ਘੱਟ ਸਮੇਂ ਵਿਚ ਹੀ ਕਰ ਸਕਦੇ ਹੋ ਤੁਸੀਂ ਇਸ ਖੂਬਸੂਰਤ ਹਿਲ ਸਟੇਸ਼ਨ ਦੀ ਸੈਰ

07/22/2017 4:34:56 PM

ਨਵੀਂ ਦਿੱਲੀ— ਅੱਜਕਲ ਲੋਕ ਇੰਨੇ ਬਿਜੀ ਹੋ ਗਏ ਹਨ ਕਿ ਘੁੰਮਣ ਲਈ ਵੀ ਉਨ੍ਹਾਂ ਕੋਲ ਸਮਾਂ ਨਹੀਂ ਹੁੰਦਾ। ਕਿਸੇ ਥਾਂ 'ਤੇ 5 ਤੋਂ 6 ਦਿਨ ਘਰ ਤੋਂ ਬਾਹਰ ਜਾਣ ਨਾਲ ਕਾਰੋਬਾਰ 'ਤੇ ਅਸਰ ਪੈਂਦਾ ਹੈ। ਤੁਸੀਂ ਕਿਸੇ ਹਿਲ ਸਟੇਸ਼ਨ 'ਤੇ ਘੁੰਮਣ ਲਈ ਜਾਣਾ ਚਾਹੁੰਦੇ ਹੋ ਤਾਂ ਐਡਵੈਂਚਰ ਦੇ ਸ਼ੌਕੀਨ ਹੋ ਤਾਂ ਸਾਉਥ ਇੰਡਿਆ ਦਾ ਮਦਿਕੇਲੀ ਹਿਲ ਸਟੇਸ਼ਨ ਤੁਹਾਡੇ ਲਈ ਬੈਸਟ ਹੈ। ਤੁਸੀਂ ਇਸ ਥਾਂ ਇਹ ਥਾਂ ਇਕ ਦਿਨ ਵਿਚ ਹੀ ਦੇਖ ਸਕਦੇ ਹੋ। 
ਕੁਦਰਤੀ ਨਜ਼ਾਰਿਆਂ, ਖੂਬਸੂਰਤ ਪਹਾੜੀਆਂ ਅਤੇ ਸੁਹਾਵਨੇ ਮੌਸਮ ਲਈ ਜਾਣੀ ਜਾਣ ਵਾਲੀ ਇਹ ਥਾਂ ਹਰ ਕਿਸੇ ਦਾ ਮਨ ਆਪਣੇ ਵੱਲ ਆਕਰਸ਼ਤ ਕਰਦੀ ਹੈ। ਮਦਿਕੇਰੀ ਸੁਮੰਦਰਤਲ ਤੋਂ 1525 ਮੀਟਰ ਦੀ ਉਂਚਾਈ 'ਤੇ ਵਸਿਆ ਹੋਇਆ ਹੈ। ਇੱਥੋਂ ਦਾ ਸੋਹਣਾ ਬਾਗਾਨ ਦੇਖਣ ਲਈ ਲੋਕ ਦੂਰ-ਦੂਰ ਤੋਂ ਇੱਥੇ ਆਉਂਦੇ ਹਨ। 
ਇੱਥੋਂ ਦਾ ਵੀਰਭਦਰ ਮੰਦਰ ਟੁਰਿਸਟਾਂ ਲਈ ਆਕਰਸ਼ਣ ਦਾ ਕੇਂਦਰ ਹੈ। ਇੱਥੇ ਪਹਿਲਾਂ ਇਕ ਕਿਲਾ ਹੁੰਦਾ ਸੀ ਅਤੇ ਇਹ ਮੰਦਰ ਕਿਲੇ ਦੇ ਅੰਦਰ ਬਣਿਆ ਹੋਇਆ ਸੀ, ਜਿਸ ਨੂੰ ਅੰਗ੍ਰੇਜ਼ਾ ਨੂੰ ਤੁੜਵਾ ਕੇ ਚਰਚ ਬਣਾ ਲਿਆ। ਹੁਣ ਇਸ ਚਰਚ ਦੀ ਥਾਂ 'ਤੇ ਸੰਗ੍ਰਾਹਾਲਅ ਬਣਿਆ ਹੋਇਆ ਹੈ ਅਤੇ ਲੋਕ ਇਸ ਮੰਦਰ ਨੂੰ ਦੇਖਣ ਲਈ ਇੱਥੇ ਆਉਂਦੇ ਹਨ। ਇਸ ਹਿਲ ਸਟੇਸ਼ਨ ਦੀਆਂ ਸੜਕਾਂ ਦਾ ਨਜ਼ਾਰਾ ਬਹੁਤ ਸੋਹਣਾ ਹੈ। ਘੱਟ ਸਮੇਂ ਵਿਚ ਖੂਬਸੂਰਤ ਥਾਂ 'ਤੇ ਘੁੰਮਣ ਲਈ ਇਹ ਹਿਲ ਸਟੇਸ਼ਨ ਬੈਸਟ ਹੈ।


Related News