ਮੁਟਿਆਰਾਂ ਨੂੰ ਗਰਮੀਆਂ ਦੇ ਮੌਸਮ ’ਚ ਸਟਾਈਲਿਸ਼ ਤੇ ਅਟ੍ਰੈਕਟਿਵ ਲੁਕ ਦਿੰਦੀ ਹੈ ਹਾਈ ਕੱਟ ਸਕਰਟ
Friday, Jun 20, 2025 - 05:21 PM (IST)

ਮੁੰਬਈ- ਅੱਜ-ਕੱਲ ਕੱਟ ਡਿਜ਼ਾਈਨ ਦੀ ਡ੍ਰੈਸਿਜ਼ ਬਹੁਤ ਟਰੈਂਡ ਵਿਚ ਹੈ। ਮੁਟਿਆਰਾਂ ਨੂੰ ਕੱਟ ਡਿਜ਼ਾਈਨ ਦੀ ਜੀਨਸ ਤੋਂ ਲੈ ਕੇ ਟਾਪ ਅਤੇ ਸਕਰਟ ਵਿਚ ਵੀ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚ ਹਾਈ ਕੱਟ ਲਾਂਗ ਸਕਰਟ ਵੀ ਮੁਟਿਆਰਾਂ ਦੀ ਪਸੰਦ ਬਣੀ ਹੋਈ ਹੈ। ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਪੈਟਰਨ, ਕਲਰ ਅਤੇ ਡਿਜ਼ਾਈਨ ਦੀ ਹਾਈ ਕੱਟ ਲਾਂਗ ਸਕਰਟ ਪਸੰਦ ਆ ਰਹੀ ਹੈ ਜਿਨ੍ਹਾਂ ਨੂੰ ਮੁਟਿਆਰਾਂ ਆਪਣੇ ਪਸੰਦੀਦਾ ਟਾਪ, ਕ੍ਰਾਪ ਟਾਪ, ਟੈਂਕ ਟਾਪ, ਚੋਲੀ ਜਾਂ ਸ਼ਰਟ ਟਾਪ ਨਾਲ ਪਹਿਨ ਰਹੀਆਂ ਹਨ।
ਇਹ ਸਕਰਟ ਇਕ ਫੈਸ਼ਨੇਬਲ ਅਤੇ ਆਕਰਸ਼ਕ ਬਦਲ ਹੈ ਜੋ ਮੁਟਿਆਰਾਂ ਨੂੰ ਗਰਮੀਆਂ ਦੇ ਮੌਸਮ ਵਿਚ ਸਟਾਈਲਿਸ਼ ਅਤੇ ਅਟ੍ਰੈਕਟਿਵ ਲੁਕ ਦਿੰਦੀ ਹੈ। ਹਾਈ ਕੱਟ ਲਾਂਗ ਸਕਰਟ ਵਿਚ ਆਕਰਸ਼ਕ ਅਤੇ ਅਨੋਖਾ ਡਿਜ਼ਾਈਨ ਹੁੰਦਾ ਹੈ। ਇਸਦੀ ਲੰਬਾਈ ਆਮ ਤੌਰ ’ਤੇ ਗੋਡਿਆਂ ਤੱਕ ਜਾਂ ਉਸਦੇ ਹੇਠਾਂ ਤੱਕ ਹੁੰਦੀ ਹੈ। ਹਾਈ ਕੱਟ ਸਕਰਟ ਵਿਚ ਇਕ ਪਾਸੇ ਜਾਂ ਦੋਵਾਂ ਪਾਸੇ ਕੱਟ ਹੁੰਦਾ ਹੈ। ਹਾਈ ਕੱਟ ਲਾਂਗ ਸਕਰਟ ਕਈ ਤਰ੍ਹਾਂ ਦੀ ਹੁੰਦੀ ਹੈ। ਸਾਈਡ ਕੱਟ (ਸਲਿਟ) ਸਕਰਟ ਵਿਚ ਇਕ ਪਾਸੇ ਕੱਟ ਹੁੰਦਾ ਹੈ। ਫਰੰਟ ਕੱਟ ਸਕਰਟ ਵਿਚ ਅੱਗੇ ਵੱਲ ਕੱਟ ਹੁੰਦਾ ਹੈ।
ਇਹ ਸਕਰਟ ਕਈ ਤਰ੍ਹਾਂ ਵਿਚ ਹੁੰਦੀ ਹੈ। ਮਿੱਡੀ ਸਕਰਟ ਇਕ ਮਧਿਅਮ ਲੰਬਾਈ ਦੀ ਸਕਰਟ ਹੁੰਦੀ ਹੈ ਜੋ ਗੋਡਿਆਂ ਤੱਕ ਹੁੰਦੀ ਹੈ। ਮੈਕਸੀ ਸਕਰਟ ਇਕ ਲੰਬੀ ਸਕਰਟ ਹੁੰਦੀ ਹੋ ਜੋ ਪੈਰਾਂ ਤੱਕ ਆਉਂਦੀ ਹੈ। ਪੈਂਸਲ ਸਕਰਟ ਇਕ ਫਿਟ ਅਤੇ ਫਲੈਮ ਸਕਰਟ ਹੁੰਦੀ ਹੈ। ਏ-ਲਾਈਨ ਸਕਰਟ ਹੇਠਾਂ ਵੱਲ ਫੈਲਦੀ ਹੈ ਅਤੇ ਇਕ ਏ-ਆਕਾਰ ਬਣਾਉਂਦੀ ਹੈ। ਲੇਅਰਡ ਸਕਰਟ ਵਿਚ ਕਈ ਪਰਤਾਂ ਹੁੰਦੀਆਂ ਹਨ। ਹਾਈ-ਲੋਅ ਸਕਰਟ ਅੱਗੋਂ ਛੋਟੀ ਅਤੇ ਪਿੱਛਿਓਂ ਲੰਬੀ ਹੁੰਦੀ ਹੈ। ਸਰਕਲ ਸਕਰਟ ਇਕ ਸਕਰਟ ਹੁੰਦੀ ਹੈ ਜੋ ਇਕ ਸਰਕਲ ਆਕਾਰ ਵਿਚ ਹੁੰਦੀ ਹੈ।
ਮਾਰਕੀਟ ਵਿਚ ਕਈ ਡਿਜ਼ਾਈਨ ਦੀ ਹਾਈ ਕੱਟ ਸਕਰਟ ਿਮਲ ਜਾਂਦੀ ਹੈ। ਕਈ ਟਾਪ ਵਿਦ ਸਕਰਟ ਡਰੈੱਸ ਵੀ ਮੁਹੱਈਆ ਹੈ ਜਿਸਨੂੰ ਮੁਟਿਆਰਾਂ ਖੁਸ਼ੀ-ਖੁਸੀ ਤੋਂ ਖਰੀਦ ਰਹੀਆਂ ਹਨ। ਜਿਥੇ ਮੁਟਿਆਰਾਂ ਸ਼ਾਪਿੰਗ, ਆਊਟਿੰਗ, ਪਿਕਨਿਕ ਤੇ ਹੋਰ ਕੈਜੂਅਲ ਮੌਕਿਆਂ ਲਈ ਹਾਈ ਕੱਟ ਸਕਰਟ ਨੂੰ ਆਪਣੇ ਕਿਸੇ ਵੀ ਟਾਪ ਨਾਲ ਸਟਾਈਲ ਕਰ ਰਹੀਆਂ ਹਨ ਉਥੇ ਟਾਪ ਸਕਰਟ ਡਰੈੱਸ ਨੂੰ ਮੁਟਿਆਰਾਂ ਪਾਰਟੀ, ਵਿਆਹ ਤੇ ਹੋਰ ਮੌਕਿਆਂ ’ਤੇ ਪਹਿਨਣਾ ਪਸੰਦ ਕਰਦੀਆਂ ਹਨ।