ਛੋਟੇ ਬੱਚਿਆਂ ਨੂੰ ਪਾਊਡਰ ਲਗਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

Saturday, Jun 13, 2020 - 12:56 PM (IST)

ਛੋਟੇ ਬੱਚਿਆਂ ਨੂੰ ਪਾਊਡਰ ਲਗਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਨਵੀਂ ਦਿੱਲੀ : ਹਰ ਕੋਈ ਬੱਚਿਆਂ ਨੂੰ ਪਸੀਨੇ ਅਤੇ ਡਾਈਪਰ ਲਗਾਉਣ ਨਾਲ ਹੋਣ ਵਾਲੇ ਨਿੱਕੇ-ਨਿੱਕੇ ਦਾਣਿਆਂ ਤੋਂ ਬਚਾਉਣ ਲਈ ਟੈਲਕਮ ਪਾਊਡਰ ਜਾਂ ਬੇਬੀ ਪਾਊਡਰ ਦੀ ਵਰਤੋਂ ਕਰਦਾ ਹੈ ਪਰ ਕੀ ਤੁਸੀਂ ਇਸ ਨਾਲ ਬੱਚੇ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਣਦੇ ਹੋ। ਹਰ ਵਾਰ ਜ਼ਰੂਰੀ ਨਹੀਂ ਹੁੰਦਾ ਕਿ ਮਹਿੰਗੇ ਪ੍ਰੋਡਕਟਸ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਸ ਲਈ ਇਨ੍ਹਾਂ ਨੂੰ ਖ੍ਰੀਦਦੇ ਸਮੇਂ ਇਸ ਦੇ ਇੰਗ੍ਰਿਡੀਅੰਟ ਦੀ ਜ਼ਰੂਰਤ ਜਾਂਚ ਕਰੋ ਅਤੇ ਬਾਅਦ 'ਚ ਇਸ ਦੀ ਵਰਤੋਂ ਕਰਦੇ ਸਮੇਂ ਵੀ ਸਾਵਧਾਨੀ ਰੱਖੋ ਤਾਂ ਕਿ ਤੁਹਾਡੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ ਗੱਲਾਂ ਨਾਲ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...

PunjabKesari

1. ਸਾਹ ਲੈਣ 'ਚ ਮੁਸ਼ਕਲ
ਬੱਚਿਆਂ ਨੂੰ ਲਗਾਤਾਰ ਜਾਂ ਜ਼ਿਆਦਾ ਮਾਤਰਾ 'ਚ ਟੈਲਕਮ ਪਾਊਡਰ ਲਗਾਉਣ ਨਾਲ ਉਸ ਨੂੰ ਸਾਹ ਲੈਣ 'ਚ ਮੁਸ਼ਕਲ ਹੋ ਸਕਦੀ ਹੈ। ਜਦੋਂ ਬੱਚੇ ਸਾਹ ਲੈਂਦੇ ਹਨ ਤਾਂ ਇਸ ਪਾਊਡਰ ਦੇ ਕਣ ਨੱਕ ਅਤੇ ਮੂੰਹ 'ਚ ਚਲੇ ਜਾਂਦੇ ਹਨ ਅਤੇ ਮਿਊਕਸ 'ਤੇ ਜੰਮ ਜਾਂਦੇ ਹਨ, ਜਿਸ ਕਾਰਨ ਬੱਚਿਆਂ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਹੁੰਦੀ ਹੈ। ਇਸ ਨਾਲ ਬੱਚਿਆਂ ਦਾ ਸਾਹ ਵੀ ਰੁੱਕ ਸਕਦਾ ਹੈ।

2. ਫੇਫੜਿਆਂ 'ਚ ਹੋ ਸਕਦੀ ਹੈ ਸਮੱਸਿਆ
ਬੱਚਿਆਂ ਦੇ ਸਰੀਰ 'ਤੇ ਲਗਾਤਾਰ ਪਾਊਡਰ ਲਗਾਉਣ ਨਾਲ ਉਸ ਦੇ ਛੋਟੇ-ਛੋਟੇ ਕਣ ਬੱਚਾ ਜਦੋਂ ਸਾਹ ਲੈਂਦਾ ਹੈ ਤਾਂ ਉਸ ਦੇ ਅੰਦਰ ਚਲੇ ਜਾਂਦੇ ਹਨ, ਜਿਸ ਨੂੰ ਫੇਫੜਿਆਂ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ।

PunjabKesari

3. ਇਨ੍ਹਾਂ ਤਰੀਕਿਆਂ ਨਾਲ ਲਗਾਓ ਪਾਊਡਰ
ਬੱਚਿਆਂ ਨੂੰ ਬੇਬੀ ਪਾਊਡਰ ਨਾਲ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਾਉਣ ਲਈ ਇਸ ਨੂੰ ਲਗਾਉਣ ਦੇ ਤਰੀਕਿਆਂ 'ਚ ਬਦਲਾਅ ਕਰਨ ਦੀ ਜ਼ਰੂਰਤ ਹੋਵੇਗੀ। ਕਦੇ ਵੀ ਬੱਚਿਆਂ ਦੇ ਸਰੀਰ 'ਤੇ ਪਾਊਡਰ ਸਿੱਧਾ ਨਹੀਂ ਲਗਾਉਣਾ ਚਾਹੀਦਾ। ਇਸ ਨੂੰ ਲਗਾਉਣ ਲਈ ਬੱਚੇ ਨੂੰ ਘੱਟ ਤੋਂ ਘੱਟ ਇਕ ਮੀਟਰ ਦੂਰ ਰੱਖ ਕੇ ਪਾਊਡਰ ਆਪਣੇ ਹੱਥਾਂ 'ਤੇ ਲਓ ਅਤੇ ਫਿਰ ਇਸ ਨੂੰ ਆਪਣੇ ਹੱਥਾਂ 'ਤੇ ਮਲ ਲਓ। ਫਿਰ ਇਸ ਨੂੰ ਬੱਚੇ ਦੇ ਸਰੀਰ 'ਤੇ ਹੋਲੀ-ਹੋਲੀ ਲਗਾਓ। ਇਸ ਤਰ੍ਹਾਂ ਕਰਨ ਨਾਲ ਇਸ ਦੇ ਕਣ ਹਵਾ ਵਿਚ ਨਹੀਂ ਉਡਣਗੇ ਅਤੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ।

4. ਜ਼ਿਆਦਾ ਮਾਤਰਾ ਵਿਚ ਬੇਬੀ ਪਾਊਡਰ ਨਾ ਲਗਾਓ
ਬੱਚੇ ਨੂੰ ਜੇਕਰ ਪਾਊਡਰ ਲਗਾਉਣ ਨਾਲ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੋ ਰਹੀ ਹੈ ਤਾਂ ਉਸ ਨੂੰ ਪਾਊਡਰ ਨਾ ਲਗਾਓ। ਨਾਲ ਹੀ ਜੇਕਰ ਬੱਚੇ ਨੂੰ ਸਮੱਸਿਆ ਨਹੀਂ ਵੀ ਹੋ ਰਹੀ ਹੈ ਤਾਂ ਵੀ ਬੱਚਿਆਂ ਨੂੰ ਜ਼ਿਆਦਾ ਮਾਤਰਾ ਵਿਚ ਪਾਊਡਰ ਨਾ ਲਗਾਓ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਹ ਲੈਣ ਵਿਚ ਪਰੇਸ਼ਾਨੀ ਹੋ ਸਕਦੀ ਹੈ।

PunjabKesari

5. ਇਹ ਵੀ ਹਨ ਕੁਝ ਖਾਸ ਗੱਲਾਂ

  •  ਬੱਚਿਆਂ ਨੂੰ ਪਾਊਡਰ ਦਾ ਡਿੱਬਾ ਖੇਡਣ ਲਈ ਨਾ ਦਿਓ।
  •  ਬੱਚੇ ਦੇ ਗਿੱਲੇ ਸਰੀਰ 'ਤੇ ਕਦੇ ਵੀ ਪਾਊਡਰ ਨਾ ਲਗਾਓ। ਬੱਚੇ ਦਾ ਸਰੀਰ ਚੰਗੀ ਤਰ੍ਹਾਂ ਸਾਫ ਕਰਕੇ ਹੀ ਪਾਊਡਰ ਲਗਾਓ।
  •  ਛੋਟੇ ਬੱਚਿਆਂ ਦੇ ਪ੍ਰਾਈਵੇਟ ਪਾਰਟਸ ਕੋਲ ਪਾਊਡਰ ਬਿਲਕੁਲ ਵੀ ਨਾ ਲਗਾਓ ਕਿਉਂਕਿ ਇਸ ਨਾਲ ਉਸ ਨੂੰ ਓਵਰੀਅਨ ਕੈਂਸਰ ਦਾ ਖਤਰਾ ਵੀ ਹੋ ਸਕਦਾ ਹੈ।
  •  ਪਾਊਡਰ ਲਗਾਉਣ ਲਈ ਪਫ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਪਾਊਡਰ ਉੱਡਣ ਲੱਗਦਾ ਹੈ।

author

cherry

Content Editor

Related News