‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ

Sunday, Nov 15, 2020 - 03:09 PM (IST)

‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ

ਜਲੰਧਰ (ਬਿਊਰੋ) - ਕਿਸੇ ਵੀ ਵਿਅਕਤੀ ਦੇ ਨਾਮ ਦਾ ਪਹਿਲਾ ਅੱਖਰ ਬਹੁਤ ਮਹੱਤਵ ਰੱਖਦਾ ਹੈ। ਹਰੇਕ ਨੂੰ ਆਪਣੇ ਨਾਂ ਦਾ ਪਹਿਲਾਂ ਅੱਖਰ ਪਸੰਦ ਵੀ ਹੁੰਦਾ ਹੈ। ਨਾਂ ਦੇ ਪਹਿਲੇ ਅੱਖਰ ਨਾਲ ਲੋਕਾਂ ਦਾ ਸੁਭਾਅ, ਉਨ੍ਹਾਂ ਦੀਆਂ ਚੰਗੀਆਂ ਤੇ ਬੁਰੀਆਂ ਆਦਤਾਂ, ਗੁਣਾਂ ਅਤੇ ਔਗੁਣਾਂ ਦੇ ਨਾਲ-ਨਾਲ ਭਵਿੱਖ ਨਾਲ ਜੁੜੀਆਂ ਕਈ ਗੱਲਾਂ ਦਾ ਪਤਾ ਸੌਖੇ ਤਰੀਕੇ ਨਾਲ ਲੱਗ ਜਾਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਡੇ ਨਾਲ ਅੰਗਰੇਜ਼ੀ ਦੇ ਅੱਖਰ ‘L’ 'ਐਲ' ਦੇ ਨਾਂ ਤੋਂ ਸ਼ੁਰੂ ਹੋਣ ਵਾਲੀਆਂ ਕੁੜੀਆਂ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਇਹ ਕੁੜੀਆਂ ਆਪਣੀ ਸੁੰਦਰਤਾ ਅਤੇ ਰੋਮਾਂਟਿਕ ਅੰਦਾਜ਼ ਨਾਲ ਕਿਸੇ ਦਾ ਵੀ ਦਿਲ ਜਿੱਤ ਲੈਂਦੀਆਂ ਹਨ। ਪਿਆਰ ਦੇ ਮਾਮਲੇ ਵਿਚ ਇਮਾਨਦਾਰ ਹੋਣ ਕਰਕੇ ਇਹ ਕੁੜੀਆਂ ਆਪਣੇ ਪਤੀ ਦਾ ਪੂਰੀ ਜ਼ਿੰਦਗੀ ਸਾਥ ਦਿੰਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਕੁੜੀਆਂ ਦੀਆਂ ਹੋਰ ਗੱਲਾਂ ਦੇ ਬਾਰੇ ਵੀ...

ਜ਼ਿੰਮੇਵਾਰੀਆਂ ਨੂੰ ਸਮਝਣ ਵਾਲੀ
'ਐਲ' ਅੱਖਰ ਵਾਲੀਆਂ ਕੁੜੀਆਂ ਆਪਣੇ ਪਰਿਵਾਰ ਨੂੰ ਬਹੁਤ ਮਹੱਤਵ ਦਿੰਦੀਆਂ ਹਨ। ਅਜਿਹੀ ਸਥਿਤੀ ਵਿੱਚ ਇਹ ਉਨ੍ਹਾਂ ਦੀ ਪਸੰਦ ਅਤੇ ਨਾ ਪਸੰਦ ਦਾ ਚੰਗੀ ਤਰ੍ਹਾਂ ਖਿਆਲ ਰੱਖਦੀਆਂ ਹਨ। ਇਹ ਕੁੜੀਆਂ ਘਰ ’ਚ ਸੁੱਖ-ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀਆਂ ਹਨ। ਇਹ ਕੁੜੀਆਂ ਇਕ ਚੰਗੀ ਪਤਨੀ ਹੋਣ ਦੇ ਨਾਲ-ਨਾਲ ਚੰਗੀ ਨੂੰਹ ਬਣਨ ਦੀ ਵੀ ਸਮਝ ਰੱਖਦੀਆਂ ਹਨ।

ਮਜ਼ਬੂਤ ​​ਸ਼ਖਸੀਅਤ ਦੀ ਮਾਲਕ  
ਇਸ ਅੱਖਰ ਦੀਆਂ ਕੁੜੀਆਂ ਮਜ਼ਬੂਤ ​​ਸ਼ਖਸੀਅਤ ਵਾਲੀਆਂ ਹੁੰਦੀਆਂ ਹਨ। ਇਹ ਕੁੜੀਆਂ ਦਿੱਖ ਵਿੱਚ ਖ਼ੂਬਸੂਰਤ ਹੋਣ ਦੇ ਨਾਲ-ਨਾਲ ਇੱਕ ਪਲ ਵਿੱਚ ਕਿਸੇ ਨੂੰ ਵੀ ਆਪਣੇ ਸ਼ਬਦਾਂ ਨਾਲ ਪਾਗਲ ਬਣਾ ਲੈਂਦੀਆਂ ਹਨ। ਇਨ੍ਹਾਂ ਨੂੰ ਵੇਖ ਕੇ ਸਾਰੇ ਇਨ੍ਹਾਂ ਦਾ ਦੋਸਤ ਬਣਨ ਦੀ ਕੋਸ਼ਿਸ਼ ਕਰਦੇ ਹਨ। 

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀ ਦੇ ਮੌਸਮ ’ਚ ਲੋਕਾਂ ਨੂੰ ਵੱਧ ਪੈਦਾ ਹੈ ‘ਦਿਲ ਦਾ ਦੌਰਾ’, ਜਾਣੋ ਕਿਉਂ

PunjabKesari

ਰੋਮਾਂਟਿਕ
ਇਨ੍ਹਾਂ ਕੁੜੀਆਂ ਦੇ ਸੁਭਾਅ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਬਹੁਤ ਰੋਮਾਂਟਿਕ ਹੁੰਦੀਆਂ ਹਨ। ਇਨ੍ਹਾਂ ਦੀ ਜ਼ਿੰਦਗੀ ’ਚ ਪਿਆਰ ਦੀ ਬਹੁਤ ਅਹਿਮੀਅਤ ਹੁੰਦੀ ਹੈ। ਇਹ ਕੁੜੀਆਂ ਆਪਣੇ ਜੀਵਨ ਸਾਥੀ ਨਾਲ ਹਮੇਸ਼ਾ ਪਿਆਰ ਵਾਲਾ ਰਿਸ਼ਤਾ ਕਾਇਮ ਕਰਕੇ ਰੱਖਦੀਆਂ ਹਨ ਅਤੇ ਉਸ ਦਾ ਉਮਰ ਭਰ ਸਾਥ ਦਿੰਦੀਆਂ ਹਨ। 

ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਅਤੇ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਕਰੋ ਇਹ ਖ਼ਾਸ ਉਪਾਅ 

ਜੀਵਨ ਸਾਥੀ ਲਈ ਕੁਝ ਵੀ ਕਰ ਸਕਦੀਆਂ ਹਨ 
ਇਹ ਕੁੜੀਆਂ ਆਪਣੇ ਜੀਵਨ ਸਾਥੀ ਦੀ ਖੁਸ਼ੀ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੀਆਂ ਹਨ। ਜੀਵਨ ਸਾਥੀ ਨੂੰ ਖੁਸ਼ ਕਰਨ ਲਈ ਇਹ ਕੁੜੀਆਂ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਲੁਕਾ ਕੇ ਰੱਖਦੀਆਂ ਹਨ। ਉਸ ਦੇ ਸਾਹਮਣੇ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਜ਼ਿਕਰ ਨਹੀਂ ਕਰਦੀਆਂ, ਜਿਸ ਨਾਲ ਉਸ ਨੂੰ ਕੋਈ ਦੁੱਖ ਹੋਵੇ।

ਪੜ੍ਹੋ ਇਹ ਵੀ ਖ਼ਬਰ - Beauty Tips : ਚਿਹਰੇ ਦੇ ਤਿਲਾਂ ਤੋਂ ਹਮੇਸ਼ਾ ਲਈ ਮੁਕਤੀ ਪਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਦੇਸੀ ਨੁਸਖ਼ੇ

ਭਿਆਨਕ ਗੁੱਸਾ
ਇਸ ਅੱਖਰ ਦੀਆਂ ਕੁੜੀਆਂ ਦਾ ਗੁੱਸਾ ਬਹੁਤ ਭਿਆਨਕ ਹੁੰਦਾ ਹੈ। ਇਨ੍ਹਾਂ ਦਾ ਗੁੱਸਾ ਹਮੇਸ਼ਾਂ ਇਨ੍ਹਾਂ ਦੇ ਨੱਕ 'ਤੇ ਰਹਿੰਦਾ ਹੈ। ਜੇਕਰ ਇਨ੍ਹਾਂ ਨੂੰ ਕੁਝ ਗਲਤ ਲੱਗਦਾ ਹੈ ਤਾਂ ਇਹ ਬੋਲ ਦਿੰਦੀਆਂ ਹਨ। ਇਨ੍ਹਾਂ ਦੇ ਗੁੱਸੇ ਨੂੰ ਸੰਭਾਲਣਾ ਸੰਭਵ ਨਹੀਂ। ਗੁੱਸਾ ਸ਼ਾਂਤ ਹੋਣ ਤੋਂ ਬਾਅਦ ਇਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ ਅਤੇ ਫਿਰ ਇਹ ਮੁਆਫ਼ੀ ਮੰਗਣ ਤੋਂ ਸੰਕੋਚ ਵੀ ਨਹੀਂ ਕਰਦੀਆਂ।

ਪਿਆਰ ਦੇ ਮਾਮਲੇ ਵਿਚ ਇਮਾਨਦਾਰ 
ਪਿਆਰ ਦੇ ਮਾਮਲੇ ਵਿਚ ਇਸ ਅੱਖਰ ਦੀਆਂ ਕੁੜੀਆਂ ਇਮਾਨਦਾਰ ਹੁੰਦੀਆਂ ਹਨ। ਇਮਾਨਦਾਰ ਹੋਣ ਕਰਕੇ ਇਹ ਕੁੜੀਆਂ ਆਪਣੇ ਪਤੀ ਦਾ ਪੂਰੀ ਜ਼ਿੰਦਗੀ ਸਾਥ ਦਿੰਦੀਆਂ ਹਨ। 

ਪੜ੍ਹੋ ਇਹ ਵੀ ਖਬਰ - Govardhan Puja 2020 : ਜਾਣੋ ਗੋਵਰਧਨ ਪੂਜਾ ਦਾ ਸ਼ੁੱਭ ਮਹੂਰਤ ਅਤੇ ਪੂਰੀ ਵਿਧੀ


author

rajwinder kaur

Content Editor

Related News