ਮੁਟਿਆਰਾਂ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ ਲੰਬੇ ਤੇ ਸੰਘਣੇ ਵਾਲ

Wednesday, Oct 16, 2024 - 02:31 PM (IST)

ਮੁਟਿਆਰਾਂ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ ਲੰਬੇ ਤੇ ਸੰਘਣੇ ਵਾਲ

ਜਮਾਨਾ ਕਿੰਨਾ ਵੀ ਐਡਵਾਂਸ ਕਿਉਂ ਨਾ ਹੋ ਜਾਵੇ, ਪਰ ਲੰਬੇ ਵਾਲਾਂ ਦਾ ਟਰੈਂਡ ਕਦੇ ਪੁਰਾਣਾ ਨਹੀਂ ਹੁੰਦਾ। ਅੱਜ ਵੀ ਜ਼ਿਆਦਾ ਮੁਟਿਆਰਾਂ ਅਤੇ ਔਰਤਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਵਾਲ ਸੰਘਣੇ ਅਤੇ ਲੰਬੇ ਹੋਣ। ਸੰਘਣੇ, ਲੰਬੇ ਅਤੇ ਕਾਲੇ ਵਾਲ ਹਰ ਮੁਟਿਆਰ ਨੂੰ ਸਮਾਰਟ ਲੁੱਕ ਦਿੰਦੇ ਹਨ। ਲੰਬੇ ਤੇ ਸੰਘਣੇ ਵਾਲ ਹਰ ਮੁਟਿਆਰ ਅਤੇ ਔਰਤ ਦੀ ਖੂਬਸੂਰਤੀ ਨੂੰ ਚਾਰ-ਚੰਦ ਲਗਾ ਸਕਦੇ ਹਨ।
ਲੰਬੇ ਵਾਲਾਂ ਦਾ ਸ਼ੌਂਕ ਰੱਖਣ ਵਾਲੀਆਂ ਬਹੁਤ ਸਾਰੀਆਂ ਮੁਟਿਆਰਾਂ ਆਪਣੇ ਵਾਲਾਂ ’ਤੇ ਕੈਮੀਕਲ ਹੇਅਰ ਪ੍ਰੋਡਕਟਸ ਦੀ ਵਰਤੋਂ ਨਹੀਂ ਕਰਦੀਆਂ ਅਤੇ ਵਾਲਾਂ ਨੂੰ ਪ੍ਰਾਪਰ ਤਰੀਕੇ ਨਾਲ ਆਇਲਿੰਗ ਅਤੇ ਸ਼ੈਂਪੂ ਕਰਦੀਆਂ ਹਨ। ਹਫਤਾਵਾਰੀ ਤੌਰ ’ਤੇ ਵਾਲਾਂ ਦੀ ਕੇਅਰ ਰੂਟਿੰਗ ਨੂੰ ਫਾਲੋ ਕਰਦੀਆਂ ਹਨ ਅਤੇ ਆਇਲਿੰਗ ਆਦਿ ਕਰ ਕੇ ਵਾਲਾਂ ਦੀ ਗੁੱਤ ਬਣਾ ਕੇ ਵੀ ਰੱਖਦੀਆਂ ਹਨ। ਲੰਬੇ ਵਾਲਾਂ ਦੇ ਕਈ ਫਾਇਦੇ ਹਨ। ਲੰਬੇ ਵਾਲਾਂ ਨਾਲ ਮੁਟਿਆਰਾਂ ਹਰ ਤਰ੍ਹਾਂ ਦੇ ਹੇਅਰ ਸਟਾਈਲ ਕੈਰੀ ਕਰ ਸਕਦੀਆਂ ਹਨ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਹੇਅਰ ਐਕਸਟੈਨਸ਼ਨ ਦੀ ਲੋੜ ਨਹੀਂ ਹੁੰਦੀ। ਉਹ ਪਾਰਟੀ ਅਤੇ ਵਿਆਹ ਵਿਚ ਸਿੰਪਲ ਸੂਟ ਨਾਲ ਵੀ ਖੁੱਲ੍ਹੇ ਵਾਲ ਰੱਖ ਕੇ ਸਿੰਪਲ ਅਤੇ ਅਟ੍ਰੈਕਟਿਵ ਲੁੱਕ ਕੈਰੀ ਕਰ ਸਕਦੀਆਂ ਹਨ।
ਕੁਝ ਮੁਟਿਆਰਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਲੰਬੇ ਵਾਲਾਂ ਦਾ ਸ਼ੌਂਕ ਹੁੰਦਾ ਹੈ ਪਰ ਉਨ੍ਹਾਂ ਦੇ ਵਾਲ ਵੱਧਦੇ ਨਹੀਂ। ਅਜਿਹੇ ਵਿਚ ਮੁਟਿਆਰਾਂ ਹੇਅਰ ਐਕਸਟੈਨਸ਼ਨ ਦਾ ਸਹਾਰਾ ਲੈ ਰਹੀਆਂ ਹਨ। ਅੱਜ-ਕੱਲ੍ਹ ਕਈ ਮੁਟਿਆਰਾਂ ਨੂੰ ਲੰਬੇ ਵਾਲ ਰੱਖਣ ਦੇ ਟਰੈਂਡ ਵਿਚ ਹੇਅਰ ਐਕਸਟੈਨਸ਼ਨ ਲਗਾਉਂਦੇ ਦੇਖਿਆ ਜਾ ਸਕਦਾ ਹੈ। ਇਹ ਹੇਅਰ ਐਕਸਟੈਨਸ਼ਨ ਦਿਖਣ ਵਿਚ ਨੈਚੁਰਲ ਹੀ ਲਗਦੀ ਹੈ ਅਤੇ ਮੁਟਿਆਰਾਂ ਨੂੰ ਬਹੁਤ ਚੰਗੀ ਲੁੱਕ ਦਿੰਦੀ ਹੈ। ਮਾਰਕੀਟ ਵਿਚ ਕਈ ਤਰ੍ਹਾਂ ਦੀਆਂ ਹੇਅਰ ਐਕਸਟੈਨਸ਼ਨ ਮੁਹੱਈਆ ਹਨ। ਇਸ ਤਰ੍ਹਾਂ ਦੀ ਹੇਅਰ ਐਕਸਟੈਨਸ਼ਨ ਵੀ ਮੁਟਿਆਰਾਂ ਨੂੰ ਨੈਚੁਰਲ ਹੇਅਰ ਲੁੱਕ ਦਿੰਦੀਆਂ ਹਨ। ਬਾਜ਼ਾਰਾਂ ਵਿਚ ਮਿਲਣ ਵਾਲੇ ਹੇਅਰ ਐਕਸਟੈਨਸ਼ਨ ਕਾਰਨ ਮੁਟਿਆਰਾਂ ਜਦੋਂ ਚਾਹੁਣ ਲਾਂਗ ਹੇਅਰ ਕੈਰੀ ਕਰ ਸਕਦੀਆਂ ਹਨ ਅਤੇ ਜਦੋਂ ਚਾਹੁਣ ਤਾਂ ਆਪਣੇ ਨੈਚੁਰਲ ਹੇਅਰ ਨਾਲ ਵੀ ਹੇਅਰ ਸਟਾਈਲ ਬਣਾ ਸਕਦੀਆਂ ਹਨ। 


author

Aarti dhillon

Content Editor

Related News