ਕਮਰ ਦਰਦ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਤਰੀਕੇ

Wednesday, May 17, 2017 - 05:12 PM (IST)

 ਕਮਰ ਦਰਦ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਤਰੀਕੇ

ਨਵੀਂ ਦਿੱਲੀ— ਕਮਰ ਦਰਦ ਦੀ ਸਮੱਸਿਆ ਅੱਜ ਕਲ ਆਮ ਹੋ ਗਈ ਹੈ। ਭਾਰੀ ਚੀਜ਼ ਚੁਕਣ ਕਾਰਨ ਕਮਰ ਦਰਦ ਹੋਣ ਲਗਦਾ ਹੈ। ਖਾਸਤੋਰ ''ਤੇ ਕੰਮ ਦੇ ਦੌਰਾਨ ਜ਼ਿਆਦਾ ਦੇਰ ਤੱਕ ਬੈਠਣ ਕਾਰਨ ਵੀ ਕਮਰ ਦਰਦ ਹੁੰਦਾ ਹੈ। ਅੱਜ ਦੀ ਇਸ ਭੱਜਦੋੜ ਭਰੀ ਜ਼ਿੰਦਗੀ ''ਚ ਲੋਕਾਂ ਨੂੰ ਆਰਾਮ ਨਹੀਂ ਮਿਲ ਪਾਉਂਦਾ ਤਾਂ ਲੋਕ ਕਮਰ ਦਰਦ ਦੀ ਸਮੱਸਿਆ ਤੋਂ ਨਿਪਟਨ ਲਈ ਪੇਨਕਿਲਰ ਖਾਣ ਲੱਗਦੇ ਹਨ। ਇਹ ਇਕ ਗਲਤ ਆਦਤ ਹੈ। ਇਸ ਤੋਂ ਬਚਣਾ ਚਾਹੀਦਾ ਹੈ। ਇਸ ਦੇ ਬਜਾਏ ਕੰਮ ਦੇ ਦੌਰਾਨ ਜਾਂ ਬੈਠਦੇ ਸਮੇਂ ਇਨ੍ਹਾਂ ਤਰੀਕਿਆਂ ਨੂੰ ਵਰਤ ਕੇ ਕਮਰ ਦਰਦ ਤੋਂ ਬਚਿਆ ਜਾ ਸਕਦਾ ਹੈ।
- ਕੰਪਿਊਟਰ ਦੇ ਸਾਹਮਣੇ ਲੰਬੇ ਸਮੇਂ ਤੱਕ ਨਾ ਬੈਠੋ
- ਹਰ ਘੰਟੇ ''ਚ 5 ਮਿੰਟ ਦਾ ਬ੍ਰੇਕ ਜ਼ਰੂਰ ਲਓ।
- ਬੈਠਦੇ ਸਮੇਂ ਮੁਦਾਰਾਵਾਂ ਨੂੰ ਬਦਲਦੇ ਰਹੋ ਅਤੇ ਥੋੜ੍ਹੀ ਦੇਰ ਬਾਅਦ ਜਦੋਂ ਥਕਾਵਟ ਮਹਿਸੂਸ ਹੋਵੇ ਤਾਂ ਸਰੀਰ ਨੂੰ ਸਟ੍ਰੈਚ ਕਰੋ।
- ਬੈਠਣ ਦੇ ਲਈ ਕੁਰਸੀ ਦੀ ਚੋਣ ਕਰੋ।
- ਪੈਰ ਦੇ ਉਪਰ ਪੈਰ ਰੱਖ ਕੇ ਬੈਠਣ ਤੋਂ ਬਚੋ। ਇਸ ਨਾਲ ਕਮਰ ਸਿਧੀ ਰੱÎਖਣ ''ਚ ਦਿੱਕਤ ਆਉਂਦੀ ਹੈ ਅਤੇ ਕਮਰ ਦਰਦ ਹੋਣ ਲਗਦਾ ਹੈ।
- ਉੱਠਦੇ ਸਮੇਂ ਭਾਰ ਨੂੰ ਬੈਲੰਸ ਕਰ ਕੇ ਉੱਠੋ।

 


Related News