HALLOWEEN DAY ਨੂੰ ਕਿਵੇਂ ਕਰੀਏ ਸੈਲੀਬ੍ਰੇਟ

10/30/2017 1:14:25 PM

ਨਵੀਂ ਦਿੱਲੀ— ਕ੍ਰਿਸਮਸ ਡੇ, ਗੁੱਡਫ੍ਰਾਈ ਡੇ, ਈਸਟਰ ਵਾਂਗ ਹੈਲੋਵੀਨ ਡੇ ਵੀ ਈਸਾਈ ਭਾਈਚਾਰੇ ਦਾ ਮੁੱਖ ਤਿਓਹਾਰ ਹੈ, ਜਿਸ ਨੂੰ ਹਰ ਸਾਲ ਅਕਤੂਬਰ ਮਹੀਨੇ ਦੇ ਅਖੀਰਲੇ ਦਿਨ ਮਨਾਇਆ ਜਾਂਦਾ ਹੈ। ਇਸ ਸਾਲ ਵੀ ਹੈਲੋਵੀਨ ਡੇ 31 ਅਕਤੂਬਰ 2017 ਨੂੰ ਮਨਾਇਆ ਜਾਵੇਗਾ। ਪੱਛਮੀ ਜਗਤ ਦੇ ਇਸ ਤਿਓਹਾਰ ਨਾਲ ਜੁੜੀਆਂ ਬਹੁਤ ਸਾਰੀਆਂ ਧਾਰਨਾਵਾਂ ਪ੍ਰਸਿੱਧ ਹਨ, ਜਿਸ 'ਚ ਇਕ ਧਾਰਨਾ ਇਹ ਵੀ ਹੈ ਕਿ ਇਸ ਦਿਨ ਭੂਤ-ਪ੍ਰੇਤ ਤੇ ਆਤਮਾਵਾਂ ਧਰਤੀ 'ਤੇ ਆਉਂਦੀਆਂ ਹਨ, ਉਥੇ ਹੀ ਕੈਲਟਿਕ ਕੈਲੰਡਰ (3eltic 3alender) 'ਚ 31 ਅਕਤੂਬਰ ਸਾਲ ਦਾ ਆਖਰੀ ਦਿਨ ਹੁੰਦਾ ਹੈ, ਜਿਸ ਨੂੰ ਕੈਲਟਿਕ ਲੋਕ ਨਵੇਂ ਸਾਲ ਦੇ ਰੂਪ 'ਚ ਮਨਾਉਂਦੇ ਹਨ। ਇਸ ਦਿਨ ਨੂੰ ਆਲ ਹੈਲੋਸ ਈਵਨਿੰਗ, ਆਲ ਹੈਲੋਵੀਨ, ਆਲ ਹੈਲੋਸ ਈਵ ਅਤੇ ਆਲ ਸੈਂਟਸ ਈਵ ਵੀ ਕਿਹਾ ਜਾਂਦਾ ਹੈ। ਇਸ ਦਿਨ ਨੂੰ ਪੱਛਮੀ ਦੇਸ਼ਾਂ 'ਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਾਲਾਂਕਿ ਹੁਣ ਇਹ ਏਸ਼ੀਆ ਅਤੇ ਸਾਡੇ ਦੇਸ਼ 'ਚ ਵੀ ਕਿਤੇ ਕਿਤੇ ਮਨਾਇਆ ਜਾਣ ਲੱਗਾ ਹੈ। ਜਦੋਂਕਿ ਇਸ ਤਿਓਹਾਰ ਦੀ ਸ਼ੁਰੂਆਤ ਆਇਰਲੈਂਡ ਤੇ ਸਕਾਟਲੈਂਡ ਤੋਂ ਹੋਈ ਸੀ।
ਡਰਾਉਣਾ ਪਹਿਰਾਵਾ ਹੈ ਇਸ ਦੀ ਖਾਸੀਅਤ
ਇਸ ਦਿਨ ਲੋਕ ਡਰਾਉਣਾ ਪਹਿਰਾਵਾ ਪਾਉਂਦੇ ਹਨ, ਜੋ ਇਸ ਤਿਓਹਾਰ ਦੀ ਖਾਸੀਅਤ ਹੈ। ਲੋਕ ਸ਼ੈਤਾਨ, ਭੂਤ-ਪ੍ਰੇਤ, ਵੈਂਪਾਇਰ, ਚੁੜੈਲ ਜਾਂ ਜਾਨਵਰਾਂ ਦਾ ਰੂਪ ਬਣਾ ਕੇ ਲੋਕਾਂ ਨੂੰ ਡਰਾਉਂਦੇ ਹਨ, ਉਥੇ ਹੀ ਹੈਲੋਵੀਨ ਕੈਂਡੀ, ਕੇਕ, ਜੂਸ ਅਤੇ ਹੋਰ ਪਦਾਰਥ ਇਕ ਦੂਸਰੇ ਨੂੰ ਤੋਹਫੇ 'ਚ ਵੀ ਦਿੰਦੇ ਹਨ। 
ਜੈਕ-ਓ-ਲੈਂਟਰਨ
ਇਸ ਦੇ ਨਾਲ ਹੀ ਹੈਲੋਵੀਨ 'ਤੇ ਲੋਕ Jack-o-lantern ਤਿਆਰ ਕਰਦੇ ਹਨ। ਲੋਕ ਕੱਦੂ 'ਤੇ ਅੱਖਾਂ, ਨੱਕ ਅਤੇ ਮੂੰਹ ਦੀ ਨਕਾਸ਼ੀ ਕਰ ਕੇ ਇਸ ਅੰਦਰ ਮੋਮਬੱਤੀ ਬਾਲਦੇ ਹਨ। ਤਿਓਹਾਰ ਖਤਮ ਹੋਣ ਤੋਂ ਬਾਅਦ ਨਕਾਸ਼ੀ ਕੀਤੇ ਹੋਏ ਕੱਦੂ ਨੂੰ ਦਬਾ ਦਿੱਤਾ ਜਾਂਦਾ ਹੈ। 

PunjabKesari
ਪਾਰਟੀਜ਼ ਅਤੇ ਖੇਡ
ਅੱਜ-ਕੱਲ ਲੋਕ ਇਸ ਨੂੰ ਮਨੋਰੰਜਨ ਦੇ ਰੂਪ 'ਚ ਮਨਾਉਂਦੇ ਹਨ, ਜਦੋਂਕਿ ਪਹਿਲਾਂ ਇਸ ਦਿਨ ਮਰੇ ਹੋਏ ਲੋਕਾਂ ਦੀਆਂ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਸੀ। ਵਿਦੇਸ਼ਾਂ 'ਚ ਇਸ ਤਿਓਹਾਰ ਦੌਰਾਨ ਬਹੁਤ ਸਾਰੀਆਂ ਪਾਰਟੀਆਂ ਅਤੇ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ। 
ਕਿਵੇਂ ਮਨਾ ਸਕਦੇ ਹਾਂ ਇਹ ਫੈਸਟੀਵਲ 
ਜੇਕਰ ਤੁਸੀਂ ਵੀ ਇਸ ਵਾਰ ਹੈਲੋਵੀਨ ਪਾਰਟੀ ਅਟੈਂਡ ਕਰਨ ਵਾਲੇ ਹੋ ਤਾਂ ਅਜਿਹੇ ਕੱਪੜਿਆਂ ਦੀ ਚੋਣ ਕਰੋ, ਜੋ ਕਾਲੇ, ਲਾਲ ਜਾਂ ਸਫੈਦ ਵਰਗੇ ਗੂੜੇ ਰੰਗਾਂ 'ਚ ਹੋਣ। ਮੇਕਅੱਪ 'ਚ ਬੋਲਡ ਲਿਪਸਟਿਕ, ਨੇਲਪੇਂਟ, ਬਲੈਕ ਲਾਈਨਰ, ਆਈ ਸ਼ੈਡੋ ਦਾ ਇਸਤੇਮਾਲ ਕਰੋ। ਤੁਸੀਂ ਚਿਹਰੇ 'ਤੇ ਲਾਲ ਅਤੇ ਸਫੈਦ ਪੇਂਟ ਦਾ ਮੁਖੌਟਾ ਤਿਆਰ ਕਰ ਸਕਦੇ ਹੋ। ਬੱਚਿਆਂ ਨੂੰ ਤਿਆਰ ਕਰਨ ਲਈ ਤੁਸੀਂ ਹੈਲੋਵੀਨ ਪੰਪਕਿਨ ਮਾਸਕ ਲਾ ਸਕਦੇ ਹੋ ਅਤੇ ਵਾਲਾਂ ਨੂੰ ਸਪਰੇਅ ਕਰ ਕੇ ਉਲਝਾ ਸਕਦੇ ਹੋ।
ਤੁਸੀਂ ਘਰ ਨੂੰ ਵੀ ਹੈਲੋਵੀਨ ਲੁੱਕ ਦੇ ਸਕਦੇ ਹੋ। ਪੰਪਕਿਨ ਲੈਂਪ ਦੀ ਡੈਕੋਰੇਸ਼ਨ, ਚਮਗਿੱਦੜ, ਬਿੱਲੀ ਅਤੇ ਹੋਰ ਹਾਰਰ ਵਾਲੇ ਸਟਿੱਕਰ, ਨਕਲੀ ਕੰਕਾਲ, ਮੱਕੜੀ ਦੇ ਜਾਲੇ ਨਾਲ ਘਰ ਨੂੰ ਸਜਾ ਸਕਦੇ ਹੋ।


Related News