ਮਹਿੰਗੇ ਸ਼ੋਅਪੀਸ ਦੀ ਬਜਾਏ ਸਿੱਪੀਆਂ ਨਾਲ ਸਜਾਓ ਆਪਣਾ ਘਰ

Monday, Jul 23, 2018 - 12:51 PM (IST)

ਮਹਿੰਗੇ ਸ਼ੋਅਪੀਸ ਦੀ ਬਜਾਏ ਸਿੱਪੀਆਂ ਨਾਲ ਸਜਾਓ ਆਪਣਾ ਘਰ

ਨਵੀਂ ਦਿੱਲੀ— ਘਰ ਨੂੰ ਸਜਾਉਣ ਲਈ ਔਰਤਾਂ ਮਹਿੰਗੇ ਤੋਂ ਮਹਿੰਗੇ ਸ਼ੋਅ ਪੀਸ ਲੈ ਕੇ ਆਉਂਦੀਆਂ ਹਨ ਤਾਂ ਕਿ ਉਨ੍ਹਾਂ ਦਾ ਘਰ ਖੂਬਸੂਰਤ ਲੱਗ ਸਕੇ। ਘਰ ਨੂੰ ਮਹਿੰਗੀਆਂ ਚੀਜ਼ਾਂ ਨਾਲ ਸਜਾਉਣ ਦੇ ਚੱਕਰ 'ਚ ਉਹ ਆਪਣੇ ਪੂਰੇ ਮਹੀਨੇ ਦੇ ਬਜਟ ਨੂੰ ਵਿਗਾੜ ਦਿੰਦੀਆਂ ਹਨ। ਬਜਟ ਵਿਗੜਣ ਨਾਲ ਪਰਿਵਾਰ 'ਚ ਲੜਾਈ-ਝਗੜੇ ਹੋਣ ਲੱਗਦੇ ਹਨ। ਅਜਿਹੇ 'ਚ ਘਰ ਨੂੰ ਸਜਾਉਣ ਲਈ ਅਤੇ ਪਰਿਵਾਰ 'ਚ ਖੁਸ਼ੀਆਂ ਰੱਖਣ ਲਈ ਸਸਤੀਆਂ ਚੀਜ਼ਾਂ ਨਾਲ ਵੀ ਡੈਕੋਰੇਟ ਕਰ ਸਕਦੇ ਹੋ।

PunjabKesari
ਘਰ ਨੂੰ ਸਜਾਉਣ ਲਈ ਤੁਸੀਂ ਸਿੱਪੀਆਂ ਦੀ ਵਰਤੋਂ ਕਰ ਸਕਦੇ ਹੋ। ਸਿੱਪੀਆਂ ਤੁਹਾਨੂੰ ਆਸਾਨੀ ਨਾਲ ਮਿਲ ਜਾਣਗੀਆਂ। ਇਨ੍ਹਾਂ ਸਿੱਪੀਆਂ ਨੂੰ ਪੁਰਾਣੀਆਂ ਚੀਜ਼ਾਂ ਨਾਲ ਰਿਯੂਜ਼ ਕਰਕੇ ਤੁਸੀਂ ਦੋਬਾਰਾ ਵਰਤੋਂ 'ਚ ਲਿਆ ਸਕਦੇ ਹੋ। ਜੇਕਰ ਤੁਸੀਂ ਵੀ ਘਰ ਨੂੰ ਆਪਣੇ ਬਜਟ ਦੇ ਹਿਸਾਬ ਨਾਲ ਸਜਾਉਣਾ ਚਾਹੁੰਦੀ ਹੋ ਤਾਂ ਇੱਥੋਂ ਆਈਡਿਆ ਲੈ ਸਕਦੇ ਹੋ।

PunjabKesari

PunjabKesari
ਘਰ ਦੇ ਦਰਵਾਜ਼ੇ 'ਤੇ ਸਿੱਪੀਆਂ ਅਤੇ ਸਮੁੰਦਰ ਦੀਆਂ ਦੂਜੀਆਂ ਚੀਜ਼ਾਂ ਦੀ ਵਰਤੋਂ ਕਰਕੇ ਤੁਸੀਂ ਕੱਛੂਆ ਬਣਾ ਸਕਦੇ ਹੋ। ਇਸ ਕਛੂਏ ਨੂੰ ਘਰ ਦੇ ਮੇਨਗੇਟ 'ਤੇ ਲਗਾ ਸਕਦੇ ਹੋ ਜਾਂ ਘਰ ਦੀਆਂ ਦੂਜੀਆਂ ਥਾਂਵਾ 'ਤੇ ਵੀ ਲਗਾ ਸਕਦੇ ਹੋ।

PunjabKesari
ਸਿੱਪੀਆਂ ਨਾਲ ਤੁਸੀਂ ਝੂਮਰ ਵੀ ਬਣਾ ਸਕਦੇ ਹੋ। ਇਨਡੋਰ ਬੈੱਲ ਬਣਾਉਣ ਲਈ ਜ਼ਿਆਦਾ ਪੈਸੇ ਵੀ ਨਹੀਂ ਲੱਗਣਗੇ ਅਤੇ ਤੁਹਾਡਾ ਘਰ ਵੀ ਡੈਕੋਰੇਟ ਹੋ ਜਾਵੇਗਾ।

PunjabKesari

PunjabKesari


Related News