ਵਿਆਹ ਤੋਂ ਬਾਅਦ ਜੀਵਨ ਸਾਥੀ ਨਾਲ ਘੁੰਮਣ ਲਈ ਵਧੀਆਂ ਹਨ ਥਾਈਲੈਂਡ ਦੀਆਂ ਇਹ ਜਗ੍ਹਾਵਾਂ

07/11/2020 5:40:32 PM

ਜਲੰਧਰ : ਕੁਦਰਤੀ ਸੁੰਦਰਤਾ ਅਤੇ ਬੀਚਾਂ ਨਾਲ ਭਰਿਆ ਇਹ ਸ਼ਹਿਰ ਸੈਲਾਨੀਆਂ ਨੂੰ ਕਾਫ਼ੀ ਪ੍ਰਸੰਦ ਹੈ। ਬੋਧੀ ਧਰਮ ਨਾਲ ਪ੍ਰਚੱਲਤ ਇਹ ਸ਼ਹਿਰ ਮੰਦਰਾਂ ਦੇ ਨਾਲ ਆਪਣੇ ਭੋਜਨ, ਥਾਈ-ਮਸਾਜ, ਬੋਟਿੰਗ, ਅੰਡਰ-ਡਰਾਈਵਿੰਗ ਆਦਿ ਚੀਜਾਂ ਲਈ ਖੂਬ ਜਾਣਿਆ ਜਾਂਦਾ ਹੈ। ਜੇਕਰ ਤੁਹਾਡਾ ਨਵਾਂ ਵਿਆਹ ਹੋਇਆ ਹੈ ਤਾਂ ਹਨੀਮੂਨ 'ਤੇ ਘੁੰਮਣ ਜਾਣ ਲਈ ਥਾਈਲੈਂਡ ਵਧੀਆ ਬਦਲ ਹੈ। ਆਓ ਜਾਣਦੇ ਹਾਂ ਥਾਈਲੈਂਡ ਦੀਆਂ ਕੁੱਝ ਖੂਬਸੂਰਤ ਜਗ੍ਹਾਵਾਂ ਬਾਰੇ।

ਫੁਕੇਟ
ਨੇਪਾਲੀ ਅਤੇ ਥਾਈ ਲੋਕਾਂ ਨਾਲ ਭਰੇ ਇਸ ਸ਼ਹਿਰ ਵਿਚ ਮੰਦਰ, ਬਾਜ਼ਾਰ ਅਤੇ ਚੀਨੀ-ਪੁਰਤਗਾਲੀ ਸੱਭਿਅਤਾ ਦਾ ਵੱਖ ਹੀ ਮੇਲ ਦੇਖਣ ਨੂੰ ਮਿਲੇਗਾ। ਜੇਕਰ ਤੁਸੀਂ ਇੱਥੇ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਮੁੰਦਰ ਅਤੇ ਸਕੂਬਾ ਡਾਈਵਿੰਗ ਦਾ ਮਜ਼ਾ ਲੈਣਾ ਨਾ ਭੁੱਲਿਓ।

PunjabKesari

ਕਰਾਬੀ
ਜੇਕਰ ਤੁਸੀਂ ਐਡਵੈਂਚਰ ਅਤੇ ਰੁਮਾਂਚ ਦੇ ਸ਼ੌਕੀਨ ਹੋ ਤਾਂ ਥਾਈਲੈਂਡ ਦੇ ਸਭ ਤੋਂ ਸੁੰਦਰ ਕਰਾਬੀ ਸ਼ਹਿਰ ਘੁੰਮਣ ਜਾਣਾ ਤੁਹਾਡੇ ਲਈ ਚੰਗਾ ਬਦਲ ਹੈ। ਇੱਥੇ ਤੁਹਾਨੂੰ ਕੁਦਰਤ ਦਾ ਚੰਗਾ ਨਜ਼ਾਰਾ ਦੇਖਣ ਨੂੰ ਮਿਲੇਗਾ। ਤੁਸੀਂ ਇੱਥੇ ਬਾਈਕ ਰੇਸਿੰਗ ਦਾ ਲੁਤਫ ਲੈ ਸਕਦੇ ਹੋ। ਇੱਥੋਂ ਦੀ ਚੰਗੀ ਮਹਿਮਾਨ ਨਵਾਜ਼ੀ ਤੁਹਾਡਾ ਦਿਲ ਜਿੱਤਣ ਵਿਚ ਅਤੇ ਤੁਹਾਡੀ ਯਾਤਰਾ ਯਾਦਗਾਰ ਬਣਾਉਣ ਵਿਚ ਕਾਫ਼ੀ ਹੈ।

PunjabKesari

ਪੱਟਯਾ
ਆਪਣੀ ਖੂਬਸੂਰਤੀ ਕਾਰਨ ਥਾਈਲੈਂਡ ਦਾ ਇਹ ਸ਼ਹਿਰ ਕਾਫ਼ੀ ਪ੍ਰਸਿੱਧ ਹੈ। ਇੱਥੇ ਵੱਡੀ ਗਿਣਤੀ ਵਿਚ ਸੈਲਾਨੀ ਆਉਣਾ ਪਸੰਦ ਕਰਦੇ ਹਨ। ਇੱਥੇ ਮੁੱਖ ਰੂਪ ਨਾਲ ਇੰਫੀਨਿਟੀ ਮੇਜ ਅਤੇ 4 ਡੀ ਮੋਸ਼ਨ ਥਿਏਟਰ ਨਾਲ ਇਕ ਭੂਤੀਆ ਸੁਰੰਗ ਹੈ ਜੋ ਲੋਕਾਂ ਵਿਚ ਰੁਮਾਂਚ ਜਾਗ੍ਰਿਤ ਕਰਦੀ ਹੈ। ਇਹ ਆਪਣੇ ਰਿਜ਼ਾਰਟ, ਹੋਟਲ, ਸ਼ਾਪਿੰਗ ਮਾਲਸ ਅਤੇ ਸ਼ਾਨਦਾਰ ਬੀਚ ਸਪਾਟ ਲਈ ਸੈਲਾਨੀਆਂ ਵਿਚ ਪ੍ਰਸਿੱਧ ਟੂਰਿਸਟ ਸਪਾਟ ਹੈ।

PunjabKesari

ਚਿਆਂਗ ਮਾਈ
ਧਾਰਮਿਕ ਅਤੇ ਸ਼ਰਧਾ ਨਾਲ ਜੁੜੇ ਇਸ ਸ਼ਹਿਰ ਵਿਚ ਲਗਭਗ 300 ਮੰਦਰ ਹਨ। ਸਸਤੀ ਖ਼ਰੀਦਦਾਰੀ ਦਾ ਮਜ਼ਾ ਲੈਣ ਲਈ ਇੱਥੇ ਇਕ ਚੋਰ ਬਾਜ਼ਾਰ ਵੀ ਹੈ। ਇਸ ਦੇ ਇਲਾਵਾ ਤੁਸੀਂ ਇੱਥੇ ਚੰਗਾ ਭੋਜਨ, ਰਾਤ ਨੂੰ ਲੱਗਣ ਵਾਲੇ ਬਾਜ਼ਾਰ, ਖ਼ੂਬਸੂਰਤ ਅਜਾਇਬ-ਘਰ ਅਤੇ ਖ਼ੂਬਸੂਰਤ ਵਾਦੀਆਂ ਦਾ ਮਜ਼ਾ ਲੈ ਸਕਦੇ ਹੋ।

PunjabKesari
 


cherry

Content Editor

Related News