ਰਾਤ ਨੂੰ ਦੇਰ ਨਾਲ ਸੌਂਣ ਦੇ ਹੁੰਦੇ ਹਨ ਕਈ ਫਾਇਦੇ
Wednesday, Apr 12, 2017 - 10:44 AM (IST)

ਮੁੰਬਈ—ਵਿਅਸਥ ਜਿੰਦਗੀ ਦੇ ਚਲਦੇ ਜ਼ਿਆਦਾਤਰ ਲੋਕ ਰਾਤ ਨੂੰ ਦੇਰ ਨਾਲ ਸੌਂਦੇ ਹਨ ਅਤੇ ਆਪਣੀ ਨੀਂਦ ਪੂਰੀ ਨਹੀਂ ਕਰ ਪਾਉਂਦੇ ਫਿਰ ਸਵੇਰੇ ਜਲਦੀ ਉੱਠ ਕੇ ਆਪਣੇ-ਆਪਣੇ ਕੰਮ ''ਤੇ ਨਿਕਲ ਜਾਂਦੇ ਹਨ। ਕਹਿੰਦੇ ਹਨ ਕਿ ਦਿਨਭਰ ਦੀ ਥਕਾਨ ਨੂੰ ਦੂਰ ਕਰਨ ਲਈ ਰਾਤ ਨੂੰ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਪਰ ਕੁਝ ਲੋਕ ਰੋਤ ਨੂੰ ਜਲਦੀ ਸੌਂਣ ਦੀ ਵਜਾਏ ਦੇਰ ਨਾਲ ਸੌਂਦੇ ਹਨ। ਦੇਰ ਨਾਲ ਸੌਂਣ ਨਾਲ ਕਈ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ, ਪਰ ਕੁਝ ਫਾਇਦੇ ਵੀ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ
1. ਆਈਕਿਊ ਲੇਵਲ
ਅਧਿਐਨ ਦੇ ਅਨੁਸਾਰ ਦੇਰ ਰਾਤ ਸੌਂਣ ਨਾਲ ਆਈਕਿਊ ਲੇਵਲ ਚੰਗਾ ਹੁੰਦਾ ਹੈ। ਇਸਦੇ ਇਲਾਵਾ ਦਿਮਾਗ ''ਚ ਨਵੇਂ-ਨਵੇਂ ਵਿਚਾਰ ਆਉਦੇ ਹਨ ਅਤੇ ਦਿਮਾਗ ਤੇਜੀ ਨਾਲ ਚੱਲਦਾ ਹੈ।
2. ਚੰਗੇ ਸੰਬੰਧ
ਦੇਰ-ਰਾਤ ਤੱਕ ਸੌਂਣ ਵਾਲੇ ਵਿਅਕਤੀ ਦੀ ਸੈਕਸ ਲਾਈਫ ਵੀ ਬਹੁਤ ਚੰਗੀ ਹੁੰਦੀ ਹੈ।
ਇਸ ਤਰ੍ਹਾਂ ਦੇਰ ਨਾਲ ਸੌਂਣ ਵਾਲੇ ਜੋੜੇ ਇੱਕ-ਦੂਸਰੇ ਨੂੰ ਜ਼ਿਆਦਾ ਸਮਾਂ ਦੇ ਪਾਉਂਦੇ ਹਨ।
3. ਕਲਾਤਮਕ ਹੋਣਾ
ਜ਼ਿਆਦਾ ਦੇਰ ਲਗਾਤਾਰ ਸੌਣ ਨਾਲ ਵਿਅਕਤੀ ਕਲਾਤਮਕ ਹੁੰਦਾ ਹੈ ਕਿਉਂਕਿ ਰਾਤ ਨੂੰ ਦਿਨਭਰ ਦੀਆਂ ਗੱਲਾਂ ਦਿਮਾਗ ''ਚੋਂ ਨਿਲਕ ਜਾਂਦੀਆਂ ਹਨ। ਦਿਮਾਗ ਬਿਲਕੁਲ ਸ਼ਾਂਤ ਹੋ ਜਾਂਦਾ ਹੈ ਅਤੇ ਚੰਗੇ ਵਿਚਾਰ ਆਉਂਦੇ ਹਨ।
4. ਇੱਕਲੇ ਰਹਿਣ ਦਾ ਮੌਕਾ
ਕੁਝ ਲੋਕਾਂ ਨੂੰ ਇਕੱਲਲੇ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ। ਰਾਤ ਦਾ ਸਮਾਂ ਸਭ ਤੋਂ ਵਧੀਆਂ ਹੁੰਦਾ ਹੈ। ਕਿਉਂਕਿ ਰਾਤ ਨੂੰ ਸਾਰੇ ਸੌ ਜਾਂਦੇ ਹਨ ਅਤੇ ਇਕੱਲੇ ਰਹਿਣ ਦਾ ਮੌਕਾ ਮਿਲ ਜਾਂਦਾ ਹੈ।
5. ਸਮੇ ''ਤੇ ਕੰਮ ਕਰਨ ਦੀ ਆਦਤ
ਦੇਰ ਨਾਲ ਸੌਣ ਵਾਲੇ ਰਾਤ ਨੂੰ ਹੀ ਆਪਣਾ ਸਾਰਾ ਕੰਮ ਖਤਮ ਕਰ ਦਿੰਦੇ ਹਨ। ਉਹ ਕੋਈ ਕੰਮ ਕਲ ਤੱਕ ਨਹੀਂ ਛੱਡਦੇ। ਇਹੀ ਆਦਤਾਂ ਤੁਹਾਨੂੰ ਦੂਸਰਿਆਂ ਸਾਹਮਣੇ ਭਰੋਸੇਮੰਦ ਬਣਾਉਦੀਆਂ ਹਨ।