ਕੀ ਤੁਸੀਂ ਵੀ ਰਾਜਮਾਂਹ ਬਣਾਉਣ ਵੇਲੇ ਕਰਦੇ ਹੋ ਇਹ ਗਲਤੀਆਂ? ਜਾਣੋ ਸੁਆਦ ਰਾਜਮਾ ਬਣਾਉਣ ਦਾ ਸਹੀ ਤਰੀਕਾ
Tuesday, Apr 07, 2026 - 11:59 AM (IST)
ਵੈੱਬ ਡੈਸਕ - ਪੰਜਾਬੀ ਰਸੋਈ ਦੀ ਸਭ ਤੋਂ ਮਨਪਸੰਦ ਡਿਸ਼ 'ਰਾਜਮਾ' ਬਣਾਉਣ ਦੇ ਕਈ ਤਰੀਕੇ ਹਨ, ਪਰ ਅਕਸਰ ਲੋਕ ਉਹ ਸੁਆਦ ਨਹੀਂ ਲਿਆ ਪਾਉਂਦੇ ਜੋ ਢਾਬਿਆਂ ਜਾਂ ਹੋਟਲਾਂ 'ਚ ਮਿਲਦਾ ਹੈ। ਮਾਹਿਰਾਂ ਅਨੁਸਾਰ, ਰਾਜਮਾ ਦਾ ਅਸਲੀ ਸੁਆਦ ਉਸ ਦੇ ਮਸਾਲੇ ਨੂੰ ਭੁੰਨਣ ਅਤੇ ਭਿਓਂ ਕੇ ਰੱਖਣ ਦੇ ਤਰੀਕੇ ਵਿੱਚ ਛਿਪਿਆ ਹੁੰਦਾ ਹੈ।
ਸਹੀ ਤਰੀਕਾ ਅਤੇ ਕੁਝ ਖਾਸ ਟਿਪਸ :-
ਸਭ ਤੋਂ ਪਹਿਲਾਂ ਭਿਓਂ ਕੇ ਰੱਖਣਾ
- ਰਾਜਮਾ ਨੂੰ ਹਮੇਸ਼ਾ ਬਣਾਉਣ ਤੋਂ 7-8 ਘੰਟੇ ਪਹਿਲਾਂ ਭਿਓਂ ਕੇ ਰੱਖੋ। ਜੇਕਰ ਤੁਸੀਂ ਰਾਤ ਭਰ ਭਿਓਂ ਕੇ ਰੱਖਦੇ ਹੋ, ਤਾਂ ਇਹ ਜ਼ਿਆਦਾ ਚੰਗੀ ਤਰ੍ਹਾਂ ਗਲਦੇ ਹਨ।
ਉਬਾਲਣ ਦਾ ਤਰੀਕਾ
- ਉਬਾਲਦੇ ਸਮੇਂ ਪਾਣੀ 'ਚ ਇਕ ਤੇਜ਼ ਪੱਤਾ, ਇਕ ਵੱਡੀ ਇਲਾਇਚੀ ਅਤੇ ਥੋੜ੍ਹਾ ਜਿਹਾ ਨਮਕ ਜ਼ਰੂਰ ਪਾਓ। ਇਸ ਨਾਲ ਰਾਜਮਾ ਦੇ ਅੰਦਰ ਤੱਕ ਖੁਸ਼ਬੂ ਅਤੇ ਸੁਆਦ ਚਲਾ ਜਾਂਦਾ ਹੈ।
ਮਸਾਲੇ ਦੀ ਤਿਆਰੀ
- ਪਿਆਜ਼, ਅਦਰਕ ਅਤੇ ਲਸਣ ਦਾ ਪੇਸਟ ਬਣਾ ਕੇ ਉਸ ਨੂੰ ਉਦੋਂ ਤੱਕ ਭੁੰਨੋ ਜਦੋਂ ਤੱਕ ਉਹ ਤੇਲ ਨਾ ਛੱਡ ਦੇਵੇ। ਟਮਾਟਰ ਦੀ ਪਿਊਰੀ ਪਾਉਣ ਤੋਂ ਬਾਅਦ ਥੋੜ੍ਹੀ ਜਿਹੀ ਕਸੂਰੀ ਮੇਥੀ ਹੱਥਾਂ ਨਾਲ ਮਲ ਕੇ ਪਾਓ।
ਧੀਮੀ ਅੱਗ 'ਤੇ ਪਕਾਉਣਾ
- ਜਦੋਂ ਮਸਾਲਾ ਤਿਆਰ ਹੋ ਜਾਵੇ ਅਤੇ ਉਬਲੇ ਹੋਏ ਰਾਜਮਾ ਮਿਲਾ ਦਿੱਤੇ ਜਾਣ, ਤਾਂ ਉਸ ਨੂੰ ਘੱਟੋ-ਘੱਟ 10-15 ਮਿੰਟ ਧੀਮੀ ਅੱਗ 'ਤੇ ਪਕਾਓ। ਇਸ ਨਾਲ ਗ੍ਰੇਵੀ ਗਾੜ੍ਹੀ ਅਤੇ ਸਵਾਦਿਸ਼ਟ ਬਣੇਗੀ।
ਖਾਸ ਤੜਕਾ
- ਸਭ ਤੋਂ ਅਖੀਰ 'ਚ ਦੇਸੀ ਘਿਓ 'ਚ ਲਾਲ ਮਿਰਚ ਅਤੇ ਬਾਰੀਕ ਕੱਟੇ ਅਦਰਕ ਦਾ ਤੜਕਾ ਲਗਾਉਣ ਨਾਲ ਰਾਜਮਾ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ।
