ਡਿਲਿਵਰੀ ਤੋਂ ਬਾਅਦ ਵਧੇ ਹੋਏ ਭਾਰ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਘੱਟ

07/19/2020 4:23:21 PM

ਨਵੀਂ ਦਿੱਲੀ : ਡਿਲਿਵਰੀ ਤੋਂ ਬਾਅਦ ਅਕਸਰ ਜਨਾਨੀਆਂ ਦਾ ਭਾਰ ਵਧ ਜਾਂਦਾ ਹੈ। ਵਧੇ ਹੋਏ ਭਾਰ ਨੂੰ ਘੱਟ ਕਰਨ ਲਈ ਜਨਾਨੀਆਂ ਭੋਜਨਾ ਕਰਨਾ ਛੱਡ ਦਿੰਦੀਆਂ ਹਨ ਪਰ ਇਸ ਨਾਲ ਬੱਚੇ ਅਤੇ ਮਾਂ ਦੋਵਾਂ ਨੂੰ ਨੁਕਸਾਨ ਪਹੁੰਚਦਾ ਹੈ। ਅਜਿਹੇ ‘ਚ ਡਿਲਿਵਰੀ ਤੋਂ ਬਾਅਦ ਕੁੱਝ ਆਸਾਨ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਭਾਰ ਘੱਟ ਕਰ ਸਕਦੇ ਹੋ। ਇਨ੍ਹਾਂ ਨੂੰ ਅਪਣਾਉਣ ਨਾਲ ਸਰੀਰ ਨੂੰ ਕੋਈ ਖ਼ਤਰਾ ਵੀ ਨਹੀਂ ਹੋਵੇਗਾ।

ਸਹੀ ਆਹਾਰ
ਡਿਲਿਵਰੀ ਤੋਂ ਬਾਅਦ ਭਾਰ ਘਟਾਉਣ ਲਈ ਸਹੀ ਆਹਾਰ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ। ਤਾਜ਼ੇ ਫਲ, ਹਰੀਆਂ ਸਬਜ਼ੀਆਂ ਅਤੇ ਲੋਅ ਫੈਟ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਪਾਸਤਾ, ਬ੍ਰੈੱਡ, ਫਲੀਆ, ਆਂਡੇ, ਨਟਸ ਨੂੰ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।

ਭੋਜਨਾ ਕਰਨਾ ਨਾ ਛੱਡੋ
ਕੁਝ ਜਨਾਨੀਆਂ ਗਰਭ ਅਵਸਥਾ ਕਾਰਨ ਵਧੇ ਹੋਏ ਭਾਰ ਨੂੰ ਘੱਟ ਕਰਨ ਲਈ ਭੋਜਨ ਕਰਨਾ ਵੀ ਛੱਡ ਦਿੰਦੀਆਂ ਹਨ। ਇਸ ਨਾਲ ਸਰੀਰ ‘ਤੇ ਮਾੜਾ ਅਸਰ ਪੈਂਦਾ ਹੈ। ਇਕੋ ਸਮੇਂ ਜ਼ਿਆਦਾ ਮਾਤਰਾ ਵਿਚ ਖਾਧਾ ਭੋਜਨ ਵੀ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਕੁਝ ਨਾ ਕੁਝ ਖਾਂਦੇ ਰਹੋ।

ਕਸਰਤ ਕਰੋ
ਚੰਗੀ ਡਾਈਟ ਲੈਣ ਦੇ ਨਾਲ-ਨਾਲ ਰੋਜ਼ਾਨਾ ਕਸਰਤ ਵੀ ਕਰੋ। ਕਸਰਤ ਕਰਨ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਜ਼ਰੂਰੀ ਨਹੀਂ ਹੈ ਕਿ ਤੁਸੀਂ ਕੋਈ ਮੁਸ਼ਕਲ ਆਸਨ ਕਰੋ। ਸ਼ੁਰੂਆਤ ‘ਚ ਤੁਸੀਂ ਹਲਕੀ ਕਰਸਤ ਵੀ ਕਰ ਸਕਦੀ ਹੋ।

ਜ਼ਿਆਦਾ ਪਾਣੀ ਪੀਓ
ਦਿਨ ‘ਚ ਘੱਟ ਤੋਂ ਘੱਟ 10 ਗਲਾਸ ਪਾਣੀ ਜ਼ਰੂਰ ਪੀਓ। ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਨਾਲ ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਸਰੀਰ ‘ਚੋਂ ਬਾਹਰ ਨਿਕਲ ਜਾਂਦੇ ਹਨ।

ਪੂਰੀ ਨੀਂਦ ਲਓ
ਬੱਚੇ ਦੀ ਦੇਖਭਾਲ ਕਰਨ ਦੇ ਚੱਕਰ ‘ਚ ਜਨਾਨੀਆਂ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਪਾਉਂਦੀਆਂ। ਪੂਰੀ ਨੀਂਦ ਨਾ ਲੈਣ ਨਾਲ ਵੀ ਭਾਰ ਵਧਣ ਲੱਗਦਾ ਹੈ। ਫਿੱਟ ਰਹਿਣ ਲਈ ਜਿੰਨਾ ਹੋ ਸਕੇ ਓਨਾ ਆਰਾਮ ਕਰੋ।
 


cherry

Content Editor

Related News