ਇਹ ਜਹਾਜ਼ ਸਮੰਦਰ ''ਚ ਹੋ ਸਕਦਾ ਹੈ ਸਿੱਧਾ ਖੜ੍ਹਾਂ

Tuesday, Jan 24, 2017 - 10:31 AM (IST)

 ਇਹ ਜਹਾਜ਼ ਸਮੰਦਰ ''ਚ ਹੋ ਸਕਦਾ ਹੈ ਸਿੱਧਾ ਖੜ੍ਹਾਂ

ਮੁੰਬਈ—ਦੁਨੀਆ ''ਚ ਬਹੁਤ ਸਾਰੇ ਪਾਣੀ ਵਾਲੇ ਜਹਾਜ਼ ਹਨ, ਜੋਂ ਪਾਣੀ ਦੇ ਵਿੱਚੋਂ-ਵਿੱਚ ਚੱਲਦੇ ਹਨ ਅਤੇ ਕਈ ਮੀਲਾਂ ਦਾ ਰਾਸਤਾ ਤਹਿ ਕਰਦੇ ਹਨ ਪਰ ਕਈ ਜਹਾਜ਼ ਦੁਨੀਆ ''ਚ ਅਜਿਹੇ ਵੀ ਹਨ, ਜਿਨ੍ਹਾਂ ਦੇ ਬਾਰੇ ''ਚ ਸੁਣ ਕੇ ਅਕਸਰ ਹੈਰਾਨੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਜਹਾਜ਼ ਦੇ ਬਾਰੇ ''ਚ ਦੱਸਣ ਜਾਂ ਰਹੇ ਹਾਂ।
ਚਮਚ ਵਰਗਾ ਦਿਸਣ ਵਾਲਾ 355 ਫੁੱਟ ਲੰਬਾ ਇਹ ਆਰ.ਵੀ. ਫਲਿਪ ਦੁਨੀਆ ਦਾ ਇਕਲੌਤਾ ਜਹਾਜ਼ ਹੈ। ਇਹ ਜਹਾਜ਼ ਵਰਟੀਕਲੀ ਅਤੇ ਹੌਰਿਜੇਨਟਲੀ ਆਪਰੇਟ ਹੋ ਸਕਦਾ ਹੈ। ਨਾਲ ਹੀ 28 ਮਿੰਟ ''ਚ ਆਪਣੀ ਟਰਾਂਸਫਾਰਮੇਸ਼ਨ ਦੀ ਪ੍ਰਕਿਰਿਆ ਪੂਰੀ ਕਰ ਲੈਦਾ ਹੈ। ਇੰਨ੍ਹੀ ਹੀ ਨਹੀਂ , ਇਸਦੀ ਇੱਕ ਅਨੋਖੀ ਗੱਲ ਹੋਰ ਵੀ ਹੈ ਕਿ ਇਹ ਪਾਣੀ ''ਚ ਸਿੱਧਾ ਖੜ੍ਹਾਂ ਹੋ ਜਾਂਦਾ ਹੈ। ਇਸ ਜਹਾਜ਼ ਦੇ ਹੈਂਡਲ ''ਚ 700 ਟਨ ਪਾਣੀ ਅਤੇ ਕਰੈਡਲ ''ਚ ਹਵਾ ਪੰਪ ਕੀਤੀ ਜਾਂਦੀ ਹੈ। 1962 ''ਚ ਵੇਵ ਹਾਇਟ, ਅਕੌਸਿਟਕ ਸਿਗਨਲ, ਵਾਟਰ ਟੇਂਪਰੇਚਰ ''ਤੇ ਡਾਟਾ ਅਤੇ ਰਿਸਰਚ ਦੇ ਉਪਦੇਸ਼ ਨਾਲ ਡਾ  ਫਰੈੱਡ ਸਪਾਈਸ ਨੇ ਇਸ ਨੂੰ ਬਣਾਇਆ ਸੀ।
ਜਦੋਂ ਇਹ ਪਾਣੀ ''ਚ ਸਿੱਧਾ ਖੜ੍ਹਾਂ ਹੋ ਜਾਂਦਾ ਹੈ ਤਾਂ ਬਾਹਰ ਇਸਦੀ ਲੰਬਾਈ 55 ਫੁੱਟ ਰਹਿ ਜਾਂਦੀ ਹੈ ਅਤੇ 300 ਫੁੱਟ ਪਾਣੀ ਦੇ ਅੰਦਰ ਚੱਲਾ ਜਾਂਦਾ ਹੈ। ਇਸ ਜਹਾਜ਼ ''ਤੇ 30 ਫੁੱਟ ਪਾਣੀ ਦੀ ਲਹਿਰਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਹੈ। ਟਰਾਂਸਫਾਰਮੇਸ਼ਨ ਦੇ ਬਾਅਦ ਦੀਵਾਰਾਂ ਫਰਸ਼  ਅਤੇ ਫਰਸ਼ਾਂ ਦੀਵਾਰਾਂ ਬਣ ਜਾਂਦੀਆਂ ਹਨ।
ਜਹਾਜ਼ ਜੇ ਸਾਰੇ ਕਮਰਿਆਂ ''ਚ ਦੋ ਦਰਵਾਜੇ ਹਨ ਤਾਂ ਕਿ ਟਰਾਂਸਫਾਰਮੇਸ਼ਮ ਤੋਂ ਪਹਿਲਾਂ  ਅਤੇ ਬਾਅਦ ''ਚ ਕੰਮ ਆ ਸਕਣ। ਜਹਾਜ਼ ''ਤੇ ਹਰ ਸਮੇਂ 16 ਲੋਕਾਂ ਦਾ ਦਲ ਮੌਜੂਦ ਰਹਿੰਦਾ ਹੈ। ਇਸ ਜਹਾਜ਼ ਦੇ ਕਮਰਿਆਂ ''ਚ ਹਰ ਚੀਜ਼ ਡਬਲ ਹੁੰਦੀ ਹੈ ਤਾਂ ਜੋ ਹਰ ਸਥਿਤੀ ''ਚ ਇੱਕ ਚੀਜ਼ ਕੰਮ ਆ ਸਕੇ।


Related News