ਜੀਨਸ ਦੇ ਨਾਲ ਕਸ਼ਮੀਰੀ ਕੁੜਤੇ ਮੁਟਿਆਰਾਂ ਨੂੰ ਦੇ ਰਹੇ ਹਨ ‘ਇੰਡੋ-ਵੈਸਟਰਨ ਲੁੱਕ’
Sunday, Feb 01, 2026 - 09:09 AM (IST)
ਵੈੱਬ ਡੈਸਕ- ਅੱਜਕੱਲ ਮੁਟਿਆਰਾਂ ਹਰ ਮੌਸਮ ’ਚ ਅਜਿਹੀ ਡ੍ਰੈਸਿੰਗ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਨੂੰ ਸੁੰਦਰ, ਸਟਾਈਲਿਸ਼ ਅਤੇ ਬਾਕੀਆਂ ਤੋਂ ਵੱਖ ਦਿਖਾਏ। ਖ਼ਾਸ ਕਰ ਕੇ ਸਰਦੀਆਂ ’ਚ ਠੰਢ ਤੋਂ ਬਚਾਅ ਦੇ ਨਾਲ ਫੈਸ਼ਨੇਬਲ ਲੁੱਕ ਬਣਾਈ ਰੱਖਣਾ ਚੁਣੌਤੀਪੂਰਨ ਹੁੰਦਾ ਹੈ ਪਰ ਕਸ਼ਮੀਰੀ ਕੁੜਤਾ ਅਤੇ ਜੀਨਸ ਦਾ ਕੰਬੀਨੇਸ਼ਨ ਇਸ ਸਮੱਸਿਆ ਦਾ ਬਿਹਤਰੀਨ ਹੱਲ ਸਾਬਤ ਹੋ ਰਿਹਾ ਹੈ। ਇਹ ਜੋੜੀ ਨਾ ਸਿਰਫ ਗਰਮਾਹਟ ਪ੍ਰਦਾਨ ਕਰਦੀ ਹੈ ਸਗੋਂ ਟ੍ਰੈਡੀਸ਼ਨਲ ਅਤੇ ਮਾਡਰਨ ਫੈਸ਼ਨ ਦਾ ਸ਼ਾਨਦਾਰ ਫਿਊਜ਼ਨ ਵੀ ਪੇਸ਼ ਕਰਦੀ ਹੈ।
ਕਸ਼ਮੀਰੀ ਕੁੜਤੇ ਮੁੱਖ ਰੂਪ ’ਚ ਵੂਲਨ, ਵੈਲਵੇਟ ਜਾਂ ਹੋਰ ਮੋਟੇ ਫੈਬ੍ਰਿਕ ਤੋਂ ਬਣੇ ਹੁੰਦੇ ਹਨ। ਇਨ੍ਹਾਂ ’ਤੇ ਹੱਥ ਨਾਲ ਕੀਤਾ ਗਿਆ ਆਰੀ ਵਰਕ, ਮਲਟੀਕਲਰ ਧਾਗਿਆਂ ਨਾਲ ਬਣੇ ਫੁੱਲ, ਪੱਤੀ ਅਤੇ ਵੇਲ-ਬੂਟਿਆਂ ਦੀ ਕਢਾਈ ਇਨ੍ਹਾਂ ਨੂੰ ਖ਼ਾਸ ਬਣਾਉਂਦੀ ਹੈ। ਨੈੱਕਲਾਈਨ, ਸਲੀਵਜ਼ ਅਤੇ ਹੈੱਮਲਾਈਨ ’ਤੇ ਇਹ ਕਢਾਈ ਇਨ੍ਹਾਂ ਕੁੜਤਿਆਂ ਨੂੰ ਹੋਰ ਵੀ ਆਕਰਸ਼ਕ ਬਣਾਉਂਦੀ ਹੈ। ਬਾਜ਼ਾਰ ’ਚ ਇਨ੍ਹਾਂ ਦੀ ਵੈਰਾਇਟੀ ਬਹੁਤ ਹੈ। ਬ੍ਰਾਈਟ ਕਲਰਜ਼ ਜਿਵੇਂ ਗ੍ਰੀਨ, ਰੈੱਡ, ਮੈਰੂਨ, ਬਲੈਕ ਅਤੇ ਯੈਲੋ ’ਚ ਉਪਲਬਧ ਇਹ ਕੁੜਤੇ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਰਹੇ ਹਨ। ਬਹੁਤ ਜ਼ਿਆਦਾ ਠੰਢ ਪੈਣ ’ਤੇ ਇਨ੍ਹਾਂ ਨੂੰ ਹਾਈ ਨੈੱਕ ਸਵੈਟਰ ਜਾਂ ਹੋਰ ਲੇਅਰਡ ਟਾਪ ਦੇ ਉੱਪਰ ਵੀ ਸਟਾਈਲ ਕੀਤਾ ਜਾ ਸਕਦਾ ਹੈ।
ਜੀਨਸ ਦੇ ਨਾਲ ਇਹ ਕੁੜਤਾ ਪਹਿਨਣ ਨਾਲ ਲੁੱਕ ਇੰਡੋ-ਵੈਸਟਰਨ ਹੋ ਜਾਂਦੀ ਹੈ। ਕੁੜਤਾ ਟ੍ਰੈਡੀਸ਼ਨਲ ਐਲੀਮੈਂਟ ਜੋੜਦਾ ਹੈ, ਜਦਕਿ ਜੀਨਸ ਮਾਡਰਨ ਟੱਚ ਦਿੰਦੀ ਹੈ। ਜ਼ਿਆਦਾਤਰ ਮੁਟਿਆਰਾਂ ਡਾਰਕ ਬਲੂ, ਲਾਈਟ ਬਲੂ ਜਾਂ ਬਲੈਕ ਜੀਨਸ ਨੂੰ ਪਹਿਲ ਦਿੰਦੀਆਂ ਹਨ। ਜੀਨਸ ਦੀ ਵੈਰਾਇਟੀ ਵੀ ਕਮਾਲ ਦੀ ਹੈ। ਸਕਿਨੀ, ਸਟ੍ਰੇਟ, ਹਾਈ-ਵੈਸਟ, ਵਾਈਡ ਲੈੱਗ, ਕਾਰਗੋ ਜਾਂ ਲੂਜ਼ ਫਿੱਟ ਵਾਲੀ ਜੀਨਸ ਹਰ ਤਰ੍ਹਾਂ ਦੇ ਕਸ਼ਮੀਰੀ ਕੁੜਤੇ ਦੇ ਨਾਲ ਖੂਬ ਜਚਦੀ ਹੈ। ਸ਼ਾਰਟ ਜਾਂ ਮੀਡੀਅਮ ਲੈਂਥ ਦੇ ਕੁੜਤੇ ਸਕਿਨੀ ਜਾਂ ਸਟ੍ਰੇਟ ਜੀਨਸ ਦੇ ਨਾਲ ਬਿਹਤਰ ਲੱਗਦੇ ਹਨ ਜਦਕਿ ਲੰਬੇ ਕੁੜਤੇ ਵਾਈਡ ਲੈੱਗ ਜਾਂ ਬੂਟਕੱਟ ਜੀਨਸ ਦੇ ਨਾਲ ਬੈਲੰਸਡ ਲੁੱਕ ਦਿੰਦੇ ਹਨ। ਇਹ ਕੰਬੀਨੇਸ਼ਨ ਕਾਲਜ, ਆਫਿਸ, ਕੈਜ਼ੂਅਲ ਆਊਟਿੰਗ ਜਾਂ ਪਾਰਟੀ ’ਚ ਵੀ ਪਰਫੈਕਟ ਰਹਿੰਦਾ ਹੈ।
ਐਕਸੈਸਰੀਜ਼ ਇਸ ਲੁੱਕ ਨੂੰ ਹੋਰ ਨਿਖਾਰਦੀਆਂ ਹਨ। ਮੁਟਿਆਰਾਂ ਵੱਡੇ ਕਲੱਚ, ਸਲਿੰਗ ਬੈਗ, ਸਟਾਈਲਿਸ਼ ਗੌਗਲਸ, ਸਟੋਲ, ਸਕਾਰਫ਼, ਵਾਚ ਅਤੇ ਕੈਪ ਦੀ ਵਰਤੋਂ ਕਰ ਰਹੀਆਂ ਹਨ। ਜਿਊਲਰੀ ’ਚ ਮਿਨੀਮਲਿਸਟ ਅਪ੍ਰੋਚ ਪਸੰਦ ਕੀਤੀ ਜਾ ਰਹੀ ਹੈ। ਜਿਵੇਂ ਛੋਟੇ ਈਅਰਰਿੰਗਸ, ਟਾਪਸ, ਚੇਨ, ਬ੍ਰੈਸਲੇਟ ਆਦਿ ਮੁਟਿਆਰਾਂ ਦੀ ਲੁੱਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸੁੰਦਰ ਬਣਾ ਰਹੇ ਹਨ। ਹੇਅਰ ਸਟਾਈਲ ’ਚ ਓਪਨ ਹੇਅਰ ਸਭ ਤੋਂ ਜ਼ਿਆਦਾ ਪਾਪੂਲਰ ਹੈ, ਜੋ ਲੁੱਕ ਨੂੰ ਕਲਾਸੀ ਬਣਾਉਂਦਾ ਹੈ। ਕੁਝ ਮੁਟਿਆਰਾਂ ਹਾਫ ਬਨ ਜਾਂ ਪੂਰੀ ਤਰ੍ਹਾਂ ਬੰਦ ਹੇਅਰ ਵੀ ਟਰਾਈ ਕਰਦੀਆਂ ਹਨ, ਜੋ ਕੁੜਤੇ ਦੀ ਕਢਾਈ ਨੂੰ ਹਾਈਲਾਈਟ ਕਰਦਾ ਹੈ। ਇਹ ਟ੍ਰੈਂਡ ਨਾ ਸਿਰਫ ਆਰਾਮਦਾਇਕ ਹੈ ਸਗੋਂ ਕਸ਼ਮੀਰੀ ਸੰਸਕ੍ਰਿਤੀ ਨੂੰ ਵੀ ਪ੍ਰਮੋਟ ਕਰਦਾ ਹੈ। ਬਾਜ਼ਾਰ ’ਚ ਵਧਦੀ ਮੰਗ ਦੇ ਕਾਰਨ ਡਿਜ਼ਾਈਨਰ ਕਸ਼ਮੀਰੀ ਕੁੜਤੇ ਹਰ ਬਜਟ ’ਚ ਉਪਲਬਧ ਹਨ। ਸਰਦੀਆਂ ’ਚ ਜੀਨਸ ਦੇ ਨਾਲ ਕਸ਼ਮੀਰੀ ਕੁੜਤਾ ਪਹਿਨ ਕੇ ਮੁਟਿਆਰਾਂ ਸਟਾਈਲਿਸ਼, ਟ੍ਰੈਂਡੀ ਅਤੇ ਮਾਡਰਨ ਦਿਖ ਰਹੀਆਂ ਹਨ। ਇਹ ਜੋੜੀ ਫੈਸ਼ਨ ਦੀ ਦੁਨੀਆ ’ਚ ਇਕ ਪਰਫੈਕਟ ਬੈਲੰਸ ਹੈ, ਜੋ ਟ੍ਰੈਡੀਸ਼ਨ ਅਤੇ ਕੰਟੈਂਪਰੇਰੀ ਸਟਾਈਲ ਨੂੰ ਨਾਲ ਲੈ ਕੇ ਚਲਦੀ ਹੈ।
