ਜੇਕਰ ਤੁਸੀਂ ਵੀ ਆਪਣੇ ਜੀਵਨ ਸਾਥੀ ਨੂੰ ਨਹੀਂ ਕਰਨਾ ਚਾਹੁੰਦੇ ਹੋ ਨਾਰਾਜ਼, ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

Monday, Mar 01, 2021 - 03:57 PM (IST)

ਜੇਕਰ ਤੁਸੀਂ ਵੀ ਆਪਣੇ ਜੀਵਨ ਸਾਥੀ ਨੂੰ ਨਹੀਂ ਕਰਨਾ ਚਾਹੁੰਦੇ ਹੋ ਨਾਰਾਜ਼, ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਜਲੰਧਰ (ਬਿਊਰੋ) : ਆਪਣੇ ਰਿਸ਼ਤੇ ਨੂੰ ਸਫ਼ਲ ਅਤੇ ਪਵਿੱਤਰ ਬਣਾਉਣ ਲਈ ਪਤੀ-ਪਤਨੀ ਨੂੰ ਛੋਟੀਆਂ-ਛੋਟੀਆਂ ਗੱਲਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ, ਜੋ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਇਨ੍ਹਾਂ ਗੱਲਾਂ 'ਤੇ ਧਿਆਨ ਨਾ ਦਿੱਤਾ ਜਾਵੇ ਤਾਂ ਰਿਸ਼ਤਿਆਂ ਵਿਚ ਦੂਰੀਆਂ ਵਧਣ ਲੱਗਦੀਆਂ ਹਨ। ਪਤੀ-ਪਤਨੀ ’ਚ ਪਿਆਰ ਵੱਧਣ ਦੀ ਥਾਂ ਘਟਣਾ ਸ਼ੁਰੂ ਹੋ ਜਾਂਦਾ ਹੈ। ਦੂਰੀਆਂ ਵਧਣ ਨਾਲ ਵਿਅਕਤੀ ਤਣਾਅ ਵਿਚ ਰਹਿਣ ਲੱਗਦਾ ਹੈ, ਜੋ ਸਿਹਤ ਲਈ ਸਹੀ ਨਹੀਂ ਹੈ। ਤੁਹਾਡੇ ਨਾਲ ਅਜਿਹਾ ਕੁਝ ਵੀ ਨਾ ਹੋਵੇ, ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਦੇ ਤੁਹਾਡਾ ਜੀਵਨ ਸਾਥੀ ਕਦੇ ਵੀ ਤੁਹਾਡੇ ਨਾਲ ਨਾਰਾਜ਼ ਨਹੀਂ ਹੋਵੇਗਾ ਅਤੇ ਰਿਸ਼ਤਿਆਂ ਦੀ ਮਿਠਾਸ ਬਣੀ ਰਹੇਗੀ।

ਹਮੇਸ਼ਾ ਹੱਸਦੇ ਅਤੇ ਮੁਸਕੁਰਾਉਂਦੇ ਰਹੋ
ਸਾਨੂੰ ਜੀਵਨ ਸਾਥੀ ਦੇ ਨਾਲ ਹੱਸਦੇ-ਮੁਸਕੁਰਾਉਂਦੇ ਹੋਏ ਰਹਿਣਾ ਚਾਹੀਦਾ ਹੈ। ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਜ਼ਰੂਰੀ ਹੈ ਕਿ ਇਕ-ਦੂਜੇ ਦੇ ਨਾਲ ਖੁੱਲ੍ਹ ਕੇ ਹੱਸਿਆ ਜਾਵੇ। ਅਜਿਹਾ ਕਰਨ ਨਾਲ ਤੁਸੀਂ ਤਣਾਅ ਦੇ ਸ਼ਿਕਾਰ ਵੀ ਨਹੀਂ ਹੋਵੋਗੇ ਤੇ ਜੀਵਨ ਸਾਥੀ ਨਾਲ ਤੁਹਾਡਾ ਰਿਸ਼ਤਾ ਹੋਰ ਮਿੱਠਾ ਹੋ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - Health Tips: ਜੇਕਰ ਤੁਹਾਨੂੰ ਵੀ ਹੈ ‘ਨਹੁੰ ਚਬਾਉਣ’ ਦੀ ਗੰਦੀ ਆਦਤ ਤਾਂ ਅੱਜ ਹੀ ਛੱਡੋ, ਹੋ ਸਕਦੀ ਹੈ ਖ਼ਤਰਨਾਕ

ਮਨ ਵਿਚ ਕਦੇ ਨਾ ਆਉਣ ਦਿਓ ਬੁਰੇ ਖ਼ਿਆਲ
ਜੀਵਨ ਸਾਥੀ ਨਾਲ ਲੜਾਈ ਹੋਣਾ ਆਮ ਗੱਲ ਹੁੰਦੀ ਹੈ। ਰਿਸ਼ਤੇ ਵਿਚ ਜੇਕਰ ਤੁਸੀਂ ਇਕ-ਦੂਜੇ ਲਈ ਬੁਰੇ ਖ਼ਿਆਲ ਰੱਖਦੇ ਹੋ ਤਾਂ ਇਸ ਨਾਲ ਰਿਸ਼ਤੇ ਟੁੱਟਣ ਦਾ ਖ਼ਤਰਾ ਰਹਿੰਦਾ ਹੈ। ਜੇਕਰ ਦਿਨ ਵਿਚ ਜੀਵਨ ਸਾਥੀ ਨਾਲ ਲੜਾਈ ਹੋ ਜਾਂਦੀ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਲੜਾਈ ਨੂੰ ਸੁਲਝਾ ਲਓ।  

ਜੀਵਨ ਸਾਥੀ ਨਾਲ ਖੁੱਲ੍ਹ ਕੇ ਜਿਓ ਜ਼ਿੰਦਗੀ
ਜੇਕਰ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਖੁੱਲ੍ਹ ਕੇ ਜ਼ਿੰਦਗੀ ਜਿਓਗੇ ਤਾਂ ਤੁਹਾਡੇ ਰਿਸ਼ਤੇ ਵਿਚ ਕਦੇ ਕੋਈ ਪਰੇਸ਼ਾਨੀ ਨਹੀਂ ਆਵੇਗੀ। ਰਿਸ਼ਤਿਆਂ ਦਾ ਮਜ਼ਾ ਲਓ ਤੇ ਇਕ-ਦੂਜੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਤੀਤ ਕਰਨ ਦੀ ਕੋਸ਼ਿਸ਼ ਕਰੋ। ਆਪਣੀਆਂ ਗੱਲਾਂ ਜੀਵਨ ਸਾਥੀ ਦੇ ਨਾਲ ਸਾਂਝੀਆਂ ਕਰੋ। ਪਾਰਟਨਰ ਦੇ ਨਾਲ ਖੁੱਲ੍ਹਕੇ ਜ਼ਿੰਦਗੀ ਜਿਊਣ ਨਾਲ ਰਿਲੇਸ਼ਨਸ਼ਿਪ ਵਿਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ।

ਪੜ੍ਹੋ ਇਹ ਵੀ ਖ਼ਬਰ - Health Tips: ਕੀ ਤੁਸੀਂ ਵੀ ‘ਖੱਟੇ ਡਕਾਰ’ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਇਨ੍ਹਾਂ ਤਰੀਕਿਆਂ ਦੀ ਵਰਤੋ ਕਰ ਪਾਓ ਨਿਜ਼ਾਤ

ਜੀਵਨ ਸਾਥੀ ਤੋਂ ਗੱਲਾਂ ਨਾ ਲੁਕਾਓ
ਜੀਵਨ ਸਾਥੀ ਤੋਂ ਕਦੇ ਵੀ ਕੋਈ ਵੀ ਗੱਲ ਨਹੀਂ ਲੁਕਾਉਣੀ ਚਾਹੀਦੀ। ਜੇਕਰ ਤੁਸੀਂ ਜੀਵਨ ਸਾਥੀ ਤੋਂ ਕੋਈ ਗੱਲ ਲੁਕਾ ਰਹੇ ਹੋ ਤੇ ਉਨ੍ਹਾਂ ਨੂੰ ਉਹ ਗੱਲ ਕਿਸੇ ਦੂਜੇ ਵਿਅਕਤੀ ਤੋਂ ਪਤਾ ਲੱਗੇ ਤਾਂ ਉਨ੍ਹਾਂ ਨੂੰ ਬੁਰਾ ਲੱਗੇਗਾ ਤੇ ਹੋ ਸਕਦਾ ਹੈ ਕਿ ਉਹ ਤੁਹਾਡੇ ਨਾਲ ਨਾਰਾਜ਼ ਵੀ ਹੋ ਜਾਵੇ। ਰਿਲੇਸ਼ਨਸ਼ਿਪ ਨੂੰ ਮਜ਼ਬੂਤ ਬਣਾਉਣ ਦੇ ਲਈ ਕਦੇ ਵੀ ਆਪਣੀ ਕੋਈ ਗੱਲ ਜੀਵਨ ਸਾਥੀ ਤੋਂ ਨਾ ਲੁਕਾਓ। ਅਜਿਹਾ ਕਰਨ ਨਾਲ ਜੀਵਨ ਸਾਥੀ ਦਾ ਭਰੋਸਾ ਵੀ ਟੁੱਟ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ‘ਸਰਵਾਈਕਲ’ ਦੇ ਦਰਦ ਤੋਂ ਪ੍ਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਕਾਰਨ ਤੇ ਦੂਰ ਕਰਨ ਦੇ ਘਰੇਲੂ ਨੁਸਖ਼ੇ

ਜੀਵਨ ਸਾਥੀ ਦੀਆਂ ਗੱਲਾਂ ਦਾ ਸਨਮਾਨ ਕਰੋ
ਜੀਵਨ ਸਾਥੀ ਦੀਆਂ ਗੱਲਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਰਿਸ਼ਤਿਆਂ ਵਿਚ ਕਦੇ ਵੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਹੈ ਜਿਥੇ ਇਕ-ਦੂਜੇ ਦੀਆਂ ਗੱਲਾਂ ਦਾ ਸਨਮਾਨ ਕੀਤਾ ਜਾਂਦਾ ਹੈ। ਜੀਵਨ ਸਾਥੀ ਦੀਆਂ ਗੱਲਾਂ ਨੂੰ ਵਿਚਾਲੇ ਕੱਟਣਾ ਨਹੀਂ ਚਾਹੀਦਾ। ਪਹਿਲਾਂ ਜੀਵਨ ਸਾਥੀ ਦੀ ਗੱਲ ਪੂਰੀ ਸੁਣ ਲਓ, ਉਸ ਤੋਂ ਬਾਅਦ ਹੀ ਆਪਣੀ ਪ੍ਰਤੀਕਿਰਿਆ ਦਿਓ।

ਜੀਵਨ ਸਾਥੀ ਨੂੰ ਸਪੇਸ ਦਿਓ
ਇਕ ਚੰਗੇ ਰਿਲੇਸ਼ਨਸ਼ਿਪ ਲਈ ਇਕ-ਦੂਜੇ ਨੂੰ ਸਪੇਸ ਦੇਣਾ ਬਹੁਤ ਜ਼ਰੂਰੀ ਹੈ। ਹਰ ਵਿਅਕਤੀ ਦੇ ਆਪਣੇ ਸੁਫ਼ਨੇ ਹੁੰਦੇ ਹਨ, ਇਸ ਲਈ ਪਾਰਟਨਰ ਨੂੰ ਸਪੇਸ ਦਿਓ ਤੇ ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਦਿਓ ਤੇ ਉਨ੍ਹਾਂ ਦਾ ਸਾਥ ਵੀ ਦਿਓ। ਇਕ-ਦੂਜੇ ਨੂੰ ਸਪੇਸ ਦੇਣ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਕਰੋ ਆਪਣੇ ‘ਪੈਰਾਂ ਦੀ ਮਾਲਸ਼’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

ਪੜ੍ਹੋ ਇਹ ਵੀ ਖ਼ਬਰ - Health Tips: ਕੀ ਤੁਹਾਡੇ ਵੀ ਢਿੱਡ ’ਚ ਅਚਾਨਕ ਪੈਂਦੇ ਹਨ ‘ਵੱਟ’ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਹੋਣਗੇ ਕਈ ਫ਼ਾਇਦੇ


author

rajwinder kaur

Content Editor

Related News