ਨਾੜ ''ਤੇ ਨਾੜ ਚੜ ਜਾਵੇ ਤਾਂ ਅਪਣਾਓ ਇਹ ਤਰੀਕੇ

Wednesday, Apr 12, 2017 - 07:33 AM (IST)

ਨਾੜ ''ਤੇ ਨਾੜ ਚੜ ਜਾਵੇ ਤਾਂ ਅਪਣਾਓ ਇਹ ਤਰੀਕੇ

ਨਵੀਂ ਦਿੱਲੀ— ਸਰੀਰ ਕਈ ਹੱਡੀਆਂ ਦਾ ਬਣਿਆ ਹੋਇਆ ਹੈ ਸਿਹਤਮੰਦ ਸਰੀਰ ਦੇ ਲਈ ਹੱਡੀਆਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਕਈ ਵਾਰੀ ਵਿਅਕਤੀ ਦੇ ਸਰੀਰ ਦੇ ਕਿਸੇ ਹਿੱਸੇ ''ਚ ਨਾੜ ''ਤੇ ਨਾੜ ਚੜ ਜਾਵੇ ਤਾਂ ਬਹੁਤ ਤਕਲੀਫ ਹੁੰਦੀ ਹੈ। ਇਹ ਪਰੇਸ਼ਾਨੀ ਜ਼ਿਆਦਾਤਰ ਲੱਤਾਂ ਅਤੇ ਪੈਰਾਂ ਨੂੰ ਹੁੰਦੀ ਹੈ। ਅਕਸਰ ਰਾਤ ਨੂੰ ਸੋਂਦੇ ਸਮੇਂ ਹੀ ਨਾੜ ਚੜਦੀ ਹੈ। ਨਾੜ ਚੜਣ ਦਾ ਕੋਈ ਮੁੱਖ ਕਾਰਨ ਤਾਂ ਨਹੀਂ ਹੈ ਪਰ ਇਸ ਦੇ ਨਾਲ ਬਹੁਤ ਪਰੇਸ਼ਾਨੀ ਹੁੰਦੀ ਹੈ। ਇਸ ਸਮੱਸਿਆ ਦਾ ਕੋਈ ਪੱਕਾ ਇਲਾਜ ਤਾਂ ਨਹੀਂ ਹੈ ਪਰ ਇਸ ਦੇ ਲਈ ਕੋਈ ਤਰੀਕੇ ਵਰਤ ਕੇ ਤੁਸੀਂ ਦਰਦ ਨੂੰ ਦੂਰ ਕਰ ਸਕਦੇ ਹੋ। 
ਸੁਝਾਅ
- ਸਰੀਰ ''ਚ ਕਿਤੇ ਵੀ ਨਾੜ ''ਤੇ ਨਾੜ ਚੜ ਜਾਵੇ ਤਾਂ ਕਾਫੀ ਪਰੇਸ਼ਾਨੀ ਹੁੰਦੀ ਹੈ। ਕਈ ਵਾਰੀ ਤਾਂ ਇਹ ਕੁਝ ਸਕਿੰਟਾਂ ''ਚ ਹੀ ਠੀਕ ਹੋ ਜਾਂਦੀ ਹੈ ਪਰ ਕਈ ਵਾਰੀ ਕਾਫੀ ਸਮੇਂ ਲੱਗ ਜਾਂਦਾ ਹੈ ਅਤੇ ਬਹੁਤ ਦਰਦ ਹੁੰਦਾ ਹੈ। ਇਸ ਲਈ ਜੇ ਤੁਹਾਡੇ ਖੱਬੇ ਪੈਰ ਦੀ ਨਾੜ ਚੜ ਜਾਵੇ ਤਾਂ ਆਪਣੇ ਸੱਜੇ ਹੱਥ ਦੀ ਉਂਗਲੀ ਨਾਲ ਕੰਨ ਦੇ ਨਿਚਲੇ ਜੋੜ ਨੂੰ ਦਬਾਉਣਾ ਚਾਹੀਦਾ ਹੈ। ਇਸ ਨਾਲ ਕੁਝ ਸਕਿੰਟਾਂ ''ਚ ਹੀ ਦਰਦ ਠੀਕ ਹੋ ਜਾਵੇਗਾ।
- ਨਾੜ ਚੜਨ ''ਤੇ ਹੱਥ ''ਤੇ ਥੋੜ੍ਹਾ ਜਿਹਾ ਨਮਕ ਰੱÎਖ ਕੇ ਚੱਟਨ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ। 
- ਇਸ ਤੋਂ ਇਲਾਵਾ ਕੇਲਾ ਖਾਣ ਨਾਲ ਵੀ ਨਾੜ ਚੜਨ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਕੇਲੇ ਨਾਲ ਸਰੀਰ ਨੂੰ ਪੋਟਾਸ਼ਿਅਮ ਮਿਲਦਾ ਹੈ। ਪੋਟਾਸ਼ਿਅਮ ਦੀ ਕਮੀ ਕਾਰਨ ਹੀ ਨਾੜ ਚੜਦੀ ਹੈ। 
- ਇਹ ਪਰੇਸ਼ਾਨੀ ਰਾਤ ਸਮੇਂ ਹੀ ਜ਼ਿਆਦਾ ਹੁੰਦੀ ਹੈ ਇਸ ਲਈ ਸੋਣ ਸਮੇਂ ਪੈਰ ਦੇ ਥੱਲੇ ਸਿਰਹਾਣਾ ਰੱਖੋ।
- ਦਰਦ ਤੋਂ ਰਾਹਤ ਪਾਓਣ ਲਈ ਦਰਦ ਵਾਲੀ ਥਾਂ ''ਤੇ ਬਰਫ ਲਗਾਓ। ਬਰਫ ਦੇ ਸੇਕ ਦੇਣ ਨਾਲ ਨਾੜ ਵੀ ਉਤਰ ਜਾਵੇਗੀ ਅਤੇ ਦਰਦ ਵੀ ਠੀਕ ਹੋਵੇਗਾ।
- ਕਮਜੋਰੀ ਦੀ ਵਜ੍ਹਾ ਨਾਲ ਨਾੜ ''ਤੇ ਨਾੜ ਚੜ ਜਾਂਦੀ ਹੈ। ਇਸ ਲਈ ਰੋਜ਼ ਆਪਣੇ ਭੋਜਨ ''ਚ ਬਾਦਾਮ, ਕਿਸ਼ਮਿਸ਼ ਅਤੇ ਅਖਰੋਟ ਸ਼ਾਮਲ ਕਰੋ।


Related News