ਵਾਲਾਂ ਦੀ ਗਰੋਥ ਤੇਜ਼ੀ ਨਾਲ ਵਧਾਏਗਾ ਇਹ ਹੋਮਮੇਡ ਪਾਊਡਰ

09/17/2019 11:53:21 AM

ਝੜਦੇ ਵਾਲਾਂ ਦੀ ਸਮੱਸਿਆ ਅੱਜ ਕੱਲ ਆਮ ਦੇਖਣ ਨੂੰ ਮਿਲ ਰਹੀ ਹੈ, ਜਿਸ ਦੇ ਚੱਲਦੇ ਲੰਬੇ, ਸੰਘਣੇ ਅਤੇ ਮਜ਼ਬੂਤ ਵਾਲ ਪਾਉਣ ਦੀ ਔਰਤ ਦੀ ਇੱਛਾ ਅਧੂਰੀ ਰਹਿ ਜਾਂਦੀ ਹੈ। ਹਾਲਾਂਕਿ ਲੜਕੀਆਂ ਲੰਬੇ, ਕਾਲੇ, ਸੰਘਣੇ ਅਤੇ ਮੁਲਾਇਮ ਵਾਲਾਂ ਲਈ ਮਹਿੰਗੇ ਪ੍ਰਾਡੈਕਟਸ ਅਤੇ ਪਾਰਲਰ ਦਾ ਸਹਾਰਾ ਲੈਂਦੀਆਂ ਹਨ ਪਰ ਇਸ ਦਾ ਅਸਰ ਕੁਝ ਸਮੇਂ ਲਈ ਹੀ ਰਹਿੰਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਇਕ ਹੇਅਰ ਗਰੋਥ ਪਾਊਡਰ ਦੇ ਬਾਰੇ 'ਚ ਦੱਸਾਂਗੇ ਜਿਸ ਨਾਲ ਤੁਸੀਂ ਕਾਲੇ, ਸੰਘਣੇ ਅਤੇ ਲੰਬੇ ਵਾਲ ਪਾ ਸਕਦੀ ਹੈ। ਇਸ ਹੇਅਰ ਗਰੋਥ ਪਾਊਡਰ ਨੂੰ ਲਗਾ ਕੇ ਕੁਝ ਹੀ ਦਿਨ੍ਹਾਂ 'ਚ ਤੁਹਾਡੇ ਵਾਲ ਲੰਬੇ ਅਤੇ ਸੰਘਣੇ ਹੋ ਜਾਣਗੇ।

PunjabKesari
ਹੇਅਰ ਗਰੋਥ ਪਾਊਡਰ ਪਾਉਣ ਦੀ ਸਮੱਗਰੀ
ਮੇਥੀ ਪਾਊਡਰ-1/2 ਕੱਪ
ਐਲੋਵੇਰਾ ਪਾਊਡਰ-1/2 ਕੱਪ
ਮਹਿੰਦੀ ਦਾ ਤੇਲਾ-ਕੁਝ ਬੂੰਦਾਂ
ਦਹੀ
ਐਲੋਵੇਰਾ ਜੂਸ
ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਮੇਥੀ ਦੇ ਬੀਜ ਅਤੇ ਐਲੋਵੇਰਾ ਨੂੰ ਸੁਕਾ ਕੇ ਉਸ ਨੂੰ ਪੀਸ ਲਓ। ਤੁਸੀਂ ਚਾਹੋ ਤਾਂ ਬਾਜ਼ਾਰ 'ਚੋਂ ਮੇਥੀ ਅਤੇ ਐਲੋਵੇਰਾ ਪਾਊਡਰ ਖਰੀਦ ਕੇ ਵੀ ਲਿਆ ਸਕਦੇ ਹੋ। ਕੌਲੀ 'ਚ ਮੇਥੀ ਅਤੇ ਐਲੋਵੇਰਾ ਪਾਊਡਰ ਪਾ ਕੇ ਉਸ 'ਚ ਮਹਿੰਗੀ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾਓ। ਤੁਸੀ ਚਾਹੇ ਤਾਂ ਲੈਵੇਂਡਰ ਦੀ ਵੀ ਵਰਤੋਂ ਕਰ ਸਕਦੀ ਹੋ। ਪਾਊਡਰ ਨੂੰ ਏਅਰ ਟਾਈਟ ਕੰਟੇਨਰ 'ਚ ਸਟੋਰ ਕਰੋ।

PunjabKesari
ਇੰਝ ਕਰੋ ਵਰਤੋਂ
ਪਹਿਲਾਂ ਤਰੀਕਾ—ਜਦੋਂ ਪੈਕ ਦੀ ਵਰਤੋਂ ਕਰਨੀ ਹੋਵੇ ਤਾਂ ਉਸ 'ਚ ਦਹੀ ਜਾਂ ਐਲੋਵੇਰਾ ਜੂਸ ਮਿਕਸ ਕਰੋ। ਫਿਰ ਇਸ ਦੀ ਸਕੈਲਪ 'ਤੇ ਮਾਲਿਸ਼ ਕਰੋ ਅਤੇ ਇਕ ਘੰਟੇ ਲਈ ਛੱਡ ਦਿਓ। ਇਸ ਦੇ ਬਾਅਦ ਇਸ ਨੂੰ ਸ਼ੈਂਪੂ ਨਾਲ ਧੋ ਲਓ। ਤੁਸੀਂ ਇਸ ਦੀ ਵਰਤੋਂ ਹਫਤੇ 'ਚ 2-3 ਵਾਰ ਕਰ ਸਕਦੀ ਹੈ।
ਦੂਜਾ ਤਰੀਕਾ—2-3 ਚਮਚ ਹੇਅਰ ਗਰੋਥ ਪਾਊਡਰ 'ਚ ਗਰਮ ਪਾਣੀ ਜਾਂ ਐਲੋ ਵਾਟਰ ਮਿਲਾਓ। ਹੁਣ ਇਸ ਨਾਲ ਸਰਕੁਲਰ ਮੋਸ਼ਨ 'ਚ ਹਲਕੇ ਹੱਥਾਂ ਨਾਲ ਵਾਲਾਂ 'ਚ ਮਾਲਿਸ਼ ਕਰੋ। ਫਿਰ ਵਾਲਾਂ ਨੂੰ ਸਾਫ ਕਰਕੇ ਕੰਡੀਸ਼ਨ ਕਰੋ। ਨਿਯਮਿਤ ਵਰਤੋਂ ਨਾਲ ਤੁਸੀਂ ਖੁਦ ਫਰਕ ਮਹਿਸੂਸ ਕਰੋਗੀ।

PunjabKesari
ਕੀ ਫਾਇਦੇਮੰਦ ਹੈ ਇਹ ਪੈਕ?
—ਮੇਥੀ 'ਚ ਮੌਜੂਦ ਗੁਣ ਵਾਲਾਂ ਦੀ ਗਰੋਥ ਵਧਾਉਣ 'ਚ ਮਦਦ ਕਰਦੇ ਹਨ। ਨਾਲ ਹੀ ਇਸ ਨਾਲ ਵਾਲਾਂ 'ਚ ਨਵੀਂ ਚਮਕ ਆਉਂਦੀ ਹੈ ਅਤੇ ਇਹ ਵਾਲਾਂ ਨੂੰ ਸਮੂਥ ਬਣਾ ਕੇ ਉਸ ਨੂੰ ਚੰਗੀ ਤਰ੍ਹਾਂ ਨਾਲ ਮੈਨੇਜ ਕਰਦਾ ਹੈ। ਝੜਦੇ ਵਾਲ ਰੋਕਣ ਦੇ ਇਲਾਵਾ ਮੇਥੀ 'ਚ ਕਲੀਜਿੰਗ ਗੁਣ ਵੀ ਹੁੰਦੇ ਹਨ ਜੋ ਸਿਕਰੀ ਤੋਂ ਬਚਾਉਣ 'ਚ ਮਦਦ ਕਰਦੇ ਹਨ।
—ਐਲੋਵੇਰਾ 'ਚ ਮੌਜੂਦ ਕਲੀਜਿੰਗ ਅਤੇ ਮਾਇਸਚੁਰਾਈਜਿੰਗ ਗੁਣ ਵਾਲਾਂ ਦੇ ਰੋਮ ਨੂੰ ਵੀ ਪੋਸ਼ਣ ਦਿੰਦਾ ਹੈ, ਜਿਸ ਨਾਲ ਵਾਲ ਝੜਣੇ ਅਤੇ ਟੁੱਟਣੇ ਬੰਦ ਹੋ ਜਾਂਦੇ ਹਨ।
—ਮਹਿੰਦੀ 'ਚ ਵਾਲੰ ਦੀ ਗਰੋਥ ਅਤੇ ਹੈਵੀ ਕਰਨ ਦੇ ਬਿਹਤਰੀਨ ਗੁਣ ਹੁੰਦੇ ਹਨ। ਇਹ ਸਕੈਲਪ ਨੂੰ ਡਿਟਾਕਸ ਅਤੇ ਸਾਫ ਕਰਕੇ ਵਿਕਾਸ ਨੂੰ ਵਾਧਾ ਦੇਣ 'ਚ ਮਦਦ ਕਰਦੀ ਹੈ।


Aarti dhillon

Content Editor

Related News