ਬਰਫ਼ੀਲੀ ਪਹਾੜੀਆਂ ਲਈ ਮਸ਼ਹੂਰ ਹੈ ਰੋਹਤਾਂਗ ਪਾਸ

Sunday, Jun 28, 2020 - 03:26 PM (IST)

ਬਰਫ਼ੀਲੀ ਪਹਾੜੀਆਂ ਲਈ ਮਸ਼ਹੂਰ ਹੈ ਰੋਹਤਾਂਗ ਪਾਸ

ਮੁੰਬਈ : ਰੋਹਤਾਂਗ ਪਾਸ ਹਿਮਾਲਿਆ ਵਿਚ ਸਥਿਤ ਇਕ ਖ਼ੂਬਸੂਰਤ ਜਗ੍ਹਾ ਹੈ। ਇਹ ਇਕ ਖ਼ੂਬਸੂਰਤ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਿਆ ਟਰੈਵਲ ਡੈਸਟੀਨੇਸ਼ਨ ਹੈ। ਇਸ ਲਈ ਇੱਥੇ ਵੱਡੀ ਗਿਣਤੀ ਵਿਚ ਸੈਲਾਨੀ ਆਉਣਾ ਪਸੰਦ ਕਰਦੇ ਹਨ। ਰੋਹਤਾਂਗ ਮਨਾਲੀ-ਲੇਹ ਦੇ ਰਸਤੇ ਵਿਚ ਪੈਣ ਵਾਲਾ ਸੁੰਦਰ ਅਤੇ ਆਕਰਸ਼ਕ ਦੱਰਾ ਹੈ, ਜਿੱਥੇ ਸਰਦੀਆਂ ਵਿਚ ਬਰਫ ਦੀ ਚਾਦਰ ਨਾਲ ਘਿਰੇ ਪਹਾੜ ਬੇਹੱਦ ਖੂਬਸੂਰਤ ਅਤੇ ਆਕਰਸ਼ਕ ਲੱਗਦੇ ਹਨ। ਆਓ ਜਾਣਦੇ ਹਾਂ ਰੋਹਤਾਂਗ ਦੱਰੇ ਦੀ ਖ਼ਾਸੀਅਤ ਦੇ ਬਾਰੇ।

PunjabKesari

ਜੇਕਰ ਤੁਹਾਨੂੰ ਐਡਵੈਂਚਰ ਚੀਜ਼ਾਂ ਦਾ ਸ਼ੌਕ ਹੈ ਤਾਂ ਤੁਸੀਂ ਰੋਹਤਾਂਗ ਜ਼ਰੂਰ ਜਾਓ। ਇੱਥੇ ਹਿਮਾਲਿਆ ਦੇ ਉੱਚੇ ਪਹਾੜ ਇਕ ਕਤਾਰ ਵਿਚ ਪਏ ਬੇਹੱਦ ਸੁੰਦਰ ਅਤੇ ਮਨਮੋਹਕ ਵਿਖਾਈ ਦਿੰਦੇ ਹਨ। ਉੱਚੇ ਪਹਾੜਾਂ ਤੋਂ ਹੇਠਾਂ ਬੱਦਲ ਇੰਝ ਵਿਖਾਈ ਦਿੰਦੇ ਹਨ ਮੰਨ ਲਓ ਕੋਈ ਵੀ ਇਨ੍ਹਾਂ ਨੂੰ ਛੂਹ ਅਤੇ ਮਹਿਸੂਸ ਕਰ ਸਕਦਾ ਹੋਵੇ। ਇੱਥੇ ਦੂਰ-ਦੂਰ ਤੋਂ ਸੈਲਾਨੀ ਬਰਫ ਦੇ ਉੱਤੇ ਸਕੀਇੰਗ, ਆਇਸ ਸਕੇਟਿੰਗ, ਪੈਰਾਗਲਾਈਡਿੰਗ ਅਤੇ ਟਰੈਕਿੰਗ ਦਾ ਮਜ਼ਾ ਲੈਣ ਆਉਂਦੇ ਹਨ।

PunjabKesari

ਕਦੋਂ ਜਾਓ ਰੋਹਤਾਂਗ ਘੁੰਮਣ?
ਉਂਝ ਤਾਂ ਇੱਥੇ ਘੁੰਮਣ ਦਾ ਠੀਕ ਸਮਾਂ ਜੂਨ ਤੋਂ ਅਕਤੂਬਰ ਮਹੀਨੇ ਤੱਕ ਹੈ‌ ਪਰ ਜੇਕਰ ਤੁਸੀਂ ਰੋਹਤਾਂਗ ਵਿਚ ਬਰਫ਼ਬਾਰੀ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਵੰਬਰ ਮਹੀਨੇ ਦੇ ਬਾਅਦ ਇੱਥੇ ਜਾਣ ਦੀ ਤਿਆਰੀ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਆਪਣੇ ਪਾਉਣ ਲਈ ਗਰਮ ਕੱਪੜੇ, ਬੂਟ ਅਤੇ ਕੋਟ ਲੈ ਕੇ ਜਾਣਾ ਨਾ ਭੁੱਲੋ।


author

cherry

Content Editor

Related News