾਓ।
3. ਸਾਰੇ ਮਿਸ਼ਰਣ ਨੂੰ ਮਫਿਨ ਪੈਨ 'ਚ ਪਾ ਲਓ।
4. ਓਵਨ ਨੂੰ 350 ਡਿੱਗਰੀ ਐੱਫ/ 180 ਡਿੱਗਰੀ ਸੀ 'ਤੇ ਪ੍ਰੀਹੀਟ ਕਰ ਲਓ। ਫਿਰ ਇਸ 'ਚ ਮਫਿਨ ਪੈਨ ਨੂੰ ਰੱਖ ਕੇ 20 ਤੋਂ 25 ਮਿੰਟ ਲਈ ਬੇਕ ਕਰ ਲਓ।
5. ਹੁਣ ਇਸ ਨੂੰ ਕੱਢ ਕੇ ਸਾਲਸਾ ਅਤੇ ਫੇਟਾ ਚੀਜ਼ ਨਾਲ ਗਾਰਨਿਸ਼ ਕਰੋ ਅਤੇ ਸਰਵ ਕਰੋ।

 


Related News