ਖਸਖਸ ਦੇ ਇਹ ਫਾਇਦੇ ਜਾਣ ਕੇ ਤੁਸੀਂ ਹੋ ਜਾਓਗੇ ਹੈਰਾਨ

05/28/2017 5:09:57 PM

ਨਵੀਂ ਦਿੱਲੀ— ਜੇ ਤੁਹਾਨੂੰ ਜ਼ਿਆਦਾ ਪਿਆਸ ਲੱਗਦੀ ਹੈ ਅਤੇ ਪੇਟ ''ਚ ਜਲਨ ਰਹਿੰਦੀ ਹੈ ਤਾਂ ਖਸਖਸ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਦਿਵਾ ਸਕਦੀ ਹੈ। ਇਹ ਪਿਆਸ ਖਤਮ ਕਰਨ ਦੇ ਨਾਲ-ਨਾਲ ਬੁਖਾਰ, ਸੋਜ ਤੋਂ ਵੀ ਆਰਾਮ ਦਵਾਉਂਦੀ ਹੈ। ਅੱਜ ਅਸੀਂ ਤੁਹਾਨੂੰ ਖਸਖਸ ਖਾਣ ਨਾਲ ਹੁੰਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਪ੍ਰੋਟੀਨ ਦਾ ਚੰਗਾ ਸਰੋਤ
ਖਸਖਸ ਦੇ ਬੀਜਾਂ ''ਚ ਓਮੈਗਾ-3, ਫੈਟੀ ਫਾਈਟੋਕੈਮੀਕਲਸ, ਵਿਟਾਮਿਨ ਬੀ, ਥਾਈਮਿਨ, ਕੈਲਸ਼ੀਅਮ ਅਤੇ ਮੈਗਨੀਜ ਵੀ ਹੁੰਦਾ ਹੈ। ਇਸ ਲਈ ਖਸਖਸ ਨੂੰ ਉੱਚ ਪੋਸ਼ਣ ਵਾਲੀ ਖੁਰਾਕ ਮੰਨਿਆ ਜਾਂਦਾ ਹੈ।
2. ਅਨੀਦਰਾ ਦੂਰ ਕਰੇ
ਖਸਖਸ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਦੂਰ ਕਰਦੀ ਹੈ। ਇਸ ਨੂੰ ਖਾਣ ਨਾਲ ਨੀਂਦ ਆਸਾਨੀ ਨਾਲ ਆਉਂਦੀ ਹੈ। ਇਸ ਲਈ ਅਨੀਦਰੇ ਤੋਂ ਪਰੇਸ਼ਾਨ ਲੋਕਾਂ ਨੂੰ ਸੋਣ ਤੋਂ ਪਹਿਲਾਂ ਖਸਖਸ ਦੇ ਪੇਸਟ ਨੂੰ ਗਰਮ ਦੁੱਧ ਨਾਲ ਪੀਣਾ ਚਾਹੀਦਾ ਹੈ।
3. ਕਬਜ਼ ਦੀ ਸਮੱਸਿਆ
ਖਸਖਸ ਫਾਈਬਰ ਦਾ ਚੰਗਾ ਸਰੋਤ ਹੈ। ਇਸ ''ਚ ਆਪਣੇ ਭਾਰ ਦੇ ਬਰਾਬਰ 20-30 ਪ੍ਰਤੀਸ਼ਤ ਖੁਰਾਕ ਫਾਈਬਰ ਸ਼ਾਮਲ ਹੁੰਦਾ ਹੈ। ਇਹ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਲਾਭਕਾਰੀ ਹੈ।
4. ਸਾਹ ਦੀ ਮੁਸ਼ਕਲ ਨੂੰ ਕਰੇ ਦੂਰ

ਖਸਖਸ ਦੇ ਬੀਜ ਸਾਹ ਦੀਆਂ ਬੀਮਾਰੀਆਂ ਦੇ ਇਲਾਜ ਲਈ ਲਾਭਕਾਰੀ ਹਨ। ਇਹ ਖੰਘ ਨੂੰ ਘੱਟ ਕਰਨ ਅਤੇ ਅਸਥਮਾ ਜਿਹੀਆਂ ਸਮੱਸਿਆ ਤੋਂ ਬਚਾਅ ਲਈ ਲਾਭਕਾਰੀ ਹੈ। 


Related News