ਹਰ ਮਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਹਨ ਬ੍ਰੈਸਟਫੀਡਿੰਗ ਨਾਲ ਜੁੜੀਆਂ ਇਹ ਗੱਲਾਂ

06/28/2020 12:58:20 PM

ਨਵੀਂ ਦਿੱਲੀ : ਜਨਮ ਦੇ ਬਾਅਦ ਬੱਚਾ 6 ਮਹੀਨਿਆਂ ਤਕ ਮਾਂ ਦੇ ਦੁੱਧ 'ਤੇ ਹੀ ਨਿਰਭਰ ਹੁੰਦਾ ਹੈ ਪਰ ਪਹਿਲੀ ਵਾਰ ਮਾਂ ਬਣਨ ਵਾਲੀਆਂ ਜਨਾਨੀਆਂ ਨੂੰ ਬ੍ਰੈਸਟਫੀਡਿੰਗ ਦੇ ਸਮੇਂ ਕਈ ਸਮੱਸਿਆਵਾਂ ਆਉਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਇਸ ਨਾਲ ਜੁੜੀਆਂ ਕਈ ਗੱਲਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਬ੍ਰੈਸਟਫੀਡਿੰਗ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ।

1. ਬ੍ਰੈਸਟਫੀਡਿੰਗ ਕਿਉਂ ਜ਼ਰੂਰੀ ਹੈ?
ਮਾਂ ਦੇ ਦੁੱਧ 'ਚ ਅਜਿਹੇ ਕਈ ਫਾਇਦੇ ਹਨ ਜੋ ਕਿਸੇ ਵੀ ਫਾਰਮੂਲੇ ਨਾਲ ਬਣੇ ਬਾਜ਼ਾਰੀ ਦੁੱਧ 'ਚ ਨਹੀਂ ਮਿਲ ਸਕਦੇ। ਮਾਂ ਦੇ ਦੁੱਧ ਨਾਲ ਨਾ ਸਿਰਫ ਬੱਚਿਆਂ ਦਾ ਵਿਕਾਸ ਚੰਗੀ ਤਰ੍ਹਾਂ ਨਾਲ ਹੁੰਦਾ ਹੈ ਸਗੋਂ ਇਹ ਉਨ੍ਹਾਂ ਨੂੰ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਇਸ ਲਈ ਬੱਚੇ ਨੂੰ ਬ੍ਰੈਸਟਫੀਡਿੰਗ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ।

2. ਕੀ ਜਨਮ ਦੇ ਤੁਰੰਤ ਬਾਅਦ ਬ੍ਰੈਸਟਫੀਡਿੰਗ ਕਰਵਾਉਣਾ ਸਹੀ ਹੈ?
ਮਾਂ ਦਾ ਪਹਿਲਾ ਦੁੱਧ ਪੀਲਾ ਅਤੇ ਗਾੜਾ ਹੁੰਦਾ ਹੈ ਇਸ ਲਈ ਔਰਤਾਂ ਨੂੰ ਲੱਗਦਾ ਹੈ ਕਿ ਜਨਮ ਦੇ ਤੁਰੰਤ ਬਾਅਦ ਬੱਚੇ ਨੂੰ ਫੀਡ ਨਹੀਂ ਕਰਨਾ ਚਾਹੀਦਾ ਪਰ ਤੁਹਾਨੂੰ ਦੱਸ ਦੇਈਏ ਕਿ ਡਿਲਿਵਰੀ ਦੇ ਬਾਅਦ ਦਾ ਦੁੱਧ ਬੱਚੇ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਕੋਲੋਸਟ੍ਰਮ ਨਾਂ ਦਾ ਤੱਤ ਬੱਚੇ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ।

3. ਬ੍ਰੈਸਟਫੀਡਿੰਗ 'ਤੇ ਦਵਾਈਆਂ ਦਾ ਸਾਈਡ ਇਫੈਕਟ
ਕੁੱਝ ਔਰਤਾਂ ਨੂੰ ਲੱਗਦਾ ਹੈ ਕਿ ਸਿਜ਼ੇਰੀਅਨ ਡਿਲਿਵਰੀ ਦੇ ਬਾਅਦ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੇ ਸਾਈਡ ਇਫੈਕਟ ਨਾਲ ਦੁੱਧ ਬਣਨ ਦੀ ਪ੍ਰਕਿਰਿਆ ਰੁਕ ਜਾਂਦੀ ਹੈ। ਇਹ ਧਾਰਨਾਂ ਬਿਲਕੁਲ ਗਲਤ ਹੈ ਕਿਉਂਕਿ ਸਿਜ਼ੇਰੀਅਨ ਡਿਲਿਵਰੀ ਦਾ ਲੈਕਟੇਸ਼ਨ ਨਾਲ ਕੋਈ ਸੰਬੰਧ ਨਹੀਂ ਹੈ। ਸਿਰਫ ਤੁਹਾਨੂੰ ਆਪਣੀ ਡਾਈਟ ਦਾ ਧਿਆਨ ਰੱਖਣਾ ਚਾਹੀਦਾ ਹੈ।

4. ਮਾਂ ਨੂੰ ਕਿਸ ਸਮੇਂ 'ਤੇ ਬ੍ਰੈਸਟਫੀਡਿੰਗ ਕਰਵਾਉਣੀ ਚਾਹੀਦਾ ਹੈ?
ਮਾਂ ਨੂੰ ਬੱਚੇ ਨੂੰ ਦੁੱਧ ਉਦੋਂ ਪਿਲਾਉਣਾ ਚਾਹੀਦਾ ਹੈ ਜਦੋਂ ਬੱਚੇ ਨੂੰ ਜ਼ਰੂਰਤ ਹੋਵੇ। ਸ਼ੁਰੂਆਤੀ ਹਫਤਿਆਂ 'ਚ ਬੱਚੇ ਨੂੰ ਹਰ ਦਿਨ ਇਕ ਤੋਂ ਦੋ ਘੰਟਿਆਂ ਤਕ ਬ੍ਰੈਸਟਫੀਡਿੰਗ ਕਰਵਾਉਣੀ ਚਾਹੀਦੀ ਹੈ। ਹੌਲੀ-ਹੌਲੀ ਬੱਚੇ ਨੂੰ ਤਿੰਨ ਘੰਟੇ ਬਾਅਦ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ।

5. ਬ੍ਰੈਸਟ ਫੀਡਿੰਗ ਵਧਾਉਣ ਲਈ ਕੀ ਕਰੀਏ?
ਬ੍ਰੈਸਟ ਮਿਲਕ ਵਧਾਉਣ ਲਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪੂਰੀ ਤਰ੍ਹਾਂ ਨਾਲ ਆਰਾਮ ਕਰਨਾ ਚਾਹੀਦਾ ਹੈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਅਤੇ ਨਾਰਮਲ ਡਾਈਟ ਲਓ। ਇਸ ਤੋਂ ਇਲਾਵਾ ਬੱਚੇ ਨੂੰ ਥੋੜ੍ਹੇ-ਥੋੜ੍ਹੇ ਸਮੇਂ 'ਤੇ ਫੀਡ ਕਰਵਾਉਂਦੇ ਰਹੋ, ਕਿਉਂਕਿ ਇਸ ਨਾਲ ਹੀ ਜ਼ਿਆਦਾ ਬ੍ਰੈਸਟਮਿਲਕ ਬਣੇਗਾ।


cherry

Content Editor

Related News