ਸਾਵਧਾਨ ! ਜਾਣੋ ਕਿਹੜੀਆਂ ਗੱਲਾਂ ਕਰਕੇ ‘ਪਤੀ-ਪਤਨੀ’ ਦੇ ਰਿਸ਼ਤੇ ’ਚ ਆ ਸਕਦੀ ਹੈ ‘ਦਰਾੜ’

05/02/2021 5:21:51 PM

ਜਲੰਧਰ (ਬਿਊਰੋ) - ਪਤੀ-ਪਤਨੀ ਦੇ ਰਿਸ਼ਤੇ 'ਚ ਕਦੇ ਪਿਆਰ ਤਾਂ ਕਦੇ ਲੜਾਈ ਝਗੜਾ ਹੋਣਾ ਸੁਭਾਵਿਕ ਗੱਲ ਹੈ। ਹਾਲਾਂਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਬਹੁਤ ਮਾਮੂਲੀ ਜਿਹੀ ਗੱਲ ਝਗੜੇ ਦੀ ਵਜ੍ਹਾ ਬਣ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਕਪਲਸ ਦੀਆਂ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਅਕਸਰ ਲੜਾਈ ਝਗੜੇ ਦਾ ਕਾਰਨ ਬਣ ਜਾਂਦੀਆਂ ਹਨ। ਜੇਕਰ ਇਨ੍ਹਾਂ ਨੂੰ ਸੁਧਾਰ ਲਿਆ ਜਾਵੇ ਤਾਂ ਰਿਸ਼ਤਾ ਮਜ਼ਬੂਤ ਬਣ ਸਕਦਾ ਹੈ। 

ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
 
1. ਸਰਪਰਾਈਜ਼ ਦੇਣਾ ਬੰਦ 
ਵਿਆਹ ਦੇ ਕੁਝ ਸਮੇਂ ਬਾਅਦ ਪਤੀ ਆਪਣੀ ਪਤਨੀ ਨੂੰ ਸਰਪਰਾਈਜ਼ ਦੇਣਾ ਬੰਦ ਕਰ ਦਿੰਦੇ ਹਨ। ਅਜਿਹੇ 'ਚ ਜਨਾਨੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਪਾਰਟਨਰ ਬਦਲ ਗਿਆ ਹੈ, ਜੋ ਕਿ ਰਿਸ਼ਤੇ 'ਚ ਝਗੜੇ ਦਾ ਕਾਰਨ ਬਣਦਾ ਹੈ।

ਪੜ੍ਹੋ ਇਹ ਵੀ ਖ਼ਬਰਾਂ - Health Tips : ਜੇਕਰ ਤੁਹਾਨੂੰ ਵੀ ਸੌਂਦੇ ਸਮੇਂ ਬੇਚੈਨੀ ਤੇ ਸਾਹ ਲੈਣ ’ਚ ਹੁੰਦੀ ਹੈ ‘ਤਕਲੀਫ਼’ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
 
2. ਛੁੱਟੀ ਨਾ ਲੈਣਾ
ਪਤਨੀ ਨੂੰ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੇ ਪਤੀ ਦਫ਼ਤਰ ਤੋਂ ਛੁੱਟੀ ਨਹੀਂ ਲੈਂਦੇ। ਇਹ ਛੋਟੀ ਜਿਹੀ ਗੱਲ ਅਕਸਰ ਪਤੀ-ਪਤਨੀ ਵਿਚਾਲੇ ਝਗੜੇ ਦਾ ਕਾਰਨ ਬਣ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ
 
3. ਰੋਮਾਂਸ ਖਤਮ ਹੋਣਾ
ਪਤੀ-ਪਤਨੀ ਜਦੋਂ ਮਾਤਾ-ਪਿਤਾ ਬਣ ਜਾਂਦੇ ਹਾਂ ਤਾਂ ਜਾਹਿਰ ਹੈ ਕਿ ਉਨ੍ਹਾਂ 'ਚ ਰੋਮਾਂਸ ਖ਼ਤਮ ਹੋ ਜਾਂਦਾ ਹੈ। ਰੋਮਾਂਸ ਖ਼ਤਮ ਹੋਣ ਕਾਰਨ ਪਤੀ-ਪਤਨੀ ’ਚ ਝਗੜਾ ਹੋ ਜਾਂਦਾ ਹੈ। ਰਿਸ਼ਤੇ 'ਚ ਪਹਿਲਾਂ ਵਰਗਾ ਪਿਆਰ ਨਾ ਰਹਿਣ ਕਾਰਨ ਇਹ ਝਗੜੇ ਦਾ ਕਾਰਨ ਬਣਦਾ ਹੈ।
 
4. ਹਰ ਸਮੇਂ ਚਿੜਚਿੜੇ ਰਹਿਣਾ
ਇਹ ਸ਼ਿਕਾਇਤ ਤਾਂ ਹਰ ਪਤਨੀ ਨੂੰ ਆਪਣੇ ਪਤੀ ਤੋਂ ਹੁੰਦੀ ਹੈ ਕਿ ਉਹ ਹਰ ਸਮੇਂ ਚਿੜਚਿੜੇ ਰਹਿੰਦੇ ਹਨ ਅਤੇ ਤੁਹਾਡਾ ਇਹੀ ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸਾ ਕਰਨਾ ਝਗੜੇ ਦਾ ਕਾਰਨ ਬਣਦਾ ਹੈ।

ਪੜ੍ਹੋ ਇਹ ਵੀ ਖ਼ਬਰਾਂ - ਬਿਊਟੀ ਟਿਪਸ: ਚਿਹਰੇ ’ਤੇ ਹੋਣ ਵਾਲੀਆਂ ਫਿਣਸੀਆਂ ਤੇ ਕਿੱਲਾਂ ਦੀ ਸਮੱਸਿਆ ਨੂੰ ਖ਼ਤਮ ਕਰ ਦੇਣਗੇ ਇਹ ਨੁਸਖ਼ੇ
 
5. ਦੋਸਤਾਂ ਨੂੰ ਜ਼ਿਆਦਾ ਸਮਾਂ ਦੇਣਾ
ਛੁੱਟੀ ਤੋਂ ਬਾਅਦ ਦੋਸਤਾਂ ਨਾਲ ਇੰਜੁਆਏ ਕਰਨਾ ਸਹੀ ਹੈ ਪਰ ਆਪਣੀ ਪਤਨੀ ਨੂੰ ਸਮੇਂ ਨਾ ਦੇਣਾ ਗ਼ਲਤ ਹੈ। ਫੈਮਿਲੀ ਦੇ ਨਾਲ ਸਮਾਂ ਨਾ ਬਿਤਾਉਣਾ ਮਨਮੁਟਾਅ ਦੀ ਵਜ੍ਹਾ ਬਣਦਾ ਹੈ। 
 
6. ਰੋਜ਼ ਇਕ ਹੀ ਡਿਸ਼
ਮਰਦ ਰੋਜ਼ਾਨਾ ਇਕ ਹੀ ਤਰ੍ਹਾਂ ਦੀ ਡਿਸ਼ ਖਾਣਾ ਪਸੰਦ ਨਹੀਂ ਕਰਦੇ ਪਰ ਜਨਾਨੀਆਂ ਨੂੰ ਸਮੱਸਿਆ ਹੁੰਦੀ ਹੈ ਕਿ ਉਹ ਰੋਜ਼ ਨਵਾਂ ਕੀ ਬਣਾਉਣ। ਇਹ ਸਮੱਸਿਆ ਵੀ ਪਤੀ-ਪਤਨੀ ਵਿਚਾਲੇ ਝਗੜੇ ਦਾ ਇਕ ਕਾਰਨ ਹੈ।

ਪੜ੍ਹੋ ਇਹ ਵੀ ਖ਼ਬਰਾਂ - ਐਤਵਾਰ ਨੂੰ ਜ਼ਰੂਰ ਕਰੋ ਇਹ ਉਪਾਅ, ਹੋਵੇਗੀ ਧਨ ਤੇ ਸੁੱਖ ਦੀ ਪ੍ਰਾਪਤੀ


rajwinder kaur

Content Editor

Related News