Beauty Tips: ਕੀ ਤੁਸੀਂ ਵੀ ਹੋ ਛੋਟੇ ਵਾਲਾਂ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

Wednesday, Sep 23, 2020 - 04:50 PM (IST)

Beauty Tips: ਕੀ ਤੁਸੀਂ ਵੀ ਹੋ ਛੋਟੇ ਵਾਲਾਂ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

ਜਲੰਧਰ (ਬਿਊਰੋ) - ਵਾਲ ਇਕ ਪ੍ਰੋਟੀਨ ਫਿਲਾਮੈਂਟ ਹੈ, ਜੋ ਚਮੜੀ ਵਿਚ ਮੌਜੂਦ ਫ਼ੌਸਿਲਸ ਤੋਂ ਪੈਦਾ ਹੁੰਦਾ ਹੈ। ਵਾਲ ਹਰ ਇਕ ਦੀ ਖ਼ੂਬਸੂਰਤੀ ਵਿਚ ਚਾਰ ਚੰਨ ਲਗਾਉਂਦੇ ਹਨ। ਵਾਲਾਂ ਨੂੰ ਲੰਮੇਂ ਸਮੇਂ ਤੱਕ ਤੰਦਰੁਸਤ ਰੱਖਣ ਲਈ ਇਨ੍ਹਾਂ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ। ਅਜੌਕੇ ਸਮੇਂ ’ਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਕੋਲ ਆਪਣੇ ਵਾਲਾਂ ਦੀ ਸੰਭਾਲ ਕਰਨ ਦਾ ਸਮਾਂ ਨਹੀਂ ਹੁੰਦਾ। ਉਹ ਵਾਲਾਂ ਨੂੰ ਸੋਹਣੇ ਬਣਾਉਣ ਲਈ ਬਿਊਟੀ ਪਾਰਲਰ ਦਾ ਸਹਾਰਾ ਲੈਂਦੇ ਹਨ। ਪਰ ਹੁਣ ਤੁਸੀਂ ਪਾਰਲਰ ਦੀ ਥਾਂ ਘਰ ਵਿੱਚ ਹੀ ਘਰੇਲੂ ਤਰੀਕੇ ਅਪਣਾ ਕੇ ਆਪਣੇ ਵਾਲਾਂ ਦੀ ਦੇਖਭਾਲ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਲੰਮੇ ਕਰ ਸਕਦੇ ਹੋ। ਇਸੇ ਲਈ ਅੱਜ ਅਸੀਂ ਤੁਹਾਨੂੰ ਵਾਲਾਂ ਨੂੰ ਲੰਮੇ ਕਰਨ ਦੇ ਤਰੀਕੇ ਦੱਸਣ ਜਾ ਰਹੇ ਹਾਂ......

ਪਿਆਜ਼ ਅਤੇ ਨਿੰਬੂ ਦਾ ਰਸ 
ਪਿਆਜ਼ ਦਾ ਜੂਸ ਜੋ ਕੋਲੇਗੇਨ ਟਿਸ਼ੂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਦਾ ਹੈ। ਇਹ ਟਿਸ਼ੂ ਬਣਾਉਣ ਵਿਚ ਮਦਦ ਕਰਦੇ ਹਨ। ਦੋ ਤੋਂ ਚਾਰ ਪਿਆਜ਼ ਗਰੇਟ ਕਰੋ। ਪੰਜ ਤੋਂ ਦਸ ਮਿੰਟ ਲਈ ਇਕ ਲੀਟਰ ਪਾਣੀ ਵਿਚ ਉਬਾਲਣ ਲਈ ਰੱਖ ਦਿਓ। ਠੰਡਾ ਹੋਣ ਤੋਂ ਬਾਅਦ ਪਿਆਜ਼ ਦੇ ਜੂਸ ਨਾਲ ਅਪਣੀ ਸਿਰ ਦੀ ਖੋਪੜੀ ਤੇ ਮਸਾਜ਼ ਕਰੋ। ਇਸ ਨੂੰ ਇਕ ਘੰਟਾ ਜਾਂ ਘੱਟ ਤੋਂ ਘੱਟ ਪੰਦਰਾਂ ਮਿੰਟਾਂ ਲਈ ਰੱਖੋ। ਫਿਰ ਅਪਣੇ ਵਾਲਾਂ ਨੂੰ ਹਲਕੇ ਸ਼ੈਂਪੂ ਨਾਲ ਧੋਵੋ।  

PunjabKesari

ਆਲੂ ਦਾ ਜੂਸ 
ਆਲੂ ਵਿਚ ਵਿਟਾਮਿਨ-ਏ, ਬੀ ਅਤੇ ਸੀ ਹੁੰਦਾ ਹੈ। ਤੁਹਾਡੇ ਸਰੀਰ ਵਿਚ ਇਨ੍ਹਾਂ ਵਿਟਾਮਿਨਾਂ ਦੀ ਕਮੀ ਹੋਣ ਨਾਲ ਵਾਲ ਬੇਜ਼ਾਨ ਅਤੇ ਸੁੱਕੇ ਹੋ ਜਾਂਦੇ ਹਨ। ਤਿੰਨ ਤੋਂ ਚਾਰ ਆਲੂ ਲੈ ਕੇ ਗਰੇਟ ਕਰੋ, ਫਿਰ ਇਸ ਜੂਸ ਨਾਲ ਘੱਟੋ ਘੱਟ ਪੰਦਰਾਂ ਮਿੰਟਾਂ ਲਈ ਅਪਣੀ ਖੋਪੜੀ ਤੇ ਮਸਾਜ਼ ਕਰੋ।  

ਐਪਲ ਸਾਈਡਰ ਸਿਰਕਾ
ਐਪਲ ਸਾਈਡਰ ਸਿਰਕਾ ਵਾਲਾਂ ਦੇ follicles ਨੂੰ ਉਤਸ਼ਾਹਿਤ ਕਰਦਾ ਹੈ, ਜੋ ਵਾਲਾਂ ਦੀ ਤੇਜ਼ੀ ਨਾਲ ਵਿਕਾਸ ਕਰਨ ਵਿਚ ਮਦਦ ਕਰਦਾ ਹੈ। ਪੀ.ਐੱਚ. ਦਾ ਸੰਤੁਲਨ ਕਾਇਮ ਰੱਖਣ ਤੋਂ ਇਲਾਵਾ ਇਹ ਖੋਪੜੀ ਨੂੰ ਸਾਫ਼ ਕਰਨ ਵਿਚ ਵੀ ਸਹਾਇਤਾ ਕਰਦਾ ਹੈ, ਜੋ ਇਸ ਦੇ ਵਿਕਾਸ ਨੂੰ ਵਧਾਉਂਦਾ ਹੈ।

ਅੰਡਾ 
ਵਾਲ ਮੁੱਖ ਤੌਰ ’ਤੇ ਪ੍ਰੋਟੀਨ ਨਾਲ ਬਣੇ ਹੁੰਦੇ ਹਨ। ਅੰਡਾ ਪ੍ਰੋਟੀਨ ਦਾ ਸਰੋਤ ਹੈ। ਇਕ ਜਾਂ ਦੋ ਅੰਡੇ ਨੂੰ ਮਿਲਾਓ, ਫਿਰ ਇਸ ਮਿਸ਼ਰਣ ਨਾਲ ਆਪਣੇ ਸਿਰ ਦੀ ਮਾਲਿਸ਼ ਕਰੋ। ਇਸ ਨੂੰ ਇਕ ਘੰਟਾ ਲੱਗਾ ਰਹਿਣ ਦਿਓ। ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋਵੋ। 

PunjabKesari


author

rajwinder kaur

Content Editor

Related News