ਭਾਰਤ ਦੀਆਂ ਸਭ ਤੋਂ ਖਤਰਨਾਕ ਪੰਜ ਟਰੈਕਿੰਗ ਥਾਵਾਂ

03/28/2017 4:05:39 PM

ਜਲੰਧਰ— ਭਾਰਤ ''ਚ ਘੁੰਮਣ ਲਈ ਬਹੁਤ ਖਾਸ ਥਾਵਾਂ ਹਨ। ਇੱਥੇ ਘੁੰਮਣ ਲਈ ਪਹਾੜ, ਝੀਲਾਂ, ਰੇਗਿਸਤਾਨ ਦੇ ਇਲਾਵਾ ਧਾਰਮਿਕ ਅਤੇ ਇਤਿਹਾਸਕ ਥਾਵਾਂ ਵੀ ਹਨ। ਕੁਝ ਲੋਕ ਹਿੰਮਤੀ ਕੰਮ ਕਰਨ ਦਾ ਸ਼ੌਕ ਰੱਖਦੇ ਹਨ। ਭਾਰਤ 
''ਚ ਵੀ ਅਜਿਹੀਆਂ ਥਾਵਾਂ ਹਨ, ਜਿੱਥੇ ਤੁਸੀਂ ਆਪਣੀ ਇਸ ਇੱਛਾ ਨੂੰ ਪੂਰਾ ਕਰ ਸਕਦੇ ਹੋ। ਭਾਰਤ ''ਚ ਉਤਸ਼ਾਹੀ ਥਾਵਾਂ ਦੀ ਕੋਈ ਕਮੀ ਨਹੀਂ ਹੈ। ਅੱਜ ਅਸੀਂ ਤੁਹਾਨੂੰ ਭਾਰਤ ਦੀਆਂ ਕੁਝ ਅਜਿਹੀਆਂ ਥਾਵਾਂ ਬਾਰੇ ਦੱਸ ਰਹੇ ਹਾਂ ਜੋ ਕੁਦਰਤੀ ਨਜ਼ਾਰਿਆਂ ਅਤੇ ਉਤਸ਼ਾਹ ਨਾਲ ਭਰਪੂਰ ਹਨ।
1. ਫੁੱਲਾਂ ਦੇ ਸਫ਼ਰ ਵਾਲੀ ਘਾਟੀ, ਉੱਤਰਾਖੰਡ
ਉੱਤਰਾਖੰਡ ''ਚ ਫੁੱਲਾਂ ਦੀ ਘਾਟੀ ਨੂੰ ਰਾਸ਼ਟਰੀ ਬਾਗ ਦਾ ਦਰਜਾ ਦਿੱਤਾ ਗਿਆ ਹੈ। ਇੱਥੇ 11 ਕਿਲੋਮੀਟਰ ਦੀ ਦੂਰੀ ਤੱਕ ਵੱਖ-ਵੱਖ ਕਿਸਮਾਂ ਦੇ ਫੁੱਲ ਲੱਗੇ ਹਨ। ਫੁੱਲਾਂ ਨਾਲ ਸਜੀ ਇਸ ਘਾਟੀ ਨੂੰ ਲੋਕ ਮਾਨਸੂਨ ''ਚ ਦੇਖਣ ਲਈ ਆਉਂਦੇ ਹਨ। ਮਾਨਸੂਨ ''ਚ ਹਰ ਦੂਜੇ ਹਫਤੇ ਫੁੱਲਾਂ ਦਾ ਰੰਗ ਬਦਲ ਜਾਂਦਾ ਹੈ।
2. ਰੂਪਕੁੰਡ ਟਰੇਕ, ਉੱਤਰਾਖੰਡ
ਉੱਤਰਾਖੰਡ ''ਚ ਰੂਪਕੁੰਡ ਬਹੁਤ ਹੀ ਖੂਬਸੂਰਤ ਥਾਂ ਹੈ। ਕੁਝ ਲੋਕ ਇਸ ਨੂੰ ''ਪਿੰਜਰਾਂ ਦੀ ਝੀਲ'' ਵੀ ਕਹਿੰਦੇ ਹਨ ਪਰ ਇਸ ਦੇ ਪਿੱਛੇ ਦੀ ਕਹਾਣੀ ਨੂੰ ਕੋਈ ਨਹੀਂ ਜਾਣਦਾ।
3. ਸਿੰਗਲਿਲਾ ਕੰਚਨਜੰਗਾ ਟਰੇਕ, ਸਿੱਕਮ
ਸਿੰਗਲਿਲਾ ਕੰਚਨਜੰਗਾ ਟਰੇਕ ਦੀ ਉੱਚਾਈ 700 ਕਿਲੋਮੀਟਰ ਹੈ। ਕੁਦਰਤੀ ਖੂਬਸੂਰਤੀ ਅਤੇ ਪਹਾੜਾਂ ਦਾ ਨਜ਼ਾਰਾ ਦੇਖਣ ਲਈ ਇਹ ਥਾਂ ਬਹੁਤ ਵਧੀਆ ਹੈ। ਇਹ ਦੁਨੀਆ ਦੀ ਤੀਜੀ ਸਭ ਤੋਂ ਉੱਚੀ ਚੋਟੀ ਹੈ।
4. ਪਿੰਨ ਪਾਰਵਤੀ ਪਾਸ ਟਰੇਕ, ਹਿਮਾਚਲ ਪ੍ਰਦੇਸ਼
ਪਿੰਨ ਪਾਰਵਤੀ ਭਾਰਤ ''ਚ ਸਭ ਤੋਂ ਦਿਲਚਸਪ ਅਤੇ ਚੁਣੌਤੀਪੂਰਨ ਟਰੈਕਿੰਗ ਥਾਵਾਂ ''ਚੋਂ ਇਕ ਹੈ। ਸਮੁੰਦਰ ਤਲ ਤੋਂ ਇਸ ਦੀ ਉੱਚਾਈ 5,319 ਮੀਟਰ ਹੈ। ਲੋਕ ਇੱਥੇ ਸਾਹਸੀ ਕੰਮਾਂ ਨੂੰ ਕਰਨ ਦਾ ਮਜਾ ਲੈਣ ਆਉਂਦੇ ਹਨ।
5. ਚਾਦਰ ਟਰੇਕ ਜੰਮੂ ਅਤੇ ਕਸ਼ਮੀਰ
ਚਾਦਰ ਟਰੇਕ ਮਤਲਬ ਫਰੋਜ਼ਨ ਰੀਵਰ ਦੇ ਨਾਂ ਨਾਲ ਜਾਣੀ ਜਾਂਦੀ ਇਸ ਥਾਂ ਨੂੰ ਦੇਖਣ ਲਈ ਦੁਨੀਆ ਭਰ ਦੇ ਲੋਕ ਆਉਂਦੇ ਹਨ।

Related News