ਘਰ ਦੀ ਰਸੋਈ ’ਚ ਬੱਚਿਆਂ ਨੂੰ ਬਣਾ ਕੇ ਖਵਾਓ ਪਨੀਰ ਵਾਲਾ ਗਿ੍ਲਡ ਸੈਂਡਵਿਚ

01/20/2021 11:14:08 AM

ਨਵੀਂ ਦਿੱਲੀ: ਬੱਚੇ ਖਾਣੇ ਨੂੰ ਲੈ ਕੇ ਬਹੁਤ ਮੂਡੀ ਹੁੰਦੇ ਹਨ। ਜਿਸ ਕਰਕੇ ਉਹ ਸਮੇਂ ’ਤੇ ਖਾਣਾ ਨਹੀਂ ਖਾਂਦੇ। ਅਜਿਹੇ ’ਚ ਉਨ੍ਹਾਂ ਦੀਆਂ ਮਾਂਵਾਂ ਨੂੰ ਉਨ੍ਹਾਂ ਦੀ ਸਿਹਤ ਦੀ ਚਿੰਤਾ ਰਹਿੰਦੀ ਹੈ। ਜੇਕਰ ਤੁਹਾਡੇ ਬੱਚੇ ਵੀ ਅਜਿਹੇ ਹੀ ਹਨ ਤਾਂ ਤੁਸੀਂ ਉਨ੍ਹਾਂ ਨੂੰ ਪਨੀਰ ਵਾਲਾ ਗਿ੍ਲਡ ਸੈਂਡਵਿਚ ਬਣਾ ਕੇ ਖਵਾ ਸਕਦੇ ਹੋ। ਇਹ ਸੁਆਦ ਹੋਣ ਕਰਕੇ ਬੱਚੇ ਇਸ ਨੂੰ ਖੁਸ਼ੀ ਨਾਲ ਖਾਣਗੇ। ਨਾਲ ਹੀ ਇਸ ਨਾਲ ਉਨ੍ਹਾਂ ਦੀ ਸਿਹਤ ਵੀ ਠੀਕ ਰਹੇਗੀ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ...

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਸਮੱਗਰੀ
ਪਨੀਰ-1/2 ਕੱਪ (ਕੱਟਿਆ ਹੋਇਆ)
ਬ੍ਰੋਕਲੀ-1/4 ਕੱਪ (ਕੱਟੀ ਹੋਈ)
ਕਾਲੀ ਮਿਰਚ-ਸੁਆਦ ਅਨੁਸਾਰ
ਮਿਸ਼ਲਾ ਮਿਰਚ-1/4 ਕੱਪ (ਕੱਟੀ ਹੋਈ)
ਟਮਾਟਰ-1/4 ਕੱਪ (ਕੱਟਿਆ ਹੋਇਆ)
ਪੀਜ਼ਾ ਸਾਸ-1/4 ਕੱਪ
ਬ੍ਰੈੱਡ ਸਲਾਈਸ-6

ਇਹ ਵੀ ਪੜ੍ਹੋ:ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਸੌਗੀ, ਬੁਖ਼ਾਰ ਤੋਂ ਇਲਾਵਾ ਕਈ ਸਮੱਸਿਆਵਾਂ ਤੋਂ ਦਿਵਾਉਂਦੀ ਹੈ ਨਿਜ਼ਾਤ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਬ੍ਰੈੱਡ ਦਾ ਇਕ ਟੁੱਕੜਾ ਲਓ। 
2. ਫਿਰ ਉਸ ਨੂੰ ਪਿੱਜ਼ਾ ਸਾਸ ਲਗਾ ਕੇ ਪਨੀਰ ਪਾਓ।
3. ਹੁਣ ਬਾਕੀ ਦੀਆਂ ਸਬਜ਼ੀਆਂ ਪਾ ਕੇ ਉੱਪਰ ਕਾਲੀ ਮਿਰਚ ਛਿੜਕੋ।
4. ਹੁਣ ਬ੍ਰੈੱਡ ਦੇ ਦੂਜੇ ਸਲਾਈਸ ’ਤੇ ਪਿੱਜ਼ਾ ਸਾਸ ਲਗਾ ਕੇ ਉਸ ਨੂੰ ਢੱਕ ਕੇ ਭੂਰਾ ਹੋਣ ਤੱਕ ਗਿ੍ਲਡ ਕਰੋ। 
5. ਲਓ ਜੀ ਤੁਹਾਡਾ ਪਨੀਰ ਵਾਲਾ ਗਿ੍ਲਡ ਸੈਂਡਵਿਚ ਬਣਾ ਕੇ ਤਿਆਰ ਹੈ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News