Cooking Tips : ਜਾਣੋ ਸਿਹਤਮੰਦ ਰਹਿਣ ਲਈ ਕੁੱਕਰ ’ਚ ਖਾਣਾ ਬਣਾਉਣਾ ਸਹੀ ਹੈ ਜਾਂ ਕੜਾਹੀ ’ਚ

Sunday, Oct 18, 2020 - 11:05 AM (IST)

Cooking Tips : ਜਾਣੋ ਸਿਹਤਮੰਦ ਰਹਿਣ ਲਈ ਕੁੱਕਰ ’ਚ ਖਾਣਾ ਬਣਾਉਣਾ ਸਹੀ ਹੈ ਜਾਂ ਕੜਾਹੀ ’ਚ

ਜਲੰਧਰ (ਬਿਊਰੋ) - ਖਾਣਾ ਬਣਾਉਣ ਲਈ ਬਹੁਤ ਸਾਰੀਆਂ ਜਨਾਨੀਆਂ ਕੁੱਕਰ ਦਾ ਇਸਤੇਮਾਲ ਕਰਦੀਆਂ ਹਨ। ਅਜਿਹਾ ਇਸ ਕਰਕੇ ਕਿਉਂਕਿ ਇਸ ਵਿਚ ਭੋਜਨ ਜਲਦੀ ਪਕ ਜਾਂਦਾ ਹੈ, ਜਿਸ ਨਾਲ ਜਨਾਨੀਆਂ ਦਾ ਕਾਫ਼ੀ ਸਮਾਂ ਬਚ ਜਾਂਦਾ ਹੈ। ਉਥੇ ਹੀ, ਕੜਾਹੀ ਵਿਚ ਭੋਜਨ ਪਕਨ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਕੁੱਕਰ ਵਿਚ ਤੁਸੀ ਖਾਣਾ ਬਣਾਉਂਦੇ ਹੋ, ਉਸ ਦਾ ਅਸਰ ਸਿਹਤ ਉੱਤੇ ਵੀ ਪੈਂਦਾ ਹੈ? ਇਸੇ ਲਈ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਕੁੱਕਰ ਵਿਚ ਖਾਣਾ ਬਣਾਉਣਾ ਠੀਕ ਹੈ ਜਾਂ ਫਿਰ ਕੜਾਹੀ ਵਿਚ। ਖਾਣਾ ਬਣਾਉਣ ਲਈ ਕੁੱਕਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਾਂ ਨਹੀਂ।

ਇਸ ਤਰ੍ਹਾਂ ਕੰਮ ਕਰਦਾ ਹੈ ‘ਕੁੱਕਰ’
ਕੁੱਕਰ ਤੋਂ ਭਾਫ ਬਾਹਰ ਨਹੀਂ ਨਿਕਲ ਪਾਂਦੀ ਅਤੇ ਤੇਜ਼ ਅੱਗ ਦੇ ਕਾਰਨ ਪਾਣੀ ਦਾ ਉਬਾਲ ਦਰਜਾ ਵਧਣ ਨਾਲ ਕੁਕਰ ਦੇ ਅੰਦਰ ਦਾ ਦਬਾਅ ਵੀ ਵੱਧ ਜਾਂਦਾ ਹੈ। ਇਹੀ ਭਾਫ ਸਾਡੇ ਖਾਣੇ ਉਤੇ ਦਬਾਅ ਪਾ ਕੇ ਉਨ੍ਹਾਂ ਨੂੰ ਜਲਦੀ ਪਕਾ ਦਿੰਦੀ ਹੈ। ਇਹੀ ਕਾਰਨ ਹੈ ਕਿ ਕੁੱਕਰ ਵਿਚ ਖਾਣਾ ਜਲਦੀ ਪਕ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕੀ ਕੁੱਕਰ ਵਿਚ ਖਾਣਾ ਸਿਹਤਮੰਦ ਹੈ
ਕੁੱਕਰ ਵਿਚ ਖਾਣਾ ਬਣਾਉਣ ਲਈ ਗੈਸ ਭਲੇ ਹੀ ਘੱਟ ਇਸਤੇਮਾਲ ਹੋਵੇ ਪਰ ਇਸ ਦੌਰਾਨ ਕੁਕਰ ਦੇ ਅੰਦਰ ਜ਼ਿਆਦਾ ਗਰਮੀ ਹੋਣ ਨਾਲ ਭੋਜਨ ਘੱਟ ਸਿਹਤਮੰਦ ਬਣਦਾ ਹੈ। ਇਸ ਤੋਂ ਇਲਾਵਾ ਪ੍ਰੈਸ਼ਰ ਕਕੁਰ ਵਿਚ ਖਾਣੇ ਦੇ ਅੰਦਰ ਮੌਜੂਦ ਸਾਰੇ ਪੌਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਪ੍ਰੈਸ਼ਰ ਕਕੁਰ ਦੇ ਮੁਕਾਬਲੇ ਕੜਾਹੀ ਵਿਚ ਪਕਿਆ ਹੋਇਆ ਖਾਣਾ ਜ਼ਿਆਦਾ ਸਿਹਤਮੰਦ ਅਤੇ ਸਵਾਦਿਸ਼ਟ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਤਣਾਅ ‘ਚ ਆਉਂਦਾ ਹੈ ਬਹੁਤ ਜ਼ਿਆਦਾ ‘ਗੁੱਸਾ’, ਇਨ੍ਹਾਂ ਤਰੀਕਿਆਂ ਨਾਲ ਕਰੋ ਕਾਬੂ 

PunjabKesari

ਸਾਵਧਾਨੀ ਨਾਲ ਕਰੋ ਭਾਂਡਿਆਂ ਦੀ ਚੋਣ
ਭਾਂਡੇ ਬਣਾਉਣ ਲਈ ਐਲਿਊਮੀਨਿਅਮ, ਤਾਂਬਾ, ਲੋਹਾ, ਸੀਸਾ, ਕਾਪਰ, ਸਟੇਨਲੇਸ ਸਟੀਲ ਅਤੇ ਟੇਫਲੋਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਭੋਜਨ ਪਕਾਉਂਦੇ ਸਮੇਂ ਭਾਂਡਿਆਂ ਦਾ ਇਹ ਮੈਟੀਰਿਅਲ ਖਾਣੇ ਨਾਲ ਮਿਕ‍ਸ ਹੋ ਜਾਂਦਾ ਹੈ, ਜੋਕਿ ਸਿਹਤ ਲਈ ਖਤਰਨਾਕ ਹੈ। ਇਸ ਲਈ ਖਾਣਾ ਬਣਾਉਣ ਲਈ ਤਾਂਬੇ, ਸਟੀਲ, ਲੋਹਾ ਅਤੇ ਪਿੱਤਲ ਦੇ ਭਾਂਡਿਆਂ ਦਾ ਇਸਤੇਮਾਲ ਕਰੋ।

ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’

ਖਾਣਾ ਹੈਲਦੀ ਅਤੇ ਟੈਸਟੀ ਬਣਾਉਣ ਦੇ ਟਿਪਸ

. ਭੋਜਨ ਪਕਾਉਣ ਤੋਂ ਪਹਿਲਾਂ ਰਸਈ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ। ਕਿਉਂਕਿ ਰਸੋਈ ਵਿਚ ਕਈ ਤਰ੍ਹਾਂ ਦੇ ਕੀਟਾਣੂ ਹੁੰਦੇ ਹਨ, ਜੋ ਖਾਣੇ ਦੇ ਜਰੀਏ ਤੁਹਾਡੇ ਸਰੀਰ ਵਿਚ ਜਾ ਕੇ ਤੁਹਾਨੂੰ ਬੀਮਾਰ ਕਰ ਸਕਦੇ ਹਨ। ਖਾਣਾ ਬਣਾਉਣ ਲਈ ਜੈਤੂਨ ਜਾਂ ਸਰਸੋਂ ਦੇ ਤੇਲ ਦਾ ਪ੍ਰਯੋਗ ਕਰੋ। 

.ਇਸ ਤੋਂ ਇਲਾਵਾ ਖਾਣੇ ਵਿਚ 3 ਚਮਚ ਤੋਂ ਜ਼ਿਆਦਾ ਤੇਲ ਨਾ ਜਲਾਓ ਅਤੇ ਵੱਧਦੀ ਉਮਰ ਦੇ ਨਾਲ ਤੇਲ ਦਾ ਘੱਟ ਸੇਵਨ ਕਰੋ। ਜੇਕਰ ਤੁਸੀ ਭਾਰ ਨੂੰ ਕੰਟਰੋਲ ਵਿਚ ਕਰਨਾ ਚਾਹੁੰਦੇ ਹੋ ਤਾਂ ਭੋਜਨ ਵਿਚ ਘਿਓ ਦਾ ਘੱਟ ਇਸਤੇਮਾਲ ਕਰੋ ਅਤੇ ਖਾਣੇ ਨੂੰ ਜ਼ਿਆਦਾ ਭਾਫ ਵਿਚ ਪਕਾਓ।

ਪੜ੍ਹੋ ਇਹ ਵੀ ਖਬਰ - Health tips : ਬੱਚਿਆਂ ਦੇ ਖਾਣੇ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜਾਂ, ਕੰਪਿਊਟਰ ਵਾਂਗ ਤੇਜ ਚਲੇਗਾ ‘ਦਿਮਾਗ’

. ਇਸ ਲਈ ਤੁਸੀ ਕੜਾਹੀ ਜਾਂ ਪਤੀਲੇ ਦਾ ਇਸਤੇਮਾਲ ਕਰ ਸਕਦੇ ਹੋ। ਹਰੀ ਅਤੇ ਪੱਤੇਦਾਰ ਸਬਜ਼ੀਆਂ ਨੂੰ ਬਣਾਉਣ ਲਈ ਚੰਗੀ ਤਰ੍ਹਾਂ ਧੋ ਲਓ। ਇਸ ਦੇ ਉਪਰ ਕਈ ਕੀਟਾਣੂ ਲੱਗੇ ਹੁੰਦੇ ਹਨ, ਜੋ ਸੌਖੀ ਤਰ੍ਹਾਂ ਜਾਂਦੇ ਨਹੀਂ ਅਤੇ ਖਾਣੇ ਦੇ ਜਰੀਏ ਤੁਹਾਨੂੰ ਬੀਮਾਰ ਕਰ ਸਕਦੇ ਹਨ। ਤੁਸੀ ਚਾਹੋ ਤਾਂ ਇਨ੍ਹਾਂ ਨੂੰ ਸਾਫ਼ ਕਰਣ ਲਈ ਲੂਣ ਵਾਲੇ ਪਾਣੀ ਦਾ ਇਸਤੇਮਾਲ ਵੀ ਕਰ ਸਕਦੇ ਹੋ।

. ਇਸ ਗੱਲ ਦਾ ਖਿਆਲ ਰੱਖੋ ਕਿ ਭੋਜਨ ਉਚਿਤ ਤਾਪਮਾਨ ਉੱਤੇ ਪਕਾਓ। ਕੁੱਕਰ ਦਾ ਇਸਤੇਮਾਲ ਘੱਟ ਕਰੋ, ਕਿਉਂਕਿ ਉਸ ਨਾਲ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਤੋਂ ਇਲਾਵਾ ਸਬਜ਼ੀਆਂ ਨੂੰ ਵਾਰ-ਵਾਰ ਗਰਮ ਕਰ ਕੇ ਨਾ ਖਾਓ। ਮਸਾਲਿਆਂ ਦਾ ਪੂਰਾ ਸਵਾਦ ਲੈਣਾ ਚਾਹੁੰਦੇ ਹੋ ਤਾਂ ਖਾਣਾ ਬਣਾਉਂਦੇ ਸਮੇਂ ਉਸ ਵਿਚ ਲੂਣ ਪਾ ਦਿਓ। ਬਾਅਦ ਵਿਚ ਲੂਣ ਪਾਉਣ ਨਾਲ ਮਸਾਲਿਆਂ ਦਾ ਟੇਸਟ ਚਲਾ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ਦਾ ਵਰਤ ਰੱਖਣ ਵਾਲੀਆਂ ‘ਗਰਭਵਤੀ ਜਨਾਨੀਆਂ’ ਇਨ੍ਹਾਂ ਗੱਲਾਂ ’ਤੇ ਦੇਣ ਖ਼ਾਸ ਧਿਆਨ

PunjabKesari


author

rajwinder kaur

Content Editor

Related News