ਸੈਲਾਨੀਆਂ ਲਈ ਮੁੜ ਖੁੱਲ੍ਹਾ ''ਦਿੱਲੀ ਹਾਟ'', ਪਹਿਲੇ 15 ਦਿਨ ਮਿਲੇਗੀ ਫ੍ਰੀ ਐਂਟਰੀ

07/07/2020 4:03:27 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਜਿਵੇਂ ਜਿੰਦਗੀ ਕਿਤੇ ਰੁੱਕ ਗਈ ਸੀ ਪਰ ਹੁਣ ਸਭ ਕੁੱਝ ਹੋਲੀ-ਹੋਲੀ ਠੀਕ ਹੋ ਰਿਹਾ ਹੈ। ਪਹਿਲਾਂ ਤਾਂ ਤਾਲਾਬੰਦੀ ਕਾਰਨ ਸਾਰੇ ਸੈਰ-ਸਪਾਟਾ ਸਥਾਨਾਂ ਅਤੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਮਨਾਹੀ ਸੀ ਪਰ ਹੁਣ ਕਈ ਚੀਜ਼ਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਜਾਣ ਲੱਗੀ ਹੈ। ਅਜਿਹੇ ਵਿਚ ਦਿੱਲੀ ਦਾ ਪ੍ਰਸਿੱਧ 'ਦਿੱਲੀ ਹਾਟ' ਵੀ ਹੁਣ ਸੈਲਾਨੀ ਅਤੇ ਉਥੋਂ ਦੇ ਲੋਕਾਂ ਲਈ ਦੁਬਾਰਾ ਖੁੱਲ੍ਹ ਗਿਆ ਹੈ। ਪਹਿਲਾਂ ਤਾਂ ਇੱਥੇ ਕਾਫੀ ਚਹਿਲ- ਪਹਿਲ ਰਹਿੰਦੀ ਸੀ ਪਰ ਕੋਰੋਨਾ ਦੇ ਕਹਿਰ ਕਾਰਨ ਇੱਥੇ ਪਿਛਲੇ ਕੁੱਝ ਮਹੀਨੇ ਤੋਂ ਸ਼ਾਂਤੀ ਸੀ ਪਰ ਹੁਣ ਫਿਰ ਤੋਂ ਇਸ ਨੂੰ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ। ਇਸ ਤਰ੍ਹਾਂ ਹੁਣ ਤੁਸੀਂ ਕਦੇ ਵੀ ਉੱਥੇ ਜਾ ਕੇ ਘੁੰਮ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਇਸ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ. . .

PunjabKesari

ਕਦੋਂ ਖੁੱਲ੍ਹਾ 'ਦਿੱਲੀ ਹਾਟ'?  
ਦਿੱਲੀ ਹਾਟ ਜੋ ਕਿ ਦਿੱਲੀ ਵਿਚ ਆਈ.ਐਨ.ਏ. ਦੇ ਕੋਲ ਬਣਿਆ ਹੈ ਸ਼ਨੀਵਾਰ 4 ਜੁਲਾਈ ਨੂੰ ਸੈਲਾਨੀਆਂ ਅਤੇ ਉਥੋਂ ਦੇ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸ਼ੁਰੂਆਤ ਵਿਚ ਇੱਥੇ ਬਣੀਆਂ ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਮਨਾਹੀ ਸੀ। ਇਸ ਲਈ 4 ਜੁਲਾਈ ਨੂੰ ਬਸ ਕੁੱਝ ਹੀ ਦੁਕਾਨਾਂ ਅਤੇ ਸਟੋਰ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।

ਪਹਿਲੇ 15 ਦਿਨ ਨਹੀਂ ਦੇਣੀ ਪਵੇਗੀ ਫ਼ੀਸ
ਇੱਥੇ ਘੁੰਮਣ ਲਈ ਕੁੱਝ ਫ਼ੀਸ ਭਰਨੀ ਪੈਂਦੀ ਹੈ ਪਰ ਇਸ ਵਾਰ ਇਸ ਦੇ ਲੰਬੇ ਸਮੇਂ ਦੇ ਬਾਅਦ ਖੁੱਲ੍ਹਣ 'ਤੇ ਇਸ ਦੀ ਐਂਟਰੀ ਪਹਿਲੇ 15 ਦਿਨਾਂ ਲਈ ਫਰੀ ਰੱਖੀ ਗਈ ਹੈ। ਅਜਿਹੇ ਵਿਚ ਤੁਸੀਂ ਆਪਣੇ ਪਰਿਵਾਰ, ਦੋਸਤਾਂ ਨਾਲ ਇੱਥੇ ਘੁੰਮਣ ਦੀ ਯੋਜਨਾ ਬਣਾ ਸਕਦੇ ਹੋ।  

PunjabKesari

ਸੈਰ-ਸਪਾਟਾ ਮੰਤਰਾਲਾ ਵੱਲੋਂ ਦਿੱਤੇ ਗਏ ਖ਼ਾਸ ਨਿਰਦੇਸ਼
ਦਿੱਲੀ ਦੇ ਸੈਰ-ਸਪਾਟਾ ਮੰਤਰਾਲਾ ਨੇ 3 ਜੁਲਾਈ ਦਿਨ ਸ਼ੁੱਕਰਵਾਰ ਨੂੰ ਇਹ ਨਿਰਦੇਸ਼ ਦਿੱਤਾ ਸੀ ਕਿ ਦਿੱਲੀ ਹਾਟ ਦੇ ਮੇਨ ਗੇਟ ਨੇਚਰ ਬਾਜ਼ਾਰ, ਦਿ ਗਾਰਡਨ ਆਫ ਫਾਈਵ ਸੇਂਸ, ਆਜ਼ਾਦ ਹਿੰਦ ਗ੍ਰਾਮ ਅਤੇ ਜੀ.ਟੀ.ਬੀ. ਮੈਮੋਰੀਅਲ 4 ਜੁਲਾਈ ਨੂੰ ਖੁੱਲ੍ਹਣਗੇ।  

ਕੁੱਝ ਇਸ ਤਰ੍ਹਾਂ ਹਨ ਕੋਰੋਨਾ ਤੋਂ ਸੁਰੱਖਿਅਤ ਰਹਿਣ ਦੇ ਇੰਤਜ਼ਾਮ
ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਵਿਸ਼ੇਸ਼ ਤੌਰ ਉੱਤੇ ਮੇਨ ਗੇਟ 'ਤੇ ਹੀ ਸਾਰੇ ਸੈਲਾਨੀਆਂ/ਲੋਕਾਂ ਦੀ ਥਰਮਲ ਸਕੈਨਿੰਗ ਹੋਵੇਗੀ। ਇਸ ਦੇ ਇਲਾਵਾ ਹੱਥਾਂ ਨੂੰ ਸੈਨੀਟਾਈਜ਼ ਕਰਣ ਲਈ ਸੈਨੀਟਾਈਜ਼ਰ ਦਾ ਖ਼ਾਸ ਪ੍ਰਬੰਧ ਕੀਤਾ ਜਾਵੇਗਾ।  

PunjabKesari

ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਖ਼ਾਸ ਧਿਆਨ
ਸਾਰੇ ਸੈਲਾਨੀਆਂ/ਲੋਕਾਂ ਲਈ ਮਾਸਕ ਪਹਿਨਣਾਂ ਜ਼ਰੂਰੀ ਹੈ।  
ਸਾਰਿਆਂ ਨੂੰ ਸਮਾਜਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਣਾ ਹੋਵੇਗਾ।    
ਜ਼ਰੂਰਤ ਪੈਣ 'ਤੇ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ।


cherry

Content Editor

Related News