ਮਲਾਈਦਾਰ ਕੁਲਫੀ ਬਣਾਓ ਸਿਰਫ਼ ਅੱਧੇ ਕੱਪ ਦੁੱਧ ਨਾਲ, ਜਾਣੋ ਬਣਾਉਣ ਦਾ ਸੌਖਾ ਤਰੀਕਾ

06/10/2020 4:10:01 PM

ਜਲੰਧਰ (ਬਿਊਰੋ) — ਸਰਦੀਆਂ ਖ਼ਤਮ ਹੁੰਦੇ ਹੀ ਸਭ ਨੂੰ ਗਰਮੀਆਂ 'ਚ ਬਣਨ ਵਾਲੀ ਠੰਡੀਆਂ ਚੀਜ਼ਾਂ ਦਾ ਇੰਤਜ਼ਾਰ ਹੂੰਦਾ ਹੈ। ਗਰਮੀ ਦੀ ਤੇਜ਼ ਧੁੱਪ ਵਾਰ-ਵਾਰ ਪਾਣੀ ਦੀ ਪਿਆਸ ਨੂੰ ਜਗਾ ਦਿੰਦਾ ਹੈ ਅਤੇ ਹਰ ਥਾਂ 'ਤੇ ਪਾਣੀ ਵਾਲੇ ਜਾਂ ਫਿਰ ਕੁਲਫੀ ਵਾਲੇ ਆਮ ਹੀ ਖੜ੍ਹੇ ਰਹਿੰਦੇ ਹਨ। ਲੋਕ ਪਾਣੀ ਪੀਣ ਤੋਂ ਜ਼ਿਆਦਾ ਕੁਲਫੀਆਂ ਦਾ ਸੇਵ ਕਰਦੇ ਹਨ ਜਦੋਂ ਵੀ ਘਰ ਤੋਂ ਬਾਹਰ ਹੁੰਦੇ ਹਨ ਕਿਉਂਕਿ ਕੁਲਫੀ ਸਵਾਦ ਦੇ ਨਾਲ-ਨਾਲ ਪਿਆਸ ਵੀ ਠੰਡੀ ਕਰ ਦਿੰਦੀ ਹੈ।
ਗਰਮੀਆਂ 'ਚ ਢਿੱਡ (ਪੇਟ) ਨੂੰ ਠੰਡਕ ਪਹੁੰਚਾਉਣ ਲਈ ਵੱਖਰੀ-ਵੱਖਰੀ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਹਨ ਜਿਵੇਂ ਕਿ ਰਸ ਮਲਾਈ, ਮੈਂਗੋ ਸ਼ੇਕ, ਬਨਾਨਾ ਸ਼ੇਕ, ਆਈਸ ਕ੍ਰੀਮ, ਫਲੂਦਾ ਆਦਿ। ਗਰਮੀਆਂ ਦੇ ਮੌਸਮ ਵਿਚ ਠੰਡੀ ਚੀਜ਼ਾਂ ਖਾਣ ਦਾ ਮਜ਼ਾ ਹੀ ਕੁੱਝ ਹੋਰ ਹੁੰਦਾ ਹੈ ਅਤੇ ਜੇਕਰ ਇਹ ਠੰਡੀ ਚੀਜ਼ ਹੋਵੇ ਮਲਾਈਦਾਰ ਕੁਲਫੀ ਤਾਂ ਕੀ ਕਹਿਣਾ। ਬੱਚਿਆਂ ਦੀ ਤਾਂ ਇਹ ਫੇਵਰੇਟ ਡਿਸ਼ ਹੁੰਦੀ ਹੈ। ਤਾਂ ਆਓ ਜਾਣਦੇ ਹਾਂ ਕਿਵੇਂ ਬਣਾ ਸਕਦੇ ਹਾਂ ਇਸ ਗਰਮੀ 'ਚ ਮਲਾਈਦਾਰ ਕੁਲਫੀ ਅਤੇ ਉਹ ਵੀ ਸਿਰਫ਼ ਅੱਧੇ ਕਪ ਦੁੱਧ ਨਾਲ।
One-Ingredient Banana Ice Cream Recipe - NYT Cooking
ਸਮੱਗਰੀ :-
1/2 ਕੱਪ ਦੁੱਧ
1 ਚੁਟਕੀ ਕੇਸਰ
1 ਕੌਲੀ ਮਲਾਈ
ਪੀਸੀ ਹੋਈ ਖੰਡ (ਸਵਾਦ ਅਨੁਸਾਰ)
2 ਛੋਟੇ ਚਮਚ ਇਲਾਇਚੀ ਪਾਊਡਰ
5 ਬਾਰੀਕ ਕੱਟੇ ਹੋਏ ਬਦਾਮ
10 ਬਾਰੀਕ ਕਟੇ ਹੋਏ ਪਿਸਤਾ
How to Make Ice Cream Without a Machine - Handle the Heat
ਬਣਾਉਣ ਦੀ ਵਿਧੀ :-
ਸਭ ਤੋਂ ਪਹਿਲਾਂ ਅੱਧਾ ਕੱਪ ਤੇਜ਼ ਗਰਮ ਦੁੱਧ ਲੈ ਲਓ ਅਤੇ ਇਸ 'ਚ ਕੇਸਰ ਦੀਆਂ ਪੱਤੀਆਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਹੁਣ ਇੱਕ ਭਾਂਡੇ 'ਚ ਮਲਾਈ ਲੈ ਲਓ। ਇਸ ਨੂੰ ਚਮਚ ਨਾਲ ਚੰਗੀ ਤਰ੍ਹਾਂ ਮਿਲਾ ਲਓ, ਜਿਸ ਨਾਲ ਇਸ 'ਚ ਕੋਈ ਵੀ ਗੁਠਲੀ ਨਾ ਬਚੇ। ਹੁਣ ਇਸ 'ਚ ਪੀਸੀ ਹੋਈ ਖੰਡ ਨੂੰ ਮਿਲਾ ਲਓ। ਇਸ ਤੋਂ ਬਾਅਦ ਕੇਸਰ ਵਾਲਾ ਦੁੱਧ, ਇਲਾਇਚੀ ਪਾਊਡਰ ਅਤੇ ਬਾਰੀਕ ਕੱਟਿਆ ਹੋਏ ਬਦਾਮ ਅਤੇ ਪਿਸਤਾ ਵੀ ਪਾਓ ਅਤੇ ਚੰਗੀ ਤਰ੍ਹਾਂ ਤੋਂ ਮਿਲਾ ਲਓ। ਹੁਣ ਇਸ ਤਿਆਰ ਮਿਸ਼ਰਣ ਨੂੰ ਕੁਲਫੀ ਦੇ ਸਾਂਚੇ 'ਚ ਪਾ ਲਓ ਅਤੇ ਫਰੀਜ਼ਰ 'ਚ 8 ਤੋਂ 10 ਘੰਟੇ ਲਈ ਰੱਖ ਦਿਓ। ਲਓ ਜੀ ਤਿਆਰ ਹੈ ਸਵਾਦਿਸ਼ਟ ਮਲਾਈਦਾਰ ਕੁਲਫੀ ਸਰਵ ਕਰਨ ਲਈ।
Vanilla Ice Cream - Simply Scratch


sunita

Content Editor

Related News