ਜੇਕਰ ਖਾਣਾ ਚਾਹੁੰਦੇ ਹੋ ਕੁਝ ਖਾਸ ਤਾਂ ਬਣਾਓ ਸੁਆਦਿਸ਼ਟ ਮਠਿਆਈ ਕਾਜੂ ਕਤਲੀ

Sunday, Jul 28, 2024 - 01:53 PM (IST)

ਜਲੰਧਰ- ਮਠਿਆਈ ਖਾਣਾ ਜ਼ਿਆਦਾਤਰ ਲੋਕਾਂ ਨੂੰ ਬਹੁਤ ਜ਼ਿਆਦ ਪਸੰਦ ਹੁੰਦਾ ਹੈ। ਬਾਹਰੋਂ ਲਿਆਉਂਦੀਆਂ ਮਿਠਾਈਆਂ ''ਚ ਮਿਲਾਵਟ ਹੁੰਦੀ ਹੈ। ਜੋ ਸਿਹਤ ਲਈ ਨੁਕਸਾਨਦਾਇਕ ਹੁੰਦੀ ਹੈ। ਇਸ ਲਈ ਤੁਸੀਂ ਘਰ ''ਚ ਕਾਜੂ ਕਤਲੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।

ਬਣਾਉਣ ਲਈ ਸਮੱਗਰੀ:
-1 ਕਿਲੋ ਕਾਜੂ
- 750 ਗ੍ਰਾਮ ਖੰਡ(ਪੀਸੀ ਹੋਈ)
- ਪਾਣੀ(ਜ਼ਰੂਰਤ ਅਨੁਸਾਰ)
- ਇਲਾਇਚੀ ਪਾਊਡਰ

ਬਣਾਉਣ ਲਈ ਵਿਧੀ:
- ਪਾਣੀ ''ਚ ਕਾਜੂ ਨੂੰ ਭਿਓ ਦਿਓ। ਪਾਣੀ ਤੋਂ ਨਿਕਾਲਣ ਤੋਂ ਬਾਅਦ ਬਾਰੀਕ ਪੀਸ ਲਓ।
- ਪੇਸਟ ''ਚ ਖੰਡ ਮਿਲਾ ਦਿਓ। ਘੱਟ ਗੈਸ ''ਤੇ ਕੜਾਹੀ ਰੱਖ ਕੇ ਕਾਜੂ ਮਿਸ਼ਰਨ ਪਾ ਕੇ ਪਕਾਓ।
- ਇਲਾਇਚੀ ਪਾਊਡਰ ਪਾਓ ਅਤੇ ਗਾੜ੍ਹਾ ਹੋਣ ਤੱਕ ਚੰਗੀ ਤਰ੍ਹਾਂ ਪਕਾਓ।
-ਮਿਸ਼ਰਨ ਪੱਕਣ ਤੋਂ ਬਾਅਦ ਮਿਸ਼ਰਨ ਨੂੰ ਟਰੇਅ  ''ਚ ਪਲਟ ਦਿਓ। ਸੈੱਟ ਹੋਣ ਦੇ ਲਈ ਰੱਖ ਦਿਓ। ਇਸ ਤੋਂ ਬਾਅਦ ਇਸ ਨੂੰ ਆਪਣੇ ਮਨ ਪਸੰਦ ਆਕਾਰ ''ਚ ਕੱਟ ਲਓ। 
- ਕਾਜੂ ਕਤਲੀ ਤਿਆਰ ਹੈ। ਇਸ ਨੂੰ ਖਾਓ ਅਤੇ ਘਰ ਆਏ ਮਹਿਮਾਨਾਂ ਅਤੇ ਬਾਕੀ ਮੈਂਬਰਾਂ ਨੂੰ ਪਰੋਸੋ।
 


Tarsem Singh

Content Editor

Related News