ਪਿੱਪਲ ''ਚ ਛੁਪੇ ਹਨ ਸਿਹਤ ਦੇ ਕਈ ਰਾਜ

Saturday, Dec 17, 2016 - 02:25 PM (IST)

 ਪਿੱਪਲ ''ਚ ਛੁਪੇ ਹਨ ਸਿਹਤ ਦੇ ਕਈ ਰਾਜ

ਜਲੰਧਰ— ਭਾਰਤ ''ਚ ਪਿੱਪਲ ਦੇ ਦਰਖ਼ਤ ਨੂੰ ਧਾਰਮਿਕ ਮਹੱਤਤਾ ਦਿੱਤੀ ਜਾਂਦੀ ਹੈ ਉੱਥੇ ਹੀ ਦੂਜੇ ਪਾਸੇ ਇਸ ''ਚ ਕਈ ਤੰਦਰੁਸਤੀ ਸੰਬੰਧੀ ਰਾਜ ਵੀ ਛੁਪੇ ਹਨ। ਪਿੱਪਲ ਕਈ ਬਿਮਾਰੀਆਂ ਦਾ ਇਲਾਜ਼ ਕਰਨ ''ਚ ਸਹਾਈਤਾ ਕਰਦਾ ਹੈ। ਜਿਵੇ ਦੰਦਾ ''ਚ ਬਦਬੂ, ਜ਼ਖਮ ਨੂੰ ਜਲਦੀ ਭਰੇ, ਖਾਰਸ਼, ਦਮਾ, ਚਿਹਰੇ ਦੀ ਸਮੱਸਿਆ ਆਦਿ। ਪਿੱਪਲ ਦੇ ਦਰਖ਼ਤ ''ਚ ਕਈ ਐਂਟੀਆਕਸੀਡੇਂਟ ਹੁੰਦੇ ਹਨ ਜੋ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
1. ਝੁਰੜੀਆ
ਇਸ ਦੀਆਂ ਤਾਜ਼ੀਆਂ ਜੜਾਂ ਨੂੰ ਜੜ ਤੋਂ ਕੱਟ ਲਓ। ਇਸ ਦੇ ਬਾਅਦ ਇਸ ਦੀਆਂ ਜੜਾਂ ਨੂੰ ਪਾਣੀ ''ਚ ਭਿਓ ਕੇ ਇਸਦੇ ਪੇਸਟ ਬਣਾ ਲਓ। ਇਸਦੇ ਪੇਸਟ ਨੂੰ ਚਿਹਰੇ ''ਤੇ ਲਗਾਓ ਅਤੇ ਸੁੱਕ ਜਾਣ ''ਤੇ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਇਸ ਤਰ੍ਹਾਂ ਕਰਨ ਨਾਲ ਤੁਸੀਂ ਲੰਬੇ ਸਮੇਂ ਤੱਕ ਜਵਾਨ ਰਹਿ ਸਕਦਾ ਹੋ।
2. ਦੰਦ
ਪਿੱਪਲ ਦੀ  10 ਗ੍ਰਾਮ ਸੱਕ ਅਤੇ 2 ਗ੍ਰਾਮ ਕਾਲੀ ਮਿਕਚ ਨੂੰ ਬਰੀਕ ਪੀਸਕੇ ਇਸਦਾ ਪਾਊਡਰ ਬਣਾ ਲਓ। ਰੋਜ਼ਾਨਾ ਇਸਦੇ ਨਾਲ (ਮੰਜਨ) ਬਰੱਸ਼ ਕਰਨ ਨਾਲ ਦੰਦਾ ਦੀ ਸਮੱਸਿਆ ਦੂਰ ਹੋ ਜਾਂਦੀ ਹੈ।  
3. ਸਾਹ ਦੀ ਸਮੱਸਿਆ (ਦਮਾ)
ਪਿੱਪਲ ਦੇ ਅੰਦਰ ਦੇ ਸੱਕ ਨੂੰ ਕੱਢ ਕੇ ਉਸਦਾ ਚੂਰਨ ਬਣਾ ਲਓ। ਰੋਜ਼ਾਨਾ ਉਸ ਚੂਰਨ ਦਾ ਸੇਵਨ ਕਰਨ ਨਾਲ ਸਾਹ ਲੈਣ ''ਚ ਕੋਈ ਤਕਲੀਫ ਨਹੀਂ ਹੁੰਦੀ।
4.ਖਾਰਸ਼
ਪਿੱਪਲ ਦੇ 2-4 ਪੱਤੇ ਚਬਾਉਂਣ ਨਾਲ ਜਣ ਫਿਰ ਇਸ ਦੇ ਸੱਕ ਦੀ ਕਾੜਾ ਬਣਾ ਕੇ ਪੀਣ ਨਾਲ ਖਰਾਸ਼ ਵਰਗੀ ਸਮੱਸਿਆ ਦੂਰ  ਗੋ ਜਾਂਦੀ ਹੈ।
5. ਫੱਟੀਆ ਅੱਡੀਆ
ਜੇਕਰ ਤੁਸੀਂ ਪਿੱਪਲ ਦੇ ਪੱਤਿਆਂ ''ਚੋਂ ਨਿਕਲਦਾ ਹੋਇਆ ਦੁੱਧ ਆਪਣੀਆਂ ਫੱਟੀਆ ਅੱਡੀਆ ''ਤੇ ਲਗਾਉਦੇ ਹੋ ਤਾਂ ਇਹ ਤੁਹਾਡੀਆਂ ਅੱਡੀਆ ਨੂੰ ਨਰਮ ਬਣਾਉਣ ''ਚ ਬਹੁਤ ਫਾਇਦੇਮੰਦ ਹੈ।
6. ਜ਼ਖਮ
ਪਿੱਪਲ ਦੇ ਪੱਤੇ ਨੂੰ ਜ਼ਖਮ ਨੂੰ ਜਲਦੀ ਭਰਨ ''ਚ ਬਹੁਤ ਫਾਇਦੇਮੰਦ ਹੁੰਦਾ ਹੈ । ਜੇਕਰ ਇਸ ਦੇ ਪੱਤੇ ਨੂੰ ਗਰਮ ਕਰਕੇ ਜ਼ਖਮ ''ਤੇ ਲੇਪ ਲਗਾਇਆ ਜਾਵੇ ਤਾਂ ਜ਼ਖਮ ਭਰਨ ਲੱਗਦਾ ਹੈ।


Related News