ਜਾਣੋ ਗਰਭਵਤੀ ਔਰਤਾਂ ਤਰਬੂਜ਼ ਖਾ ਸਕਦੀਆਂ ਹਨ ਜਾਂ ਨਹੀਂ

06/04/2020 10:50:29 AM

ਨਵੀਂ ਦਿੱਲੀ : ਗਰਭ ਅਵਸਥਾ ਦੌਰਾਨ ਔਰਤਾਂ ਨੂੰ ਖਾਸ ਦੇਖਭਾਲ ਦੇ ਨਾਲ-ਨਾਲ ਪੋਸ਼ਟਿਕ ਆਹਾਰ ਲੈਣ ਦੀ ਵੀ ਜ਼ਰੂਰਤ ਹੁੰਦੀ ਹੈ। ਇਸ ਨਾਲ ਜੱਚਾ ਅਤੇ ਬੱ‍ਚਾ ਦੋਵੇਂ ਹੀ ਸਿਹਤਮੰਦ ਰਹਿੰਦੇ ਹਨ। ਗਰਮੀਆਂ ਵਿਚ ਤਰਬੂਜ਼ ਖੂਬ ਮਿਲਦੇ ਹਨ ਪਰ ਗਰਭਵਤੀ ਔਰਤਾਂ ਦੇ ਮਨ ਵਿਚ ਸਵਾਲ ਰਹਿੰਦਾ ਹੈ ਕਿ ਕੀ ਉਹ ਇਸ ਨੂੰ ਖਾ ਸਕਦੀਆਂ ਹਨ ਜਾਂ ਨਹੀਂ। ਦੱਸ ਦੇਈਏ ਕਿ ਗਰਭਵਤੀ ਔਰਤਾਂ ਤਰਬੂਜ਼ ਨੂੰ ਆਪਣੀ ਡਾਇਟ ਵਿਚ ਸ਼ਾਮਲ ਕਰ ਸਕਦੀਆਂ ਹੈ। ਤਰਬੂਜ਼ ਵਿਚ ਕਈ ਵਿਟਾਮਿਨਸ ਅਤੇ ਪੋਸ਼ਟਿਕ ਤੱਤ ਦੇ ਇਲਾਵਾ ਭਰਪੂਰ ਮਾਤਰਾ ਵਿਚ ਪਾਣੀ ਵੀ ਹੁੰਦਾ ਹੈ, ਜੋ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ। ਚੱਲੋ ਜਾਣਦੇ ਹਾਂ ਗਰਭ ਅਵਸਥਾ ਵਿਚ ਤਰਬੂਜ਼ ਖਾਣ ਦੇ ਫਾਇਦਿਆਂ ਦੇ ਬਾਰੇ 'ਚ...

ਕਬਜ਼ ਤੋਂ ਰਾਹਤ
ਤਰਬੂਜ਼ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜਿਸ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਇਹ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ।

PunjabKesari

ਡੀਹਾਈਡ੍ਰੇਸ਼ਨ ਤੋਂ ਬਚਾਅ
ਕਿਉਂਕਿ ਇਸ ਵਿਚ 97 ਫ਼ੀਸਦੀ ਪਾਣੀ ਹੁੰਦਾ ਹੈ, ਜਿਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ। ਇਸ ਨਾਲ ਤੁਸੀਂ ਡੀਹਾਈਡ੍ਰੇਸ਼ਨ ਤੋਂ ਬਚੇ ਰਹਿੰਦੇ ਹੋ।

ਮਾਰਨਿੰਗ ਸਿਕਨੈਸ ਨੂੰ ਕਰੇ ਕੰਟਰੋਲ
ਗਰਭਵਤੀ ਔਰਤਾਂ ਵਿਚ ਮਾਰਨਿੰਗ ਸਿਕਨੈਸ ਦੀ ਸਮੱਸਿਆ ਆਮ ਵੇਖਣ ਨੂੰ ਮਿਲਦੀ ਹੈ। ਅਜਿਹੇ ਵਿਚ ਸਵੇਰੇ 1 ਗਲਾਸ ਤਰਬੂਜ਼ ਦਾ ਜੂਸ ਪੀਓ। ਇਸ ਨੂੰ ਸਵੇਰੇ ਪੀਣ ਨਾਲ ਸਰੀਰ ਵਿਚ ਐਨਰਜੀ ਵੀ ਬਣੀ ਰਹਿੰਦੀ ਹੈ।

PunjabKesari

ਸੋਜ ਨੂੰ ਕਰੇ ਘੱਟ
ਭਰੂਣ ਦੇ ਦਬਾਅ ਕਾਰਨ ਗਰਭ ਅਵਸਥਾ ਦੌਰਾਨ ਪੈਰਾਂ ਵਿਚ ਖੂਨ ਦਾ ਦੌਰਾ ਕਾਫ਼ੀ ਹੱਦ ਤੱਕ ਰੁੱਕ ਜਾਂਦਾ ਹੈ। ਇਸ ਨਾਲ ਹੱਥਾਂ-ਪੈਰਾਂ ਵਿਚ ਸੋਜ ਆ ਜਾਂਦੀ ਹੈ। ਅਜਿਹੇ ਵਿਚ ਤਰਬੂਜ਼ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।

ਇਮੀਊਨਿਟੀ ਵਧਾਏ
ਵਿਟਾਮਿਨਸ ਅਤੇ ਖਣਿਜਾਂ ਨਾਲ ਭਰਪੂਰ ਤਰਬੂਜ਼ ਦਾ ਸੇਵਨ ਇਮੀਨਿਊਟੀ ਵੀ ਵਧਾਉਂਦਾ ਹੈ। ਅਜਿਹੇ ਵਿਚ ਆਪਣੀ ਡਾਈਟ ਵਿਚ ਰੋਜ਼ਾਨਾ ਤਰਬੂਜ਼ ਨੂੰ ਸ਼ਾਮਲ ਕਰੋ।


cherry

Content Editor

Related News