ਬਹੁਤ ਜ਼ਰੂਰੀ ਹੈ ਬਰਸਾਤੀ ਮੌਸਮ ’ਚ ਘਰ ਦੀ ਸਫ਼ਾਈ

Wednesday, Aug 28, 2024 - 04:52 PM (IST)

ਬਹੁਤ ਜ਼ਰੂਰੀ ਹੈ ਬਰਸਾਤੀ ਮੌਸਮ ’ਚ ਘਰ ਦੀ ਸਫ਼ਾਈ

ਜਲੰਧਰ- ਮਾਨਸੂਨ ’ਚ ਸੀਲਨ (ਸਿਓਂਕ) ਕਾਰਨ ਅਕਸਰ ਘਰ ’ਚ ਅਜੀਬ ਜਿਹੀ ਬਦਬੂ ਆਉਣ ਲੱਗਦੀ ਹੈ, ਜਿਸ ਨਾਲ ਨਾ ਸਿਰਫ਼ ਘਰ ਦਾ ਮਾਹੌਲ ਖ਼ਰਾਬ ਹੋ ਜਾਂਦਾ ਹੈ, ਸਗੋਂ ਮੂਡ ਵੀ ਖ਼ਰਾਬ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਅਤੇ ਘਰ ਦੀ ਸਫ਼ਾਈ ਕਰਨ ’ਤੇ ਵੀ ਤਾਜ਼ਗੀ ਮਹਿਸੂਸ ਨਹੀਂ ਹੁੰਦੀ ਤਾਂ ਕੁਝ ਘਰੇਲੂ ਉਤਪਾਦਾਂ ਦੀ ਮਦਦ ਨਾਲ ਤੁਹਾਡਾ ਕੰਮ ਬਣ ਸਕਦਾ ਹੈ।

ਹਲਕੇ ਰੰਗ  
ਬਰਸਾਤ ਦੇ ਮੌਸਮ ’ਚ ਕੀੜੇ-ਮਕੌੜੇ  ਅਕਸਰ ਆਉਂਦੇ ਹਨ, ਕਿਉਂਕਿ ਗੂੜ੍ਹੇ ਰੰਗ ਕੀੜੇ-ਮਕੌੜਿਆਂ ਨੂੰ ਪਸੰਦ ਹੁੰਦੇ  ਹਨ। ਇਸ ਲਈ ਫ਼ਰਨੀਚਰ ਨੂੰ ਚਮਕਦਾਰ ਬਣਾਉਣ ਲਈ ਸਿਰਫ਼ ਸਫ਼ੈਦ ਜਾਂ ਹਲਕੇ ਰੰਗ ਦਾ ਪੇਂਟ ਕਰਾਓ।

ਚਮਕਦਾਰ ਫ਼ਰਨੀਚਰ
ਤੇਲ ਅਤੇ ਨਿੰਬੂ ਦਾ ਰਸ  ਨੂੰ 2 ਹਿੱਸਿਆਂ ਵਿਚ ਵੰਡੋ ਅਤੇ ਅੱਧਾ ਸਾਫ਼ ਕਰ  ਲਈ ਅਤੇ ਬਾਕੀ ਅੱਧਾ ਫ਼ਰਨੀਚਰ ਨੂੰ ਪਾਲਿਸ਼ ਕਰਨ ਲਈ ਰੱਖੋ। ਫਿਰ ਇਸ ਨੂੰ ਸਾਫ਼ ਅਤੇ ਸੁੱਕੇ ਕੱਪੜੇ ਨਾਲ ਸਾਫ਼ ਕਰ ਲਓ। ਲੱਕੜ  ਦਾ ਫ਼ਰਨੀਚਰ ਚਮਕ ਜਾਏਗਾ।

ਹੈਲਦੀ ਕਟਿੰਗ ਬੋਰਡ
ਜੇਕਰ ਤੁਸੀਂ ਕਟਿੰਗ ਬੋਰਡ ਦੇ ਪੀਲੇਪਣ ਅਤੇ ਗੰਦਗੀ ਤੋਂ ਪਰੇਸ਼ਾਨ ਹੋ, ਤਾਂ ਨਿੰਬੂ ਤੁਹਾਡੀ ਮਦਦ ਕਰੇਗਾ। ਕੱਟੇ ਹੋਏ ਨਿੰਬੂ ਨੂੰ ਕਟਿੰਗ ਬੋਰਡ ’ਤੇ ਰਗੜੋ ਅਤੇ 20 ਮਿੰਟਾਂ ਲਈ ਛੱਡ ਦਿਓ ਅਤੇ ਫਿਰ ਧੋ ਲਓ। ਸਿਹਤ ਦੇ ਕਾਰਨਾਂ ਕਰਕੇ, ਇਸ ਪ੍ਰਕਿਰਿਆ ਨੂੰ ਕੁਝ ਦਿਨਾਂ ਦੇ ਅੰਤਰਾਲ ’ਤੇ ਦੁਹਰਾਓ।

ਚਿਪਚਿਪ ਤੋਂ ਛੁਟਕਾਰਾ
ਬੱਚਿਆਂ ਵੱਲੋਂ  ਜਗ੍ਹਾ-ਜਗ੍ਹਾ ਸਟਿਕਰ ਜਾਂ ਲੈਬਲ ਚਿਪਕਾਉਣ ’ਤੇ ਪ੍ਰੇਸ਼ਾਨ ਨਾ ਹੋਵੋ। ਬਸ ਵਿਨੇਗਰ ਦੀ ਮਦਦ ਲਓ। ਇਕ ਨੈਪਕਿਨ ਨੂੰ ਵਿਨੇਗਰ ਵਿਚ ਭਿਓਂ ਦੇਵੋ ਤੇ ਉਸ ਨੂੰ ਸਟਿੱਕਰ ਲੱਗੀ ਜਗ੍ਹਾ ’ਤੇ ਰਗੜੋ, ਜਲਦ ਹੀ ਚਿਪਚਪ ਤੋਂ ਛੁਟਕਾਰਾ ਮਿਲ ਜਾਵੇਗਾ। 

ਮਾਈਕ੍ਰੋਵੇਵ 
ਮਾਈਕ੍ਰੋਵੇਵ ਅਤੇ ਇਸ ਦੇ ਬਰਤਨਾਂ ਨੂੰ ਸਾਫ਼ ਕਰਨ ਲਈ ਅੱਧਾ ਕੱਪ ਪਾਣੀ ਅਤੇ ਅੱਧਾ ਕੱਪ ਸਿਰਕਾ ਮਿਲਾ ਕੇ ਮਾਈਕ੍ਰੋਵੇਵ ਬਾਊਲ ਵਿਚ ਰੱਖੋ।  ਇਸ ਨੂੰ ਦੋ ਮਿੰਟਾਂ ਲਈ ਮਾਈਕ੍ਰੋਵੇਵ ਕਰੋ। ਤਿਆਰ ਮਿਸ਼ਰਣ ਨਾਲ ਮਾਈਕ੍ਰੋਵੇਵ ਨੂੰ ਸਾਫ਼ ਕਰੋ। ਇਸ ਨਾਲ ਬਰਤਨ ਅਤੇ ਮਾਈਕ੍ਰੋਵੇਵ ਦੋਵੇਂ ਸਾਫ਼ ਹੋ ਜਾਣਗੇ।
 
ਫੁੱਲਾਂ ਨਾਲ ਸਜਾਓ : ਰੰਗ-ਬਿਰੰਗ ਖ਼ੁਸ਼ਬੂਦਾਰ ਫੁੱਲਾਂ ਨਾਲ ਘਰ ਨੂੰ ਸਜਾਉਣਾ ਵੀ ਸਭ ਤੋਂ ਵਧੀਆ ਵਿਕਲਪ ਹੈ। ਆਪਣੇ ਘਰ ਦੀ ਖ਼ੂਬਸੂਰਤੀ ਵਧਾਉਣ ਲਈ ਇਨ੍ਹਾਂ ਫੁੱਲਾਂ ਨਾਲ ਆਪਣੇ ਘਰ ਨੂੰ ਸਜਾਓ ਅਤੇ ਇਸ ਨੂੰ ਮਹਿਕ ਵੀ ਦਿਓ।


author

Tarsem Singh

Content Editor

Related News