ਗਰਮੀਆਂ ’ਚ ਮੁਟਿਆਰਾਂ ਨੂੰ ਪਸੰਦ ਆ ਰਹੀ ਲਾਂਗ ਸਕਰਟ

Friday, Jun 06, 2025 - 01:31 PM (IST)

ਗਰਮੀਆਂ ’ਚ ਮੁਟਿਆਰਾਂ ਨੂੰ ਪਸੰਦ ਆ ਰਹੀ ਲਾਂਗ ਸਕਰਟ

ਮੁੰਬਈ- ਹਰ ਮੁਟਿਆਰ ਆਪਣੀ ਲੁਕ ਨੂੰ ਸਭ ਤੋਂ ਡਿਫਰੈਂਟ ਅਤੇ ਸਟਾਈਲਿਸ਼ ਵਿਖਾਉਣਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਉਹ ਵੱਖ-ਵੱਖ ਤਰ੍ਹਾਂ ਦੇ ਟ੍ਰੈਂਡ ਅਤੇ ਸਟਾਈਲ ਦੇ ਕੱਪੜਿਆਂ ਨੂੰ ਪਹਿਨਣਾ ਪਸੰਦ ਕਰਦੀਆਂ ਹਨ। ਉੱਥੇ ਹੀ, ਕੁਝ ਮੁਟਿਆਰਾਂ ਜੋ ਸੂਟ ਅਤੇ ਜੀਂਨਸ ਟਾਪ ਤੋਂ ਬੋਰ ਹੋ ਜਾਂਦੀਆਂ ਹਨ, ਉਹ ਵੀ ਆਪਣੇ ਆਪ ਨੂੰ ਨਿਊ ਲੁਕ ਦੇਣ ਲਈ ਵੱਖ-ਵੱਖ ਤਰ੍ਹਾਂ ਦੀਆਂ ਡ੍ਰੈੱਸਾਂ ਨੂੰ ਸਟਾਈਲ ਕਰਦੀਆਂ ਨਜ਼ਰ ਆ ਰਹੀਆਂ ਹਨ। ਇਨ੍ਹੀਂ ਦਿਨੀਂ ਲਾਂਗ ਸਕਰਟ ਕਾਫ਼ੀ ਟ੍ਰੈਂਡ ’ਚ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਮੁਟਿਆਰਾਂ ਨੂੰ ਲਾਂਗ ਸਕਰਟ ਕਾਫ਼ੀ ਪਸੰਦ ਰਹੀ ਹੈ।

ਲਾਂਗ ਸਕਰਟ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਮੁਟਿਆਰਾਂ ਚੋਲੀ ਤੋਂ ਲੈ ਕੇ ਕ੍ਰਾਪ ਟਾਪ, ਸ਼ਰਟ, ਟੀ-ਸ਼ਰਟ ਅਤੇ ਇਥੋਂ ਤੱਕ ਕਿ ਕੁੜਤੀ ਦੇ ਨਾਲ ਵੀ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ। ਲਾਂਗ ਸਕਰਟ ਨੂੰ ਮੁਟਿਆਰਾਂ ਇੰਡੀਅਨ ਅਤੇ ਵੈਸਟਰਨ ਦੋਹਾਂ ਤਰੀਕਿਆਂ ਨਾਲ ਪਹਿਨਣਾ ਪਸੰਦ ਕਰ ਰਹੀਆਂ ਹਨ। ਜਿੱਥੇ ਵਿਆਹਾਂ ’ਚ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਟਰੈਡੀਸ਼ਨਲ ਕ੍ਰਾਪ ਟਾਪ ਜਾਂ ਚੋਲੀ ਦੇ ਨਾਲ ਲਾਂਗ ਸਕਰਟ ਨੂੰ ਸਟਾਈਲ ਕੀਤੇ ਵੇਖਿਆ ਜਾ ਸਕਦਾ ਹੈ, ਉੱਥੇ ਹੀ, ਉਨ੍ਹਾਂ ਨੂੰ ਵੈਸਟਰਨ ਡ੍ਰੈੱਸ ’ਚ ਕ੍ਰਾਪ ਟਾਪ, ਟੈਂਕ ਟਾਪ, ਸ਼ਰਟ, ਟੀ-ਸ਼ਰਟ ਆਦਿ ਨਾਲ ਵੀ ਲਾਂਗ ਸਕਰਟ ’ਚ ਵੇਖਿਆ ਜਾ ਸਕਦਾ ਹੈ। ਲਾਂਗ ਸਕਰਟ ਇਕ ਫੈਸ਼ਨੇਬਲ ਅਤੇ ਆਕਰਸ਼ਕ ਆਪਸ਼ਨ ਹੈ ਜੋ ਵੱਖ-ਵੱਖ ਮੌਕਿਆਂ ’ਤੇ ਪਹਿਨੀ ਜਾ ਸਕਦੀ ਹੈ।

ਲਾਂਗ ਸਕਰਟ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦੀ ਲੰਬਾਈ ਹੈ, ਜੋ ਅਕਸਰ ਗੋਡਿਆਂ ਤੋਂ ਹੇਠਾਂ ਤੱਕ ਹੁੰਦੀ ਹੈ। ਇਹ ਵੱਖ-ਵੱਖ ਫੈਬਰਿਕ ’ਚ ਆਉਂਦੀ ਹੈ, ਜਿਵੇਂ ਕਾਟਨ, ਸਿਲਕ ਅਤੇ ਡੈਨਿਮ। ਲਾਂਗ ਸਕਰਟ ’ਚ ਵੱਖ-ਵੱਖ ਡਿਜ਼ਾਈਨ ਵੀ ਹੁੰਦੇ ਹਨ, ਜਿਵੇਂ ਕਿ ਪ੍ਰਿੰਟ, ਐਂਬ੍ਰਾਇਡਰੀ ਅਤੇ ਲੈਸ ਆਦਿ। ਲਾਂਗ ਸਕਰਟ ਕਈ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਫਲੇਅਰਡ ਸਕਰਟ ਇਕ ਲੰਮੀ ਸਕਰਟ ਹੈ, ਜੋ ਹੇਠਾਂ ਵੱਲ ਫੈਲਦੀ ਹੈ। ਲੇਅਰਡ ਸਕਰਟ ਇਕ ਲੰਮੀ ਸਕਰਟ ਹੁੰਦੀ ਹੈ, ਜਿਸ ’ਚ ਕਈ ਪਰਤਾਂ ਹੁੰਦੀਆਂ ਹਨ। ਇਨ੍ਹੀਂ ਦਿਨੀਂ ਮਾਰਕੀਟ ’ਚ ਵੱਖ-ਵੱਖ ਤਰ੍ਹਾਂ ਦੀਆਂ ਲਾਂਗ ਸਕਰਟਾਂ ਉਪਲੱਬਧ ਹਨ।

ਆਮ ਤੌਰ ’ਤੇ ਵੀ ਮੁਟਿਆਰਾਂ ਨੂੰ ਸ਼ਾਪਿੰਗ, ਪਿਕਨਿਕ ਅਤੇ ਆਊਟਿੰਗ ਦੌਰਾਨ ਲਾਂਗ ਸਕਰਟ ਡ੍ਰੈੱਸ ’ਚ ਵੇਖਿਆ ਜਾ ਸਕਦਾ ਹੈ। ਉੱਥੇ ਹੀ, ਗਰਮੀਆਂ ਦੇ ਮੌਸਮ ’ਚ ਮੁਟਿਆਰਾਂ ਲਾਂਗ ਸਕਰਟ ਡ੍ਰੈੱਸ ਅਤੇ ਲਾਂਗ ਸਕਰਟ ਨੂੰ ਕਾਫ਼ੀ ਪਸੰਦ ਕਰ ਰਹੀਆਂ ਹਨ। ਇਨ੍ਹੀਂ ਦਿਨੀਂ ਕਾਟਨ ਦੀ ਪਲੇਨ ਅਤੇ ਪ੍ਰਿੰਟਿਡ ਲਾਂਗ ਸਕਰਟ ਕਾਫ਼ੀ ਟ੍ਰੈਂਡ ’ਚ ਹੈ। ਲਾਂਗ ਸਕਰਟ ਮੁਟਿਆਰਾਂ ਨੂੰ ਹਰ ਮੌਕੇ ’ਤੇ ਯੂਨੀਕ, ਡਿਫਰੈਂਟ ਅਤੇ ਸਟਾਈਲਿਸ਼ ਵਿਖਾਉਂਦੀ ਹੈ।


author

cherry

Content Editor

Related News