ਬੱਚਿਆਂ ਲਈ ਨੁਕਸਾਨਦੇਹ ਹੋ ਸਕਦੀ ਹੈ ਚਾਹ! ਜਾਣੋ ਕਿਉਂ

07/04/2020 11:25:09 AM

ਜਲੰਧਰ : ਚਾਹ ਪੀਣੀ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਇਹ ਮੂਡ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਸਰੀਰ ਨੂੰ ਐਕਟਿਵ ਵੀ ਰੱਖਦੀ ਹੈ। ਚਾਹ ਵਿਚ ਕੈਫੀਨ ਅਤੇ ਚੀਨੀ ਜ਼ਿਆਦਾ ਮਾਤਰਾ ਵਿਚ ਹੋਣ ਕਾਰਨ ਇਸ ਨੂੰ ਬੱਚਿਆਂ ਲਈ ਲਾਭਦਾਇਕ ਨਹੀਂ ਮੰਨਿਆ ਜਾਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਬੱਚੇ ਦੁੱਧ ਪੀਣ ਦੌਰਾਨ ਨਖ਼ਰੇ ਕਰਦੇ ਹਨ, ਜਿਸ ਲਈ ਕੁੱਝ ਮਾਂਵਾਂ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਉਸ ਵਿਚ 2-3 ਬੂੰਦਾਂ ਚਾਹ ਦੀਆਂ ਮਿਲਾ ਦਿੰਦੀਆਂ ਹਨ, ਜੋ ਕਿ ਗਲਤ ਹੈ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਪੀਣ ਲਈ ਚਾਹ ਦਿੰਦੇ ਹੋ ਜਾਂ ਦੁੱਧ ਵਿਚ ਚਾਹ ਦੀਆਂ ਬੂੰਦਾਂ ਮਿਲਾ ਕੇ ਪਿਲਾਉਂਦੇ ਹੋ ਤਾਂ ਉਸ ਨਾਲ ਬੱਚਿਆਂ ਦਾ ਸਰੀਰਕ ਵਿਕਾਸ ਠੀਕ ਤਰ੍ਹਾਂ ਨਹੀਂ ਹੋ ਪਾਉਂਦਾ। ਅੱਜ ਅਸੀਂ ਤੁਹਾਨੂੰ ਇਹ ਦੱਸਣ ਜਾਂ ਰਹੇ ਹਾਂ ਕਿ ਚਾਹ ਪੀਣ ਨਾਲ ਬੱਚਿਆਂ 'ਤੇ ਬੁਰਾ ਅਸਰ ਕਿਵੇਂ ਪੈਂਦਾ ਹੈ।

PunjabKesari

ਚਾਹ ਦੀ ਲਤ ਕਿਉਂ ਲਗ ਜਾਂਦੀ ਹੈ।
ਰੋਜ਼ਾਨਾਂ ਬੱਚਿਆਂ ਨੂੰ ਚਾਹ ਦੇਣ ਨਾਲ ਅੱਗੇ ਚੱਲ ਕੇ ਉਨ੍ਹਾਂ ਨੂੰ ਲਤ ਲਗਣੀ ਸ਼ੁਰੂ ਹੋ ਜਾਂਦੀ ਹੈ। ਚਾਹ 'ਚ ਕੈਫਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੋ ਦਿਮਾਗ 'ਤੇ ਨਸ਼ੇ ਦੀ ਤਰ੍ਹਾਂ ਕੰਮ ਕਰਦੀ ਹੈ। ਜਦੋਂ ਇਕ ਵਾਰ ਇਸ ਦੀ ਲਤ ਲੱਗ ਜਾਏ ਤਾਂ ਛੱਡਣੀ ਮੁਸ਼ਕਲ ਹੋ ਜਾਂਦੀ ਹੈ।

PunjabKesari

ਛੋਟੀ ਉਮਰ 'ਚ ਚਾਹ ਪੀਣ ਦੇ ਮਾਰੇ ਪ੍ਰਭਾਵ

ਹੱਡੀਆਂ 'ਚ ਕਮਜ਼ੋਰੀ
ਚਾਹ ਪੀਣ ਨਾਲ ਬੱਚਿਆਂ ਦੀਆਂ ਹੱਡੀਆਂ, ਦੰਦਾਂ 'ਚ ਦਰਦ ਹੋਣ ਲਗਦਾ ਹੈ। ਅੱਗੇ ਚੱਲ ਕੇ ਇਹ ਦਰਦ ਬੱਚਿਆਂ ਦੇ ਲਈ ਘਾਤਕ ਸਾਬਤ ਹੋ ਸਕਦਾ ਹੈ।

ਕੈਲਸ਼ੀਅਮ ਦੀ ਕਮੀ
ਚਾਹ ਦਾ ਪ੍ਰਭਾਵ ਛੋਟੇ ਬੱਚਿਆਂ 'ਤੇ ਬਹੁਤ ਹੀ ਬੁਰਾ ਪੈਂਦਾ ਹੈ। ਚਾਹ ਪੀਣ ਨਾਲ ਬੱਚਿਆਂ ਦੇ ਅੰਦਰ ਕੈਲਸ਼ੀਅਮ ਦੀ ਕਮੀ ਹੋਣ ਲੱਗਦੀ ਹੈ। ਇਸ ਕੈਲਸ਼ੀਅਮ ਦੀ ਕਮੀ ਨਾਲ ਬੱਚਿਆਂ ਨੂੰ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਵਾਧਾ ਰੁਕਣਾ
ਚਾਹ ਪੀਣ ਨਾਲ ਬੱਚਿਆਂ ਦਾ ਕੱਦ ਵਧਣਾ ਘੱਟ ਜਾਂਦਾ ਹੈ। ਇਸ ਦੇ ਨਾਲ ਹੀ ਬੱਚਿਆਂ ਦੀਆਂ ਮਾਸਪੇਸ਼ੀਆਂ ਠੀਕ ਢੰਗ ਨਾਲ ਗਰੋਥ ਨਹੀਂ ਕਰ ਪਾਉਂਦੀਆਂ। ਇਹੀ ਵਜ੍ਹਾ ਹੈ ਕਿ ਬੱਚਾ ਕਮਜ਼ੋਰ ਅਤੇ ਕੱਦ 'ਚ ਛੋਟਾ ਰਹਿ ਜਾਂਦਾ ਹੈ।

ਸੁਭਾਅ 'ਚ ਬਦਲਾਅ
ਚਾਹ ਪੀਣ ਨਾਲ ਬੱਚਿਆਂ ਦੇ ਸੁਭਾਅ 'ਚ ਵੀ ਬਦਲਾਅ ਦੇਖਣ ਨੂੰ ਮਿਲਦਾ ਹੈ। ਇਸ ਨਾਲ ਉਹ ਕਿਸੇ ਵੀ ਕੰਮ ਨੂੰ ਚੰਗੇ ਤਰੀਕੇ ਨਾਲ ਨਹੀਂ ਕਰ ਪਾਉਂਦੇ। ਇਸ ਤੋਂ ਇਲਾਵਾ ਉਹ ਚਿੜਚਿੜੇ ਹੋਣ ਲੱਗਦੇ ਹਨ।

ਨੀਂਦ 'ਤੇ ਅਸਰ
ਬੱਚਿਆਂ ਨੂੰ ਚਾਹ ਦੇਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਕਿਉਂਕਿ ਇਸ 'ਚ ਮੌਜੂਦ ਕੈਫੀਨ ਬੱਚਿਆਂ 'ਚ ਬੇਚੈਨੀ ਅਤੇ ਨੀਂਦ ਸਬੰਧੀ ਵਿਕਾਰ ਪੈਦਾ ਕਰ ਸਕਦੀ ਹੈ। ਇਸ ਨਾਲ ਬੱਚਿਆਂ ਦੀ ਗਤੀਵਿਧੀਆਂ 'ਤੇ ਅਸਰ ਪੈਂਦਾ ਹੈ। ਇਸ ਦੇ ਇਲਾਵਾ ਚਾਹ 'ਚ ਚੀਨੀ ਹੋਣ ਦੀ ਵਜ੍ਹਾ ਨਾਲ ਬੱਚਿਆਂ ਦੇ ਦੰਦ ਖ਼ਰਾਬ ਹੋ ਸਕਦੇ ਹਨ।


cherry

Content Editor

Related News