ਚਿਹਰੇ ਦੇ ਅਣਚਾਹੇ ਵਾਲਾਂ ਨੂੰ ਹਟਾਉਣ ਲਈ ਅਪਣਾਓ ਅਸਰਦਾਰ ਘਰੇਲੂ ਤਰੀਕੇ

11/12/2018 9:47:48 AM

ਨਵੀਂ ਦਿੱਲੀ— ਹਰ ਲੜਕੀ ਚਾਹੁੰਦੀ ਹੈ ਕਿ ਉਹ ਸੋਹਣੀ ਲੱਗੇ ਪਰ ਕਈ ਲੜਕੀਆਂ ਦੇ ਠੁੱਡੀ ਦੇ ਥੱਲੇ ਵਾਲ ਆ ਜਾਂਦੇ ਹਨ ਜੋ ਕਿ ਦੇਖਣ 'ਚ ਬਹੁਤ ਹੀ ਗੰਦੇ ਲਗਦੇ ਹਨ। ਅਜਿਹੀ ਹਾਰਮੋਨਸ 'ਚ ਬਦਲਾਅ ਆਉਣ ਕਾਰਨ ਹੁੰਦਾ ਹੈ। ਕਈ ਲੜਕੀਆਂ ਇਸ ਨਾਲ ਬਚਣ ਦੇ ਲਈ ਵੈਕਸ ਜਾਂ ਥ੍ਰੈਡ ਕਰਵਾ ਲੈਂਦੀ ਹੈ ਪਰ ਇਸ ਨਾਲ ਵਾਲ ਘੱਟ ਹੋਣ ਦੀ ਥਾਂ 'ਤੇ ਜ਼ਿਆਦਾ ਆਉਣੇ ਸ਼ੁਰੂ ਹੋ ਜਾਂਦੇ ਹਨ। ਚਮੜੀ ਵੀ ਖਰਾਬ ਲਗਦੀ ਹੈ। ਅਜਿਹੇ 'ਚ ਤੁਸੀਂ ਘਰ 'ਚ ਹੀ ਕੁਝ ਘਰੇਲੂ ਨੁਸਖੇ ਵਰਤ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। 
1. ਨਿੰਬੂ ਅਤੇ ਵੇਸਣ
1 ਚਮਚ ਵੇਸਣ 'ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਲਓ ਅਤੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਚਿਹਰੇ ਦੇ ਵਾਲਾਂ 'ਤੇ ਲਗਾ ਕੇ 20 ਮਿੰਟ ਦੇ ਬਾਅਦ ਚਿਹਰਾ ਧੋ ਲਓ।
PunjabKesari
2. ਅਖਰੋਟ ਅਤੇ ਬਾਦਾਮ
6 ਅਖਰੋਟ ਅਤੇ ਕੁਝ ਬਾਦਾਮ ਲੈ ਕੇ ਉਨ੍ਹਾਂ ਨੂੰ ਪੀਸ ਲਓ। ਫਿਰ ਇਨ੍ਹਾਂ ਦੋਹਾਂ ਨੂੰ ਗੁਲਾਬ ਜਲ ਦੀ ਸਹਾਇਆ ਨਾਲ ਮਿਲਾਓ। ਇਸ ਪੈਕ ਨੂੰ 15 ਮਿੰਟ ਦੇ ਲਈ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰੇ ਦੇ ਅਣਚਾਹੇ ਵਾਲ ਜਲਦੀ ਦੂਰ ਹੋ ਜਾਵੇਗੀ।
PunjabKesari
3. ਟਮਾਟਰ ਅਤੇ ਵੇਸਣ
1 ਚਮਚ ਵੇਸਣ 'ਚ ਟਮਾਟਰ ਦਾ ਰਸ ਮਿਲਾਓ। ਇਸ ਪੈਕ ਨੂੰ ਚਿਹਰੇ 'ਤੇ ਲਗਾਓ। ਇਸ ਪੈਕ ਨਾਲ ਅਣਚਾਹੇ ਵਾਲ ਪੈਕ ਦੇ ਨਾਲ ਉਤਰਣ ਲਗ ਜਾਣਗੇ। 
4. ਹਲਦੀ ਅਤੇ ਗੁਲਾਬਜਲ 
1 ਚਮਚ ਹਲਦੀ 'ਚ ਦੁੱਧ ਮਿਲਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਸ਼ਰਣ ਤਿਆਰ ਕਰੋ। ਇਸ ਪੇਸਟ ਨੂੰ ਚਿਹਰੇ 'ਤੇ ਲਗਾ ਲਓ ਅਤੇ 15 ਮਿੰਟ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ।
PunjabKesari


manju bala

Content Editor

Related News