ਗੋਟਾ ਲੇਸ ਲਗਾ ਰਹੀ ਹੈ ਸੂਟ ਨੂੰ ਚਾਰ-ਚੰਦ
Friday, Mar 21, 2025 - 11:31 AM (IST)

ਮੁੰਬਈ- ਭਾਰਤੀ ਪਹਿਰਾਵੇ ’ਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ। ਅੱਜਕਲ ਮਾਰਕੀਟ ਵਿਚ ਕਈ ਤਰ੍ਹਾਂ ਦੇ ਸੂਟ ਮੁਹੱਈਆ ਹੈ ਜਿਨ੍ਹਾਂ ਵਿਚ ਮੁਟਿਆਰਾਂ ਨੂੰ ਪਲਾਜ਼ੋ ਸੂਟ, ਸ਼ਰਾਰਾ ਸੂਟ, ਪਟਿਆਲਾ ਸੂਟ, ਸਿੰਪਲ ਸੂਟ, ਪੰਜਾਬੀ ਸੂਟ, ਡੋਗਰੀ ਸੂਟ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੇ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ।
ਦੂਜੇ ਪਾਸੇ, ਕੁਝ ਮੁਟਿਆਰਾਂ ਅਤੇ ਔਰਤਾਂ ਅਜਿਹੀਆਂ ਹੁੰਦੀਆਂ ਹਨ ਜੋ ਖਾਸ ਮੌਕਿਆਂ ’ਤੇ ਲਹਿੰਗਾ-ਚੋਲੀ, ਗਾਊਨ ਅਤੇ ਸਾੜ੍ਹੀ ਦੀ ਥਾਂ ਸੂਟ ਪਹਿਨਣਾ ਪਸੰਦ ਕਰਦੀਆਂ ਹਨ। ਅਜਿਹੇ ਵਿਚ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਹੈਵੀ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ, ਵਿਆਹ, ਵਰ੍ਹੇਗੰਢ, ਕਰਵਾ ਚੌਥ, ਮਹਿੰਦੀ, ਮੰਗਣੀ ਤੇ ਹੋਰ ਖਾਸ ਮੌਕਿਆਂ ਦੌਰਾਨ ਮੁਟਿਆਰਾਂ ਅਤੇ ਔਰਤਾਂ ਨੂੰ ਗੋਟਾ ਲੇਸ ਵਾਲੇ ਸੂਟ ਬਹੁਤ ਪਸੰਦ ਆ ਰਹੇ ਹਨ। ਇਹ ਮੁਟਿਆਰਾਂ ਨੂੰ ਬਹੁਤ ਅਟ੍ਰੈਕਟਿਵ ਅਤੇ ਟਰੈਡੀਸ਼ਨਲ ਲੁਕ ਦਿੰਦੇ ਹਨ। ਗੋਟਾ ਲੇਸ ਹਰ ਤਰ੍ਹਾਂ ਦੇ ਸੂਟ ਵਿਚ ਚਾਰ-ਚੰਦ ਲਗਾਉਂਦੀ ਹੈ। ਇਹੋ ਕਾਰਨ ਹੈ ਕਿ ਮੁਟਿਆਰਾਂ ਅਤੇ ਔਰਤਾਂ ਇਨ੍ਹਾਂ ਨੂੰ ਜ਼ਿਆਦਾ ਪਹਿਨਣਾ ਪਸੰਦ ਕਰ ਰਹੀਆਂ ਹਨ। ਗੋਟਾ ਲੇਸ ਵਿਚ ਔਰਤਾਂ ਨੂੰ ਜ਼ਿਆਦਾਤਰ ਡੋਗਰੀ ਸੂਟ, ਸਿੰਪਲ ਸਲਵਾਰ ਸੂਟ ਜਾਂ ਫਿਰ ਤੰਗ ਪਜਾਮਾ-ਕੁੜਤੀ ਵਾਲਾ ਸੂਟ ਅਤੇ ਪਲਾਜ਼ੋ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਸੂਟਾਂ ਦੀ ਕੁੜਤੀ ਦੀ ਨੈੱਕ ’ਤੇ ਹੈਵੀ ਗੋਟਾ ਲੇਸ ਵਰਕ ਕੀਤਾ ਗਿਆ ਹੁੰਦਾ ਹੈ। ਇਸ ਦੇ ਨਾਲ ਹੀ ਕੁੜਤੀ ਦੇ ਬਾਟਮ ਅਤੇ ਸਲੀਵਸ ’ਤੇ ਵੀ ਹੈਵੀ ਗੋਟਾ ਲੇਸ ਲਗਾਈ ਹੁੰਦੀ ਹੈ ਜਿਸ ਦੇ ਕਾਰਨ ਇਹ ਸੂਟ ਦਿਖਣ ਵਿਚ ਬਹੁਤ ਹੈਵੀ ਲੱਗਦੇ ਹਨ। ਇਨ੍ਹਾਂ ਦੁਪੱਟੇ ਦੇ ਵੀ ਚਾਰੇ ਪਾਸੇ ਹੇਵੀ ਗੋਟਾ ਲੇਸ ਵਰਕ ਕੀਤਾ ਗਿਆ ਹੁੰਦਾ ਹੈ। ਜਿਸ ਦੇ ਕਾਰਨ ਉਨ੍ਹਾਂ ਦੇ ਦੁਪੱਟੇ ਵੀ ਹੋਰ ਦੁਪੱਟਿਆਂ ਨਾਲੋਂ ਵੱਖਰੇ ਅਤੇ ਹੈਵੀ ਦਿਖਦੇ ਹਨ।
ਮੁਟਿਆਰਾਂ ਨੂੰ ਜ਼ਿਆਦਾਤਰ ਗੋਲਡਨ ਕਲਰ ਦੇ ਗੋਟਾ ਲੇਸ ਵਾਲੇ ਸੂਟ ਜ਼ਿਆਦਾ ਪਸੰਦ ਆ ਰਹੇ ਹਨ, ਕਿਉਂਕਿ ਇਨ੍ਹਾਂ ਸੂਟਾਂ ਦੇ ਨਾਲ ਮੁਟਿਆਰਾਂ ਅਤੇ ਔਰਤਾਂ ਮੈਚਿੰਗ ਗੋਲਡਨ ਜਿਊਲਰੀ ਕੈਰੀ ਕਰ ਕੇ ਆਪਣੀ ਲੁਕ ਨੂੰ ਹੋਰ ਵੀ ਜ਼ਿਆਦਾ ਸੋਹਣੀ ਬਣਾ ਰਹੀਆਂ ਹਨ। ਮੁਟਿਆਰਾਂ ਉਨ੍ਹਾਂ ਦੇ ਨਾਲ ਮੈਚਿੰਗ ਕਲੱਚ ਅਤੇ ਫੁਟਵੀਅਰ ਵਿਚ ਬੈਲੀ ਅਤੇ ਜੁੱਤੀ ਨੂੰ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ। ਉਥੇ ਨਵ-ਵਿਆਹੀਆਂ ਨੂੰ ਵੀ ਇਸ ਤਰ੍ਹਾਂ ਦੇ ਸੂਟ ਬਹੁਤ ਪਸੰਦ ਆ ਰਹੇ ਹਨ। ਜ਼ਿਆਦਾਤਰ ਵਿਆਹਾਂ ਦੇ ਫੇਰਿਆਂ ਦੌਰਾਨ ਉਨ੍ਹਾਂ ਇਸ ਤਰ੍ਹਾਂ ਦੇ ਹੈਵੀ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ।
ਦੂਜੇ ਪਾਸੇ, ਹੋਰ ਸੱਭਿਆਚਾਰਕ ਪ੍ਰੋਗਰਾਮਾਂ ਦੌਰਾਨ ਵੀ ਮੁਟਿਆਰਾਂ ਅਤੇ ਔਰਤਾਂ ਇਸ ਤਰ੍ਹਾਂ ਦੇ ਸੂਟ ਹੀ ਜ਼ਿਆਦਾ ਪਹਿਨਣਾ ਪਸੰਦ ਕਰ ਰਹੀਆਂ ਹਨ। ਸਕੂਲ ਅਤੇ ਕਾਲਜ ਵਿਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ਦੌਰਾਨ ਵੀ ਜ਼ਿਆਦਾਤਰ ਮੁਟਿਆਰਾਂ ਨੂੰ ਹੈਵੀ ਗੋਟਾ ਲੇਸ ਵਾਲੇ ਸੂਟ ਪਹਿਨ ਕੇ ਡਾਂਸ ਅਤੇ ਗੀਤ ਪੇਸ਼ਕਾਰੀ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚ ਮੁਟਿਆਰਾਂ ਨੂੰ ਜ਼ਿਆਦਾਤਰ ਰੈੱਡ, ਮੈਰੂਨ, ਯੈਲੋ, ਗ੍ਰੀਨ, ਬਲਿਊ ਤੇ ਹੋਰ ਗੂੜ੍ਹੇ ਰੰਗਾਂ ਦੇ ਸੂਟ ਜ਼ਿਆਦਾ ਪਸੰਦ ਆ ਰਹੇ ਹਨ। ਗੋਟਾ ਲੇਸ ਵਾਲੇ ਸੂਟ ਦਾ ਟਰੈਂਡ ਸਦਾਬਹਾਰ ਰਹਿੰਦਾ ਹੈ। ਇਹੋ ਕਾਰਨ ਹੈ ਕਿ ਮੁਟਿਆਰਾਂ ਅੱਜ ਦੇ ਸਮੇਂ ਵਿਚ ਵੀ ਇਨ੍ਹਾਂ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ।