ਪਤੀ-ਪਤਨੀ ਦੇ ਰਿਸ਼ਤੇ ‘ਚ ਕਦੇ ਨਾ ਆਉਣ ਦਿਓ ਕੜਵਾਹਟ, ਇਸੇ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Monday, Feb 15, 2021 - 03:00 PM (IST)

ਜਲੰਧਰ (ਬਿਊਰੋ) - ਪਤੀ-ਪਤਨੀ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੈ, ਜੋ ਸਭ ਤੋਂ ਪਵਿੱਤਰ ਹੁੰਦਾ ਹੈ। ਇਹ ਰਿਸ਼ਤਾ ਮਿੱਠੇ-ਕੌੜੇ ਅਨੁਭਵਾਂ ਨਾਲ ਭਰਿਆ ਹੋਇਆ ਹੈ। ਇਸ ’ਚ ਸਭ ਕੁਝ ਮਿੱਠਾ ਵੀ ਆਮ ਜਿਹਾ ਨਹੀਂ ਲੱਗਦਾ ਅਤੇ ਨਾ ਹੀ ਸਿਰਫ਼ ਕੜਵਾਹਟ ਚੰਗੀ ਲੱਗਦੀ ਹੈ। ਇਹ ਰਿਸ਼ਤਾ ਵਿਸ਼ਵਾਸ ਅਤੇ ਆਪਣੇਪਨ ‘ਤੇ ਹੀ ਟਿਕ ਸਕਦਾ ਹੈ, ਜਿੱਥੇ ਵਿਸ਼ਵਾਸ ਟੁੱਟਿਆ ਤਾਂ ਇਸ ਪਵਿੱਤਰ ਰਿਸ਼ਤੇ ‘ਚ ਦਰਾਰ ਪੈਣ ‘ਚ ਸਮਾਂ ਨਹੀਂ ਲੱਗਦਾ। ਦੋਵਾਂ ‘ਚੋਂ ਕੋਈ ਵੀ ਕਿਸੇ ਵੀ ਗੱਲ ਨੂੰ ਤਿਲ ਦਾ ਪਹਾੜ ਬਣਾ ਦੇਵੇ ਤਾਂ ਚੰਗੀ ਭਲੀ ਚੱਲਦੀ ਕਿਸ਼ਤੀ ਡਗਮਗਾਉਣ ਲੱਗਦੀ ਹੈ ਇਸ ਕਿਸ਼ਤੀ ਨੂੰ ਡਗਮਗਾਹਟ ਤੋਂ ਬਚਾਉਣ ਲਈ ਦੋਵਾਂ ਨੂੰ ਆਪਣੀਆਂ ਕਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ। ਇਸੇ ਲਈ ਆਓ ਜਾਣਦੇ ਹਾਂ ਕੁਝ ਜ਼ਰੂਰੀ ਗੱਲਾਂ....

ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਪਤੀ

. ਪਤਨੀ ਦੇ ਪੇਕੇ ਜਾਣ ‘ਤੇ ਉਸ ਨੂੰ ਟੋਕਿਆ ਨਾ ਕਰੇ।
. ਪਤਨੀ ਦੀਆਂ ਮੰਗਾਂ ਨੂੰ ਬਿਨਾਂ ਸੋਚੇ-ਸਮਝੇ ਮਨ੍ਹਾ ਨਾ ਕਰੋ, ਜੋ ਤੁਹਾਡੀ ਜੇਬ੍ਹ ਖੁਸ਼ੀ ਨਾਲ ਸਵੀਕਾਰੇ, ਉਸ ਨੂੰ ਪੂਰੀ ਕਰੋ, ਜੋ ਨਾ ਸਵੀਕਾਰੇ, ਸੁਣਨ ਤੋਂ ਬਾਅਦ ਉਸ ਨੂੰ ਪਿਆਰ ਨਾਲ ਸਮਝਾਓ।
. ਪਤਨੀ ਜੇਕਰ ਆਤਮ ਨਿਰਭਰ ਬਣਨਾ ਚਾਹੇ ਤਾਂ ਉਸ ਨੂੰ ਸਹਿਯੋਗ ਕਰੋ।
. ਦੂਜਿਆਂ ਸਾਹਮਣੇ ਪਤਨੀ ਦੀਆਂ ਕਮੀਆਂ ਦਾ ਬਖਾਨ ਨਾ ਕਰੋ। ਕੋਈ ਕਮੀ ਮਹਿਸੂਸ ਹੋਣ ‘ਤੇ ਇਕੱਲਿਆਂ ਪਿਆਰ ਨਾਲ ਸਮਝਾਓ।
. ਪਤਨੀ ਦੇ ਜਨਮ ਦਿਨ ਨੂੰ ਨਾ ਭੁੱਲੋ ਨਾਲ ਹੀ ਛੋਟੇ-ਛੋਟੇ ਤੋਹਫ਼ੇ ਉਸ ਦੀ ਪਸੰਦ ਨੂੰ ਧਿਆਨ ‘ਚ ਰੱਖਦੇ ਹੋਏ ਦਿੰਦੇ ਰਹੋ।
. ਪਤਨੀ ਦੇ ਬਣਾਏ ਖਾਣੇ ‘ਚ ਬਿਨਾਂ ਮਤਲਬ ਦੇ ਕਮੀ-ਪੇਸ਼ੀ ਨਾ ਕੱਢੋ।ਕੋਈ ਕਮੀ ਰਹਿ ਗਈ ਹੋਵੇ ਤਾਂ ਕਦੇ-ਕਦੇ ਸਮਝੌਤਾ ਕਰ ਲਓ।

ਪੜ੍ਹੋ ਇਹ ਵੀ ਖ਼ਬਰ - Health Tips: ਬੀਮਾਰੀਆਂ ਤੋਂ ਬਚਣਾ ਹੈ ਤਾਂ ਸੰਭਲ ਕੇ ਖਾਓ ਇਹ ਚੀਜ਼ਾਂ, ਨਹੀਂ ਤਾਂ ਪੈ ਸਕਦੈ ਪਛਤਾਉਣਾ

. ਜੇਕਰ ਪਤਨੀ ਕੰਮਕਾਜ਼ੀ ਹੈ ਤਾਂ ਘਰ ਦੇ ਕੰਮਾਂ ‘ਚ ਥੋੜ੍ਹਾ ਹੱਥ ਵੰਡਾਓ।
. ਬੱਚਿਆਂ, ਨੌਕਰ ਜਾਂ ਪਰਿਵਾਰ ਦੇ ਮੈਂਬਰਾਂ ਸਾਹਮਣੇ ਉਸ ਨੂੰ ਸ਼ਰਮਿੰਦਾ ਨਾ ਕਰੋ।
. ਪਤਨੀ ਰਾਹੀਂ ਕੱਢੇ ਗਏ ਕੱਪੜਿਆਂ ਦੀ ਚੋਣ ਦਾ ਮਜ਼ਾਕ ਨਾ ਉਡਾਓ। ਉਸ ਦੀ ਪਸੰਦ ਦੇ ਕੱਪੜਿਆਂ ਨੂੰ ਪਹਿਨੋ।
. ਆਪਣੇ ਬੂਟ, ਟਾਈ, ਜ਼ੁਰਾਬਾਂ, ਰੁਮਾਲ ਇੱਧਰ-ਉੱਧਰ ਫੈਲਾ ਕੇ ਨਾ ਰੱਖੋ ਉਨ੍ਹਾਂ ਨੂੰ ਸਹੀ ਥਾਂ ‘ਤੇ ਸੰਭਾਲੋ।
. ਗਿੱਲੇ ਤੋਲੀਏ ਨੂੰ ਬਿਸਤਰ ‘ਤੇ ਨਾ ਰੱਖੋ।

ਪੜ੍ਹੋ ਇਹ ਵੀ ਖ਼ਬਰ - Beauty Tips : ਥ੍ਰੈਡਿੰਗ ਕਰਵਾਉਣ ਮਗਰੋਂ ਕਦੇ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋ ਸਕਦੈ ਚਮੜੀ ਨੂੰ ਨੁਕਸਾਨ

. ਪਹਿਲਾਂ ਤੋਂ ਤੈਅ ਪ੍ਰੋਗਰਾਮ ‘ਚ ਆਖਰ ਸਮੇਂ ‘ਤੇ ਤਬਦੀਲੀ ਨਾ ਕਰੋ।
. ਪਤਨੀ ਕਿਸੇ ਪੁਰਸ਼ ਸਹਿਕਰਮੀ ਨਾਲ ਗੱਲ ਕਰ ਰਹੀ ਹੋਵੇ ਤਾਂ ਉਸ ਨੂੰ ਸ਼ੱਕ ਦੀ ਨਿਗ੍ਹਾ ਨਾਲ ਨਾ ਦੇਖੋ ਨਾਲ ਕੰਮ ਕਰਨ ‘ਤੇ ਗੱਲਬਾਤ ਕਰਨਾ ਸੁਭਾਵਿਕ ਹੈ।
.ਪਤਨੀ ਨੂੰ ਪਿਆਰ ਦੇ ਨਾਂ ਨਾਲ ਬੁਲਾਓ, ਜੋ ਤੁਹਾਡੇ ਵੱਲੋਂ ਦਿੱਤਾ ਗਿਆ ਹੋਵੇ। ਇਸ ਨਾਲ ਉਸ ਨੂੰ ਤੁਸੀਂ ਹੋਰ ਆਪਣਾਪਨ ਦਿਖਾ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - ਭੁੱਲ ਕੇ ਵੀ ਸ਼ੁੱਕਰਵਾਰ ਨੂੰ ਕਦੇ ਨਾ ਕਰੋ ਇਹ ਕੰਮ, ਲਕਸ਼ਮੀ ਮਾਤਾ ਜੀ ਹੋ ਸਕਦੇ ਨੇ ਨਾਰਾਜ਼

ਇਨ੍ਹਾਂ ਗੱਲਾਂ ਵੱਲ ਧਿਆਨ ਦੇਵੇਂ ਪਤਨੀ :-
. ਪਤਨੀ ਨੂੰ ਚਾਹੀਦਾ ਹੈ ਆਪਣੀ ਚਾਦਰ ਦੇਖ ਕੇ ਹੀ ਪੈਰ ਫੈਲਾਏ ਫਜ਼ੂਲ-ਖਰਚੀ ਨਾ ਕਰੇ।
. ਪੇਕੇ ਵਾਲਿਆਂ ਸਾਹਮਣੇ ਆਪਣੀ ਆਰਥਿਕ ਸਮੱਸਿਆਵਾਂ ਦੇ ਰੋਣੇ ਨਾ ਰੋਏ।
. ਪਤੀ ਦੀਆਂ ਕਮੀਆਂ ਨੂੰ ਦੂਜਿਆਂ ਅੱਗੇ ਉਜ਼ਾਗਰ ਨਾ ਕਰੇ।
. ਘਰ ਆਏ ਮਹਿਮਾਨ ਦਾ ਸਵਾਗਤ ਖੁਸ਼ੀ ਨਾਲ ਕਰੇ।
. ਦੇਰ ਨਾਲ ਘਰ ਆਏ ਪਤੀ ‘ਤੇ ਆਉਂਦੇ ਹੀ ਪ੍ਰਸ਼ਨਾਂ ਦੀ ਝੜੀ ਨਾ ਕਰੇ।
. ਪਤੀ ਨੂੰ ਨੀਚਾ ਦਿਖਾਉਣ ਲਈ ਤੇ ਪੁਰਸ਼ਾਂ ਦੀ ਪ੍ਰਸੰਸਾ ਨਾ ਕਰੇ ਤੁਲਨਾ ਹਮੇਸ਼ਾ ਕਲੇਸ਼ ਦਾ ਕਾਰਨ ਹੁੰਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਮਾਈਗ੍ਰੇਨ ਦੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ

. ਭੋਜਨ ਬਣਾਉਂਦੇ ਸਮੇਂ ਪਤੀ ਦੀ ਪਸੰਦ ਨਾ-ਪਸੰਦ ਦਾ ਧਿਆਨ ਰੱਖੇ।
. ਘੁੰਮਣ ਜਾਂਦੇ ਸਮੇਂ ਪਤੀ ਦੀ ਪਸੰਦ ਦੀ ਸਾੜੀ ਜਾਂ ਸੂਟ ਪਹਿਨੋ ਪਤੀ ਵੱਲੋਂ ਲਿਆਂਦੇ ਤੋਹਫ਼ੇ ਦੀ ਤੁਲਨਾ ਨਾ ਕਰੋ।
. ਪਤੀ ‘ਤੇ ਹਾਵੀ ਨਾ ਹੋਵੋ ਆਪਣੀ ਸਲਾਹ ਦਿਓ ਤੇ ਉਸ ਨੂੰ ਫ਼ੈਸਲਾ ਲੈਣ ਨੂੰ ਮਜ਼ਬੂਰ ਨਾ ਕਰੋ।
. ਪਤੀ ਤੋਂ ਬਿਨਾਂ ਪੁੱਛੇ ਉਨ੍ਹਾਂ ਦੇ ਜ਼ਰੂਰੀ ਕਾਗਜ਼, ਮੈਗਜ਼ੀਨ ਆਦਿ ਇੱਧਰ-ਉੱਧਰ ਨਾ ਰੱਖੋ।
. ਪਤੀ ‘ਤੇ ਸ਼ੱਕ ਨਾ ਕਰੋ ਸ਼ੱਕ ਇੱਕ ਅਜਿਹਾ ਘੁਣ ਹੈ, ਜੋ ਪਤੀ-ਪਤਨੀ ਦੇ ਜੀਵਨ ਨੂੰ ਖੋਖਲਾ ਕਰ ਦਿੰਦਾ ਹੈ।
. ਬੱਚਿਆਂ ਅਤੇ ਨੌਕਰਾਂ ਸਾਹਮਣੇ ਪਤੀ ਨੂੰ ਪੂਰੀ ਇੱਜ਼ਤ ਦਿਓ।

ਪੜ੍ਹੋ ਇਹ ਵੀ ਖ਼ਬਰ - ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਨਿਜ਼ਾਤ ਪਾਉਣ ਲਈ ਜ਼ਰੂਰ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ

ਪੜ੍ਹੋ ਇਹ ਵੀ ਖ਼ਬਰ - ਵਿਗੜੇ ਤੇ ਰੁੱਕੇ ਹੋਏ ਕੰਮ ਬਣਾਉਣ ਲਈ ਬੁੱਧਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ, ਮਿਲੇਗੀ ਸਫਲਤਾ


rajwinder kaur

Content Editor

Related News