ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹੈ ਹਾਈ ਸਲਿਟ ਡਰੈੱਸ

Tuesday, Mar 25, 2025 - 11:21 AM (IST)

ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹੈ ਹਾਈ ਸਲਿਟ ਡਰੈੱਸ

ਮੁੰਬਈ- ਮੁਟਿਆਰਾਂ ਅਤੇ ਔਰਤਾਂ ਨੂੰ ਭਾਰਤੀ ਦੇ ਨਾਲ-ਨਾਲ ਪੱਛਮੀ ਡਰੈੱਸ ਪਹਿਨਣਾ ਬਹੁਤ ਪਸੰਦ ਹੁੰਦਾ ਹੈ। ਜਿਥੇ ਭਾਰਤੀ ਡਰੈੱਸ ਵਿਚ ਮੁਟਿਆਰਾਂ ਨੂੰ ਸੂਟ, ਸਾੜ੍ਹੀ, ਲਹਿੰਗਾ-ਚੋਲੀ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ ਉਥੇ ਪੱਛਮੀ ਪਹਿਰਾਵੇ ਵਿਚ ਮੁਟਿਆਰਾਂ ਨੂੰ ਜੀਨਸ ਟਾਪ ਤੋਂ ਲੈ ਕੇ ਵਨ ਪੀਸ, ਲਾਂਗ ਡਰੈੱਸ, ਸ਼ਾਰਟ ਡਰੈੱਸ, ਫਰਾਕ, ਮਿੱਡੀ ਆਦਿ ਪਹਿਨਣਾ ਬਹੁਤ ਪਸੰਦ ਆ ਰਿਹਾ ਹੈ।

ਅੱਜਕੱਲ ਹਾਈ ਸਲਿਟ ਵਾਲੀ ਬਾਡੀਕਾਨ ਡਰੈੱਸ, ਲਾਂਗ ਡਰੈੱਸ ਅਤੇ ਮਿੱਡੀ ਬਹੁਤ ਟਰੈਂਡ ਵਿਚ ਹੈ। ਬਹੁਤ ਸਾਰੀਆਂ ਔਰਤਾਂ ਅਤੇ ਮੁਟਿਆਰਾਂ ਨੂੰ ਇਸ ਤਰ੍ਹਾਂ ਦੀ ਡਰੈੱਸ ਪਹਿਨੇ ਦੇਖਿਆ ਜਾ ਸਕਦਾ ਹੈ। ਇਹ ਮੁਟਿਆਰਾਂ ਨੂੰ ਬਹੁਤ ਸਟਾਈਲਿਸ਼, ਅਟ੍ਰੈਕਟਿਵ ਅਤੇ ਮਾਡਰਨ ਲੁਕ ਦਿੰਦੀਆਂ ਹਨ। ਜਿਥੇ ਮੁਟਿਆਰਾਂ ਅਤੇ ਔਰਤਾਂ ਨੂੰ ਆਊਟਿੰਗ ਅਤੇ ਪਿਕਨਿਕ ਦੌਰਾਨ ਹਾਈ ਸਲਿਟ ਵਾਲੀ ਫਲਾਵਰ ਪ੍ਰਿੰਟਿਡ ਬਾਡੀਕਾਨ ਡਰੈੱਸ ਅਤੇ ਮਿੱਡੀ ਬਹੁਤ ਪਸੰਦ ਆ ਰਹੀ ਹੈ ਉਥੇ ਪਾਰਟੀਆਂ ਅਤੇ ਨਾਈਟ ਫੰਕਸ਼ਨ ਦੌਰਾਨ ਉਨ੍ਹਾਂ ਨੂੰ ਬਲੈਕ, ਰੈੱਡ, ਮੈਰੂਨ ਅਤੇ ਹੋਰ ਡਾਰਕ ਰੰਗ ਦੀ ਹਾਈ ਸਲਿਟ ਬਾਡੀਕਾਨ ਡਰੈੱਸ ਅਤੇ ਮਿੱਡੀ ਪਹਿਨੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਡਰੈੱਸਾਂ ’ਤੇ ਰਾਈਟ ਅਤੇ ਲੈਫਟ ਸਾਈਡ ਹਾਈ ਸਲਿਟ ਭਾਵ ਲਾਂਗ ਕੱਟ ਦਿੱਤਾ ਹੁੰਦਾ ਹੈ। ਕੁਝ ਡਰੈੱਸਾਂ ਵਿਚ 2 ਲਾਂਗ ਕੱਟ ਵੀ ਹੁੰਦੇ ਹਨ।

ਦੂਜੇ ਪਾਸੇ ਮਾਰਕੀਟ ਵਿਚ ਹਾਈ ਸਲਿਟ ਡਿਜ਼ਾਈਨ ਵਿਚ ਬਾਡੀਕਾਨ, ਲਾਂਗ ਡਰੈੱਸ, ਮਿੱਡੀ ਕਈ ਰੰਗ ਵਿਚ ਦੇਖੇ ਜਾ ਸਕਦੇ ਹਨ। ਇਨ੍ਹਾਂ ਡਰੈੱਸਾਂ ਨਾਲ ਜੁੱਤੀ ਵਿਚ ਮੁਟਿਆਰਾਂ ਨੂੰ ਜ਼ਿਆਦਾਤਰ ਲਾਂਗ ਸ਼ੂਜ, ਐਂਕਲ ਲੈਂਥ ਬੂਟ, ਹਾਈ ਹੀਲਸ, ਪਲੇਟਫਾਰਮ ਹੀਲਸ, ਲੈਸ ਅਪ ਹੀਲਸ ਪਹਿਨੇ ਦੇਖਿਆ ਜਾ ਸਕਦਾ ਹੈ। ਵਾਲਾਂ ਦੇ ਸਟਾਈਲ ਵਿਚ ਮੁਟਿਆਰਾਂ ਇਨ੍ਹਾਂ ਨਾਲ ਜ਼ਿਆਦਾ ਖੁੱਲ੍ਹੇ ਵਾਲ ਰੱਖਣਾ ਪਸੰਦ ਕਰਦੀਆਂ ਹਨ। ਮੁਟਿਆਰਾਂ ਨੂੰ ਇਨ੍ਹਾਂ ਨਾਲ ਲਾਈਟ ਜਿਊਲਰੀ ਪਹਿਨੇ ਦੇਖਿਆ ਜਾ ਸਕਦਾ ਹੈ ਜੋ ਕਿ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਖੂਬਸੂਰਤ ਬਣਾਉਂਦੀ ਹੈ। ਇਨ੍ਹਾਂ ਵਿਚ ਮੁਟਿਆਰਾਂ ਬਲੈਕ ਲਾਂਗ ਸ਼ੂਜ ਨਾਲ ਬਲੈਕ ਰੰਗ ਵਿਚ ਹਾਈ ਸਲਿਟ ਮਿੱਡੀ, ਲਾਂਗ ਡਰੈੱਸ ਅਤੇ ਬਾਡੀਕਾਨ ਪਹਿਨਣਾ ਜ਼ਿਆਦਾ ਪਸੰਦ ਕਰ ਰਹੀਆਂ ਹਨ। 


author

cherry

Content Editor

Related News